ਲਾਇਨਜ ਕਲੱਬ ਦੇ ਫਸਟ ਪ੍ਰਧਾਨ ਪਰਮਪ੍ਰੀਤ ਸਿੰਘ ਵੱਲੋਂ ਮਰਨ ਉਪਰੰਤ ਆਪਣੇ ਪਿਤਾ ਦੀਆਂ ਅੱਖਾਂ ਦਾਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 24 ਸਤੰਬਰ:
ਸਮਾਜ ਸੇਵਾ ਦੇ ਖੇਤਰ ਵਿਚ ਅਹਿਮ ਸਥਾਨ ਰੱਖਣ ਵਾਲੇ ਲਾਇਨਜ਼ ਕਲੱਬ ਖਰੜ ਸਿਟੀ ਦੇ ਫਸਟ ਪ੍ਰਧਾਨ ਪਰਮਪ੍ਰੀਤ ਸਿੰਘ ਨੂੰ ਉਸ ਸਮੇ ਗਹਿਰਾ ਸਦਮਾ ਪੁੱਜਾ ਕਿ ਉਨ੍ਹਾਂ ਦੇ ਪਿਤਾ ਜਗਜੀਤ ਸਿੰਘ ਲੰਬੀ ਬਿਮਾਰੀ ਪਿੱਛੋਂ ਅੱਜ ਸਵੇਰੇ ਸਵਰਗਵਾਸ ਹੋ ਗਏ। ਕਲੱਬ ਮੈਬਰਾਂ ਦੇ ਸਹਿਯੋਗ ਸਦਕਾ ਪਰਿਵਾਰ ਵੱਲੋਂ ਮ੍ਰਿਤਕ ਜਗਜੀਤ ਸਿੰਘ ਦੀਆਂ ਅੱਖਾਂ ਗੌਰਮਿੰਟ ਮੈਡੀਕਲ ਕਾਲਜ਼ ਐਂਡ ਹਸਪਤਾਲ ਸੈਕਟਰ-32 ਚੰਡੀਗੜ੍ਹ ਨੂੰ ਦਾਨ ਕੀਤੀਆਂ ਗਈਆਂ ਤਾਂ ਕਿ ਕਿਸੇ ਹੋਰ ਇਨਸਾਨ ਨੂੰ ਨਵੀਂ ਜਿੰਦਗੀ ਤੇ ਰੋਸ਼ਨੀ ਮਿਲ ਸਕੇ। ਪਰਿਵਾਰ ਵਲੋਂ ਬਾਅਦ ਦੁਪਹਿਰ ਉਨ੍ਹਾਂ ਦਾ ਅੰਤਿਮ ਸੰਸਕਾਰ ਖਾਨਪੁਰ ਸਥਿਤ ਸਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਹੈ। ਮ੍ਰਿਤਕ ਜਗਜੀਤ ਸਿੰਘ ਦੀ ਚਿਥਾ ਨੂੰ ਉਨ੍ਹਾਂ ਸਪੁੱਤਰ ਪਰਮਪ੍ਰੀਤ ਸਿੰਘ, ਹੈਰੀ ਨੇ ਅਗਨੀ ਦਿਖਾਈ। ਿਂੲਸ ਮੌਕੇ ਯੂਥ ਅਕਾਲੀ ਆਗੂ ਜੀਤ ਖਾਨਪੁਰ, ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਪੀ.ਡੀ.ਜੀ. ਪ੍ਰੀਤਕੰਵਲ ਸਿੰਘ,ਸੁਭਾਸ ਅਰਗਵਾਲ, ਸੰਜੀਵ ਗਰਗ, ਵਨੀਤ ਜੈਨ, ਹਰਬੰਸ ਸਿੰਘ, ਗੁਰਮੁੱਖ ਸਿੰਘ ਮਾਨ, ਪ੍ਰਿਤਪਾਲ ਸਿੰਘ ਲੋਗੀਆਂ, ਵਿਨੋਦ ਕੁਮਾਰ, ਪਿੰਡ ਖਾਨਪੁਰ ਦੇ ਨਿਵਾਸੀ ਗੁਲਜਾਰ ਸਿੰਘ, ਅਮਰਜੀਤ ਸਿੰਘ ਮਿੰਟਾ, ਸਾਬਕਾ ਕੌਸਲਰ ਮੁਹੰਮਦ ਇਕਬਾਲ, ਹਰਿੰਦਰ ਸਿੰਘ ਲਿੱਲੀ, ਆਦਿ ਸਮੇਤ ਸ਼ਹਿਰ ਨਿਵਾਸੀ, ਦੋਸਤ, ਰਿਸ਼ਤੇਦਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …