ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਲਈ ਸਿੱਖ ਸਦਭਾਵਨਾ ਦਲ ਵੱਲੋਂ ਪੰਜ ਮੈਂਬਰੀ ਕਮੇਟੀ ਦਾ ਗਠਨ

ਨਿਊਜ ਡੈਸਕ, ਨਵੀਂ ਦਿੱਲੀ, 10 ਦਸੰਬਰ
ਸਾਲ 2017 ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋ ਰਹੀਆਂ ਚੋਣਾਂ ਵਿੱਚ ਸਿੱਖ ਸਦਭਾਵਨਾ ਦਲ ਸਾਰੀਆਂ 46 ਸੀਟਾਂ ’ਤੇ ਚੋਣਾਂ ਲੜੇਗਾ। ਜਿਸ ਤਹਿਤ ਅੱਜ ਦਿੱਲੀ ਯੂਨਿਟ ਦੀ ਪ੍ਰਮੁੱਖ ਪੰਜ ਮੈਂਬਰੀ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਦੇ ਮੁਖੀ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਨਿਰਾਦਰੀ, ਸਿੱਖੀ-ਸਿਧਾਂਤਾ, ਮਾਣ ਮਰਿਯਾਦਾ ਦਾ ਕਤਲ ਅਤੇ ਗੁਰੂ ਘਰਾਂ ਦੇ ਹੋ ਰਹੇ ਰਾਜਸੀਕਰਨ, ਨਸ਼ਾਖੋਰੀ, ਭ੍ਰਿਸ਼ਟਾਚਾਰੀ ਨੂੰ ਮੱਦੇਨਜ਼ਰ ਰੱਖਦਿਆਂ, ਗੁਰੂ ਸਾਹਿਬ ਦੇ ਅਦਬ ਸਤਿਕਾਰ ਅਤੇ ਪੰਥਕ ਰਹੁ-ਰੀਤਾਂ ਦੀ ਮੁੜ ਬਹਾਲੀ ਸਮੇਤ ਗੁਰੂ ਦੀ ਗੋਲਕ ਨੂੰ ਸਹੀ ਅਰਥਾਂ ’ਚ ਗਰੀਬ ਦੇ ਮੁੂੰਹ ਤੱਕ ਪੰਹੁਚਾਉਣ ਲਈ, ਸਿੱਖ ਸਦਭਾਵਨਾ ਦਲ ਵੱਲੋਂ ਸ਼ੁਰੂ ਕੀਤੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 2017 ’ਚ ਆ ਰਹੀਆਂ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਮਕਸਦ ਦੀ ਪ੍ਰਾਪਤੀ ਲਈ ਦਿੱਲੀ ਵਿਖੇ ਸਿੱਖ ਸਦਭਾਵਨਾ ਦਲ ਦਾ ਯੂਨਿਟ ਗਠਨ ਕਰਨ ਲਈ ਅੱਜ ਦਿੱਲੀ ਦੀ ਮੁੱਖ ਪੰਜ ਮੈਂਬਰੀ ਬਣਾ ਦਿੱਤੀ ਗਈ ਹੈ। ਉਨ੍ਹਾਂ ਨੇ ਪ੍ਰੈਸ ਦੇ ਸਾਹਮਣੇ ਚਾਰ ਸੇਵਾਦਾਰਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ, ਜਿਨ੍ਹਾਂ ਵਿਚ ਭਾਈ ਮਨਜੀਤ ਸਿੰਘ, Îਭਾਈ ਦਲ ਸਿੰਘ, ਭਾਈ ਦਲਜੀਤ ਸਿੰਘ ਤੇ ਭਾਈ ਮਹਾਂ ਸਿੰਘ ਹਨ। ਦੱਸਣਯੋਗ ਹੈ ਕਿ ਪੰਜਵੇਂ ਸੇਵਾਦਾਰ ਉਹ ਖੁਦ ਹਨ। ਪ੍ਰੈਸ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸਭ ਤੋਂ ਵੱਡਾ ਮਕਸਦ ਗੁਰਦੁਆਰਾ ਕਮੇਟੀਆਂ ਰਾਹੀਂ ਸਮੁੱਚੀ ਸਿੱਖ ਕੌਮ ਨੂੰ ਸਹੀ ਵਿਦਿਅਕ ਯੋਗਤਾ ਦੇਵਾਂ ਤੇ ਨਰੋਈ ਸੇਹਤ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅਦਬ ਬਹਾਲੀ ਲਈ ਹਰ ਹਰਬਾ ਵਰਤਿਆ ਜਾਵੇਗਾ।
ਉਨ੍ਹਾਂ ਸਪੱਸ਼ਟ ਕੀਤਾ ਕਿ ਸਾਡੀ ਕਿਸੇ ਵੀ ਧਾਰਮਿਕ ਪਾਰਟੀ ਨਾਲ ਕੋਈ ਨਿੱਜੀ ਵਿਰੋਧਤਾ ਨਹੀਂ ਹੈ, ਉਨ੍ਹਾਂ ਦਾ ਮਕਸਦ ਸਿਰਫ ਤੇ ਸਿਰਫ ਸਿੱਖੀ ਸਿਧਾਂਤਾ ਨੂੰ ਮੁੜ ਸੁਰਜੀਤ ਕਰਨਾ ਹੈ ਕਿਉਂਕਿ ਦਿੱਲੀ ਦੀਆਂ ਦੋਵੇਂ ਧਿਰਾਂ ਸਿੱਖੀ ਸਿਧਾਂਤਾ ਤੋਂ ਮੁਨਕਰ ਹੋ ਚੁੱਕੀਆਂ ਹਨ, ਇਹ ਧਿਰਾਂ ਨੂੰ ਸਿਰਫ ਆਪਣੇ ਹਿੱਤ ਪਿਆਰੇ ਹਨ, ਗੁਰੂ ਦੇ ਨਹੀਂ। ਨਿਯੁਕਤੀ ਪੱਤਰ ਲੈਣ ਵਾਲੇ ਸਾਰੇ ਸੇਵਾਦਾਰਾਂ ਨੇ ਸਮੁੱਚੇ ਰੂਪ ਵਿਚ ਸਿੱਖ ਸਦਭਾਵਨਾ ਦਲ ਪ੍ਰਤੀ ਆਪਣੀ ਵਚਨ ਬੱਧਤਾ ਦਹੁਰਾਉਂਦਿਆਂ ਕਿਹਾ ਕਿ ਉਹ ਤਨ, ਮਨ ਤੇ ਧਨ ਤੋਂ ਸਿੱਖੀ ਸਿਧਾਂਤਾ ਨੂੰ ਸਮਰਪਿਤ ਹਨ ਤੇ ਗੁਰੂ ਪੰਥ ਦੀ ਚੜ੍ਹਦੀ ਕਲਾ ਲਈ, ਚੋਣਾਂ ਦੀ ਇਸ ਲੜਾਈ ਵਿਚ ਉਹ ਕਮਰਕਸਾ ਕਰ ਚੁੱਕੇ ਹਨ।
ਇਸ ਤੋਂ ਇਲਾਵਾ ਭਾਈ ਬਲਦੇਵ ਸਿੰਘ ਵਡਾਲਾ ਵਲੋਂ ਦਫਤਰੀ ਮਾਮਲੇ ਵਿਚ ਵਾਧਾ ਕਰਦਿਆਂ ਭਾਈ ਮਹਿੰਦਰ ਸਿੰਘ ਜੀ ਨੂੰ ਪ੍ਰੈਸ ਸਕੱਤਰ ਦਿੱਲੀ ਦੀ ਜਿੰਮੇਵਾਰੀ ਸੌਂਪੀ ਗਈ, ਜਿਸ ਤੇ ਬੋਲਦਿਆਂ ਭਾਈ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਅਤੇ ਸਕੱਤਰ ਜਨਰਲ ਭਾਈ ਬਲਵਿੰਦਰ ਸਿੰਘ ਪੁੜੈਣ ਵੱਲੋਂ ਸਮੂੰਹ ਅੱਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਸਮੇਂ ਭਾਈ ਇਕਬਾਲ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਅਮਰਪ੍ਰੀਤ ਸਿੰਘ, ਭਾਈ ਬਲਵਿੰਦਰ ਸਿੰਘ ਸੇਠੀ, ਭਾਈ ਗੁਰਦੀਪ ਸਿੰਘ, ਭਾਈ ਨਰਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਦਲ ਦੇ ਵਰਕਰ ਸ਼ਾਮਲ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…