nabaz-e-punjab.com

ਫਲਾਈਓਵਰ ਮਾਮਲਾ: ਖਰੜ ਦੇ ਐਸਡੀਐਮ ਨੇ ਆਵਾਜਾਈ ਦੇ ਬਦਲਵੇਂ ਪ੍ਰਬੰਧਾਂ ਸਬੰਧੀ ਲਿਆ ਮੌਕੇ ਦਾ ਜਾਇਜ਼ਾ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 18 ਜੁਲਾਈ:
ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਬਲੌਂਗੀ ਤੋਂ ਲੈ ਕੇ ਖਾਨਪੁਰ ਪੁੱਲ ਤੱਕ ਬਣਾਏ ਜਾ ਰਹੇ ਫਲਾਈਓਵਰ ਦੇ ਨਿਰਮਾਣ ਨੂੰ ਲੈ ਕੇ ਸਤੰਬਰ 2018 ਦੇ ਪਹਿਲੇ ਹਫ਼ਤੇ ਵਾਹਨਾਂ ਦੀ ਆਵਾਜਾਈ ਬਿਲਕੁੱਲ ਬੰਦ ਕਰਨ ਦੀ ਕੀਤੀ ਗਈ ਮੰਗ ਨੂੰ ਦੇਖਦੇ ਹੋਏ ਆਵਾਜਾਈ ਨੂੰ ਦੂਸਰੇ ਰਸਤਿਆਂ ਲਈ ਚਲਾਉਣ ਲਈ ਪ੍ਰਬੰਧਾਂ ਸਬੰਧੀ ਖਰੜ ਦੇ ਉਪ ਮੰਡਲ ਮੈਜਿਸਟਰੇਟ ਵਿਨੋਦ ਕੁਮਾਰ ਬਾਂਸਲ ਨੇ ਵੱਖ ਵੱਖ ਵਿਭਾਗਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਜਾਇਜ਼ਾ ਲਿਆ। ਉਨ੍ਹਾਂ ਨਾਲ ਨੈਸ਼ਨਲ ਹਾਈਵੇਅ, ਐਲ.ਐਂਡ.ਟੀ.ਕੰਪਨੀ, ਟਰੈਫ਼ਿਕ ਪੁਲੀਸ, ਥਾਣਾ ਸਿਟੀ ਖਰੜ, ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।
ਐਸ.ਡੀ.ਐਮ.ਖਰੜ ਸ੍ਰੀ ਬਾਂਸਲ ਨੇ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆ ਕਿਹਾ ਕਿ ਆਵਾਜਾਈ ਦੀ ਸਮੱਸਿਆ ਲਈ ਹਰ ਪੱਖੋ ਸਮੀਖਿਆ ਕੀਤੀ ਗਈ ਕਿਉਕਿ ਖਰੜ ਸ਼ਹਿਰ ਨੂੰ ਚਾਰ ਪਾਸਿਓਂ ਤੋਂ ਆਵਾਜਾਈ ਆ ਤੇ ਜਾ ਰਹੀ ਹੈ ਅਤੇ ਨੈਸ਼ਨਲ ਹਾਈਵੇਅ ਅਤੇ ਐਲ.ਐਡ.ਟੀ. ਕੰਪਨੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 2-3 ਦਿਨਾਂ ਵਿੱਚ ਗਰਾਊਂਡ ਲੈਵਲ ਤੇ ਰਿਪੋਰਟ ਤਿਆਰ ਕਰਕੇ ਦੇਣ ਤਾਂ ਕਿ ਇਸਦਾ ਕੋਈ ਹੱਲ ਕੱਢਿਆ ਜਾ ਸਕੇ। ਟਰੈਫ਼ਿਕ ਪੁਲੀਸ ਦੇ ਇੰਸਪੈਕਟਰ ਨਿੱਕਾ ਰਾਮ ਨੇ ਮੌਕੇ ਐਸਡੀਐਮ ਦੇ ਧਿਆਨ ਵਿੱਚ ਲਿਆਂਦਾ ਕਿ ਇੱਥੇ ਆਵਾਜਾਈ ਬਿਲਕੁੱਲ ਬੰਦ ਕਰਨੀ ਸੰਭਵ ਨਹੀਂ ਹੈ ਕੰਪਨੀ ਵੱਲੋਂ ਸੜਕਾਂ ਦੇ ਦੋਵੇਂ ਪਾਸੇ ਸਰਵਿਸ ਰੋਡ ਬਣਾਈ ਜਾਵੇ ਅਤੇ ਬੱਸ ਅੱਡਾ ਟੀ ਪੁਆਇੰਟ ’ਤੇ ਦੋ ਪਿੱਲਰਾਂ ਦੀ ਉਸਾਰੀ ਦਾ ਮੁੱਖ ਮੁੱਦਾ ਹੈ ਉਹ ਬਾਅਦ ਵਿੱਚ ਛੇੜਿਆ ਜਾਵੇ ਅਤੇ ਆਵਾਜਾਈ ਨੂੰ ਚਲਾਉਣ ਲਈ ਕਰਮਚਾਰੀ ਲਗਾ ਦਿੱਤੇ ਜਾਣਗੇ।
ਐਸਡੀਐਮ ਨੇ ਕੰਪਨੀ, ਨੈਸ਼ਨਲ ਹਾਈਵੇ ਨੂੰ ਵੀ ਹਦਾਇਤ ਕੀਤੀ ਕਿ ਪੁਰਾਣੀ ਮੋਰਿੰਡਾ ਸੜਕ ਦੇ ਦੋਨੋ ਪਾਸੇ ਕੰਮ ਕਰਵਾਉਣ ਕਿ ਜਦੋਂ ਦੋ ਪਿੱਲਰਾਂ ਦੀ ਉਸਾਰੀ ਦਾ ਕੰਮ ਸ਼ੁਰੂ ਹੋਵੇ ਤਾਂ ਕਿ ਇਸ ਸੜਕ ਰਾਹੀਂ ਆਵਾਜਾਈ ਚਾਲੂ ਰੱਖਿਆ ਜਾ ਸਕੇ। ਉਨ੍ਹਾਂ ਦਸਿਆ ਕਿ ਦੋਵੇ ਸੜਕਾਂ ਦੇ ਜਾਇਜ਼ਾ ਲੈਣ ਤੇ ਜੋ ਅਹਿਮ ਤੱਥ ਸਾਹਮਣੇ ਆਏ ਹਨ ਉਨ੍ਹਾਂ ਸਬੰਧੀ ਉਹ ਰਿਪੋਰਟ ਤਿਆਰ ਕਰਕੇ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਨੂੰ ਭੇਜ ਰਹੇ ਹਨ।
ਇਸ ਮੌਕੇ ਨੈਸਨਲ ਹਾਈਵੇਅ ਅਥਾਰਟੀ ਦੇ ਮੈਨੇਜ਼ਰ ਭਵਨੇਸ਼ ਕੁਮਾਰ, ਬੀ.ਕੇ.ਪਾਂਡੇ, ਨਾਇਬ ਤਹਿਸੀਲਦਾਰ ਖਰੜ ਹਰਿੰਦਰਜੀਤ ਸਿੰਘ, ਥਾਣਾ ਸਿਟੀ ਖਰੜ ਦੇ ਐਸਐਚਓ ਕੰਵਲਜੀਤ ਸਿੰਘ, ਟਰੈਫਿਕ ਇੱਚਾਰਜ਼ ਨਿੱਕਾ ਰਾਮ, ਮੈਨੇਜਰ ਕੰਪਨੀ ਅਲੋਕ ਨਾਇਕ, ਪੀ.ਡਬਲਯੂ.ਡੀ. ਦੇ ਸਹਾਇਕ ਇੰਜੀਨੀਅਰ ਨਰੇਸ ਕੁਮਾਰ, ਏ.ਐਸ.ਆਈ.ਕੁਲਵਿੰਦਰ ਸਿੰਘ, ਏ.ਐਸ.ਆਈ ਰਾਮ ਸਮੇਤ ਹੋਰ ਅਧਿਕਾਰੀ, ਅਤੇ ਕਰਮਚਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …