Share on Facebook Share on Twitter Share on Google+ Share on Pinterest Share on Linkedin ਮੁਹਾਲੀ ਸ਼ਹਿਰ ਵਿੱਚ ਸੜਕਾਂ ’ਤੇ ਝੁੰਡ ਬਣਾ ਕੇ ਘੁੰਮਦੇ ਮੰਗਤੇ ਬਣੇ ਰਾਹਗੀਰਾਂ ਲਈ ਗੰਭੀਰ ਸਮੱਸਿਆ ਭੀਖ ਮੰਗਣ ਦੇ ਬਹਾਨੇ ਕਾਰਾਂ ਵਿੱਚ ਪਏ ਸਮਾਨ ਨੂੰ ਕਰ ਦਿੰਦੇ ਨੇ ਗਾਇਬ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਕਤੂਬਰ: ਮੁਹਾਲੀ ਸ਼ਹਿਰ ਵਿੱਚ ਹਰ ਪਾਸੇ ਹੀ ਫਿਰਦੇ ਮੰਗਤਿਆਂ ਦੇ ਝੁੰਡ ਇਕ ਬਹੁਤ ਵੱਡੀ ਸਮੱਸਿਆ ਬਣੇ ਹੋਏ ਹਨ ਪਰ ਇਸ ਸਮੱਸਿਆ ਨੂੰ ਹੱਲ ਕਰਨ ਦੀ ਥਾਂ ਪ੍ਰਸ਼ਾਸਨਿਕ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਸ਼ਹਿਰ ਦਾ ਹਾਲ ਇਹ ਹੈ ਕਿ ਹਰ ਚੌਂਕ ਵਿੱਚ ਹੀ ਲੱਗੀਆਂ ਟ੍ਰੈਫਿਕ ਲਾਈਟਾਂ ਵਿੱਚੋੱ ਰੈਡ ਲਾਈਟ ਹੋਣ ਤੇ ਜਦੋੱ ਵੀ ਵਾਹਨ ਉੱਥੇ ਰੁਕਦੇ ਹਨ ਤਾਂ ਇਕ ਦਮ ਹੀ ਵੱਡੀ ਗਿਣਤੀ ਮੰਗਤੇ ਚਾਰੇ ਪਾਸਿਓੱ ਆ ਕੇ ਵਾਹਨਾਂ ਨੂੰ ਇੱਕ ਤਰ੍ਹਾਂ ਘੇਰ ਜਿਹਾ ਲੈਂਦੇ ਹਨ। ਇਹਨਾਂ ਮੰਗਤਿਆਂ ਵਿੱਚ 5 ਤੋੱ 9 ਸਾਲ ਤੱਕ ਦੇ ਬੱਚੇ ਵੀ ਹੁੰਦੇ ਹਨ, ਜਵਾਨ ਪਰਵਾਸੀ ਅੌਰਤਾਂ ਵੀ ਹੁੰਦੀਆਂ ਹਨ, ਜਿਹਨਾਂ ਨੇ ਗੋਦੀ ਵਿੱਚ ਇੱਕ ਬੱਚੇ ਨੂੰ ਚੁੱਕਿਆ ਹੁੰਦਾ ਹੈ। ਇਹਨਾਂ ਮੰਗਤਿਆਂ ਨੇ ਫਟੇ ਪੁਰਾਣੇ ਕਪੜੇ ਪਾਏ ਹੁੰਦੇ ਹਨ ਅਤੇ ਬੱਚਿਆਂ ਨੂੰ ਅੱਗੇ ਕਰਕੇ ਭੀਖ ਮੰਗੀ ਜਾਂਦੀ ਹੈ। ਇਹ ਮੰਗਤੇ ਕਾਰਾਂ ਤੇ ਹੋਰ ਵਾਹਨਾਂ ਦੇ ਸ਼ੀਸ਼ੇ ਖੜਕਾ ਕੇ ਅਤੇ ਦੋ ਪਹੀਆ ਵਾਹਨਾਂ ਉੱਪਰ ਬੈਠੇ ਅਤੇ ਆਟੋਆਂ ਵਿੱਚ ਬੈਠੇ ਵਿਅਕਤੀਆਂ ਦੇ ਕਪੜਿਆਂ ਨੂੰ ਖਿੱਚ ਕੇ ਵੀ ਭੀਖ ਮੰਗਦੇ ਹਨ ਅਤੇ ਲੋਕ ਇਹਨਾਂ ਤੋਂ ਖਹਿੜਾ ਛੁਡਵਾਉਣ ਲਈ ਇਹਨਾਂ ਨੂੰ ਭੀਖ ਦੇ ਦਿੰਦੇ ਹਨ। ਜਿੰਨੀ ਦੇਰ ਇਹਨਾਂ ਮੰਗਤਿਆਂ ਨੂੰ ਭੀਖ ਨਹੀਂ ਦਿੱਤੀ ਜਾਂਦੀ ਇਹ ਲੋਕਾਂ ਦਾ ਖਹਿਣਾ ਨਹੀਂ ਛੱਡਦੇ ਅਤੇ ਉਹਨਾਂ ਦੇ ਮਗਰ ਹੀ ਪਏ ਰਹਿੰਦੇ ਹਨ। ਇਸ ਤੋਂ ਇਲਾਵਾ ਛੋਟੇ ਬੱਚੇ ਵੀ ਗੁਬਾਰੇ ਵੇਚਣ ਦੇ ਬਹਾਨੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਇਹਨਾਂ ਮੰਗਤਿਆਂ ਦੇ ਇਕ ਦਮ ਵਾਹਨਾਂ ਦੇ ਅੱਗੇ ਆ ਜਾਣ ਕਰਕੇ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਹਨ। ਇਹ ਮੰਗਤੇ ਭੀਖ ਮੰਗਦੇ ਸਮੇਂ ਕਾਰਾਂ ਤੇ ਹੋਰ ਵਾਹਨਾਂ ਵਿੱਚ ਪਏ ਕੀਮਤੀ ਸਮਾਨ ਉੱਪਰ ਵੀ ਅੱਖ ਰੱਖਦੇ ਹਨ ਅਤੇ ਮੌਕਾ ਵੇਖ ਕੇ ਕਾਰਾਂ ’ਚੋਂ ਕੀਮਤੀ ਸਮਾਨ ਗਾਇਬ ਕਰ ਦਿੰਦੇ ਹਨ। ਇਹਨਾਂ ਮੰਗਤਿਆਂ ਨੂੰ ਜਿਹੜੇ ਲੋਕ ਕੋਈ ਪੈਸਾ ਨਹੀਂ ਦਿੰਦੇ, ਉਹਨਾਂ ਲੋਕਾਂ ਨੂੰ ਇਹ ਮੰਗਤੇ ਗਾਲਾਂ ਕੱਢਣ ਤੱਕ ਜਾਂਦੇ ਹਨ। ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਵਿੱਚ ਵੀ ਇਹ ਹਾਲ ਹੈ ਜਦੋਂ ਵੀ ਕੋਈ ਵਿਅਕਤੀ ਮਾਰਕੀਟ ਵਿਚ ਜਾ ਕੇ ਕਾਰ ’ਚੋਂ ਉਤਰਦਾ ਹੈ ਤਾਂ ਉਸਦੇ ਦੁਆਲੇ ਮੰਗਤੇ ਇਕੱਠੇ ਹੋ ਜਾਂਦੇ ਹਨ ਅਤੇ ਭੀਖ ਮੰਗਣੀ ਸ਼ੁਰੂ ਕਰ ਦਿੰਦੇ ਹਨ, ਜੇ ਕੋਈ ਵਿਅਕਤੀ ਇਹਨਾਂ ਨੂੰ ਭੀਖ ਨਾ ਦੇਵੇ ਤਾਂ ਇਹ ਆਪਣੇ ਗੰਦੇ ਹੱਥ ਉਸ ਦੇ ਕੱਪੜਿਆਂ ਨੂੰ ਵਾਰ ਵਾਰ ਲਗਾ ਕੇ ਉਸਦੇ ਕੱਪੜੇ ਹੀ ਗੰਦੇ ਕਰ ਦਿੰਦੇ ਹਨ। ਇਸ ਤਰ੍ਹਾਂ ਇਹ ਮੰਗਤੇ ਸ਼ਹਿਰ ਵਾਸੀਆਂ ਲਈ ਗੰਭੀਰ ਸਮੱਸਿਆ ਬਣੇ ਹੋਏ ਹਨ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਮੰਗਤਿਆਂ ਨੂੰ ਕਾਬੂ ਕਰਨ ਲਈ ਸਖਤ ਕਾਰਵਾਈ ਕੀਤੀ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ