ਹੜ੍ਹਾਂ ਦੀ ਮਾਰ: ਪਿੰਡ ਦੁਬਾਲੀ ਵਿੱਚ ਸੇਵਾਮੁਕਤ ਜਸਟਿਸ ਬੇਦੀ ਨੇ ਨਵਾਂ ਘਰ ਦੀ ਉਸਾਰੀ ਦਾ ਕੀਤਾ ਉਦਘਾਟਨ

ਸਮਾਜ ਸੇਵਾ ਦੇ ਖੇਤਰ ਵਿੱਚ ਡਾ. ਉਬਰਾਏ ਦਾ ਯੋਗਦਾਨ ਸ਼ਲਾਘਾਯੋਗ: ਕਮਲਜੀਤ ਰੂਬੀ

ਨਬਜ਼-ਏ-ਪੰਜਾਬ, ਮੁਹਾਲੀ, 23 ਅਕਤੂਬਰ:
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਮੈਨੇਜਿੰਗ ਟਰੱਸਟੀ ਡਾ. ਐਸਪੀ ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਨੀ ਓਬਰਾਏ ਆਵਾਸ ਯੋਜਨਾ ਸ਼ੁਰੂ ਕੀਤੀ ਗਈ ਹੈ। ਜਿਸ ਦੇ ਤਹਿਤ ਪੰਜਾਬ ਭਰ ਵਿੱਚ ਹੜਾਂ ਦੇ ਨਾਲ ਨੁਕਸਾਨੇ ਗਏ ਮਕਾਨਾਂ ਨੂੰ ਨਵੇਂ ਸਿਰਿਓਂ ਉਸਾਰਨ ਅਤੇ ਮੁਰੰਮਤ ਕਰਨ ਮੁਹਿੰਮ ਦੇ ਤਹਿਤ ਅੱਜ ਪਿੰਡ ਦੁਬਾਲੀ (ਮੁਹਾਲੀ) ਵਿਖੇ ਧਰਮ ਸਿੰਘ ਦੇ ਡਿੱਗ ਚੁੱਕੇ ਮਕਾਨ ਦੀ ਮੁੜ ਉਸਾਰੀ ਸ਼ੁਰੂ ਕਰ ਦਿੱਤੀ ਗਈ। ਜਿਸ ਦਾ ਉਦਘਾਟਨ ਪੰਜਾਬ ਤੇ ਹਰਿਆਣਾ ਹੀਾਈ ਕੋਰਟ ਦੇ ਜਸਟਿਸ (ਸੇਵਾਮੁਕਤ) ਐਮਐਮਐਸ ਬੇਦੀ ਨੇ ਕੀਤਾ।
ਸੇਵਾਮੁਕਤ ਜਸਟਿਸ ਐਮਐਮਐਸ ਬੇਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅੱਜ ਡਾ. ਐਸਪੀ ਸਿੰਘ ਉਬਰਾਏ ਦੇ ਟਰੱਸਟ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ਼ੁਰੂ ਕੀਤੀ ਗਈ ਸਨੀ ਓਬਰਾਏ ਆਵਾਜ ਯੋਜਨਾ ਦੇ ਤਹਿਤ ਪਿੰਡ ਦੁਬਾਲੀ ਵਿੱਚ ਮਕਾਨ ਦੀ ਮੁੜ ਉਸਾਰੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦੇ ਦਿਨਾਂ ਵਿੱਚ ਜਿਹੜੇ ਮਕਾਨ ਡਿੱਗ ਚੁੱਕੇ ਹਨ ਅਤੇ ਇਨ੍ਹਾਂ ਸਾਰਿਆਂ ਦੀ ਲੋੜੀਦੀ ਮੁਰੰਮਤ ਅਤੇ ਕਈ ਘਰਾਂ ਨੂੰ ਨਵੇਂ ਸਿਰਿਓ ਉਸਾਰਨ ਲਈ ਡਾਕਟਰ ਉਬਰਾਏ ਵੱਲੋਂ 15 ਕਰੋੜ ਰੁਪਏ ਬਜਟ ਅਲੱਗ ਤੋਂ ਰੱਖਿਆ ਗਿਆ ਹੈ। ਜਿਸ ਦੇ ਤਹਿਤ ਅੰਮ੍ਰਿਤਸਰ, ਫਾਜ਼ਿਲਕਾ, ਮੋਗਾ, ਪਟਿਆਲਾ ਵਿੱਚ ਕਈ ਘਰ ਟਰੱਸਟ ਦੀ ਤਰਫ਼ੋਂ ਨਵੇਂ ਸਿਰਿਓਂ ਬਣਾਏ ਜਾਣੇ ਸ਼ੁਰੂ ਹੋ ਚੁੱਕੇ ਹਨ। ਅਤੇ ਕਈ ਘਰਾਂ ਦੀ ਜਰੂਰੀ ਲੋੜਿੰਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਚੁੱਕਾ ਹੈ।
ਜਸਟਿਸ ਬੇਦੀ ਹੋਰਾਂ ਕਿਹਾ ਕਿ ਉਹ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ ਕਿ ਟਰੱਸਟ ਦੀ ਤਰਫ਼ੋਂ ਲਗਾਏ ਗਏ ਅੱਖਾਂ ਦੇ ਮੁਫਤ ਕੈਂਪ ਅਤੇ ਨਵੇਂ ਸਿਰਿਓਂ ਬਣਾਏ ਜਾ ਰਹੇ ਘਰ ਦਾ ਰਸਮੀ ਨੀਹ ਪੱਥਰ ਰੱਖਣ ਦੇ ਲਈ ਉਹਨਾਂ ਨੂੰ ਜਿੰਮੇਵਾਰੀ ਦਿੱਤੀ ਗਈ , ਜਸਟਿਸ ਬੇਦੀ ਹੋਰਾਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਇਸ ਉੱਦਮ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਉਹ ਘੱਟ ਹੈ। ਜਸਟਿਸ ਬੇਦੀ ਨੇ ਪਿੰਡ ਦੁਬਾਲੀ ਵਿਖੇ ਹੀ ਲਗਾਏ ਗਏ ਮੁਫਤ ਅੱਖਾਂ ਦੇ ਕੈਂਪ ਦਾ ਵੀ ਉਦਘਾਟਨ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਜ਼ਿਲ੍ਹਾ ਮੁਹਾਲੀ ਇਕਾਈ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ ਨੇ ਕਿਹਾ ਨੇ ਕਿਹਾ ਅੱਜ ਲਗਾਏ ਗਏ ਇਸ ਮੁਫ਼ਤ ਅੱਖਾਂ ਦੇ ਚੈਕਅਪ ਕੈਂਪ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਮਰੀਜ਼ਾਂ ਨੇ ਆਪਣੀ ਅੱਖਾਂ ਦੀ ਜਾਂਚ ਕਰਵਾਈ, ਕਮਲਜੀਤ ਸਿੰਘ ਰੂਬੀ ਨੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਐਮਡੀ ਟਰੱਸਟੀ ਡਾ. ਐਸਪੀ ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਹਤ ਸੇਵਾਵਾਂ ਨੂੰ ਲੈ ਕੇ ਕੈਂਪ ਜ਼ਿਲ੍ਹੇ ਮੁਹਾਲੀ ਦੇ ਵਿੱਚ ਵੀ ਵੱਡੀ ਪੱਧਰ ’ਤੇ ਸ਼ੁਰੂ ਕੀਤੇ ਗਏ ਹਨ। ਜਿਸ ਦੇ ਨਾਲ ਹਜ਼ਾਰਾਂ ਹੀ ਮਰੀਜ਼ਾਂ ਵੱਲੋਂ ਇਨ੍ਹਾਂ ਕੈਂਪਾਂ ਦੇ ਦੌਰਾਨ ਇਲਾਜ ਕਰਵਾਇਆ ਜਾਂਦਾ ਹੈ। ਇਸ ਮੌਕੇ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਰੂਬੀ ਤੋਂ ਇਲਾਵਾ ਡਾ. ਗੁਰਮੁੱਖ ਸਿੰਘ, ਮੀਤ ਪ੍ਰਧਾਨ ਡਾ. ਜਗਦੀਸ਼ ਸਿੰਘ, ਮੱਖਣ ਸਿੰਘ ਮੁਹਾਲੀ, ਪਰਦੀਪ ਸਿੰਘ ਹੈਪੀ, ਨਰਿੰਦਰ ਸਿੰਘ, ਗੁਰਮੁੱਖ ਸਿੰਘ, ਪਵਨ ਕੁਮਾਰ, ਸੁਖਦੇਵ ਸਿੰਘ, ਹਰਮੀਤ ਸਿੰਘ, ਗੁਰਦੇਵ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…