Nabaz-e-punjab.com

ਸੈਕਟਰ-66 ਤੋਂ 69, ਸੈਕਟਰ-76 ਤੋਂ 80 ਤੇ ਐਰੋਸਿਟੀ ’ਚ ਮਹਿੰਗੇ ਪਾਣੀ ਖ਼ਿਲਾਫ਼ ਧਰਨਾ ਅੱਜ

ਧਨੋਆ ਨੇ ਸੈਕਟਰ ਵਾਸੀਆਂ ਨੂੰ ਧਰਨੇ ਵਿੱਚ ਵੱਡੀ ਗਿਣਤੀ ’ਚ ਪਹੁੰਚਣ ਲਈ ਕੀਤੀਆਂ ਨੁੱਕੜ ਮੀਟਿੰਗਾਂ

ਗਮਾਡਾ ਦੀ ਪਾਣੀ ਦੀ ਨੀਤੀ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਆਰ-ਪਾਰ ਦੀ ਲੜਾਈ ਲੜੀ ਜਾਵੇਗੀ: ਧਨੋਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਫਰਵਰੀ:
ਇੱਥੋਂ ਦੇ ਸੈਕਟਰ-66 ਤੋਂ 69 ਅਤੇ ਸੈਕਟਰ-76 ਤੋਂ 80 ਅਤੇ ਐਰੋਸਿਟੀ ਦੇ ਵਸਨੀਕ ਬਾਕੀ ਸ਼ਹਿਰ ਨਾਲੋਂ 5.5 ਗੁਣਾ ਵੱਧ ਪਾਣੀ ਸਪਲਾਈ ਦੇ ਮਾਮਲੇ ਨੂੰ ਲੈ ਕੇ ਭਲਕੇ 10 ਫਰਵਰੀ ਨੂੰ ਗਮਾਡਾ ਦੇ ਖ਼ਿਲਾਫ਼ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਸਬੰਧੀ ਅਕਾਲੀ ਦਲ ਦੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਧਰਨੇ ਨੂੰ ਸਫਲ ਬਣਾਉਣ ਲਈ ਸੈਕਟਰ ਵਾਸੀਆਂ ਦੀ ਲਾਮਬੰਦ ਲਈ ਵੱਖ ਵੱਖ ਸੈਕਟਰਾਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਗਮਾਡਾ ਖ਼ਿਲਾਫ਼ ਧਰਨੇ ਵਿੱਚ ਉਕਤ ਸੈਕਟਰਾਂ ਦੇ ਅਕਾਲੀ ਭਾਜਪਾ ਕੌਂਸਲਰਾਂ ਸਮੇਤ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ, ਲੋਕ ਭਲਾਈ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਉਨ੍ਹਾਂ ਦੱਸਿਆ ਕਿ ਮਹਿੰਗੇ ਪਾਣੀ ਖ਼ਿਲਾਫ਼ ਲੋਕਹਿੱਤ ਵਿੱਚ ਆਰ-ਪਾਰ ਦੀ ਲੜਾਈ ਲੜੀ ਜਾਵੇਗੀ ਅਤੇ ਇਸ ਸਬੰਧੀ ਸ਼ਹਿਰ ਵਿੱਚ ਜਨ ਅੰਦੋਲਨ ਵਿੱਢਿਆ ਜਾਵੇਗਾ।
ਸ੍ਰੀ ਸਤਵੀਰ ਧਨੋਆ ਨੇ ਕਿਹਾ ਕਿ ਮੁੱਖ ਮੰਤਰੀ, ਹੋਰ ਸਬੰਧਤ ਮੰਤਰੀਆਂ ਅਤੇ ਵਿਭਾਗ ਨੂੰ ਕਈ ਵਾਰ ਅਪੀਲ ਕਰਨ ਦੇ ਬਾਵਜੂਦ ਸਰਕਾਰ ਦੀ ਹਠਧਰਮੀ ਜਾਰੀ ਹੈ ਅਤੇ ਲੋਕਾਂ ਦੇ ਖੂਨ ਪਸੀਨੇ ਦੀ ਗਾੜ੍ਹੀ ਕਮਾਈ ਦੀ ਲਗਾਤਾਰ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦੇ ਰੇਟ ਬਾਕੀ ਸ਼ਹਿਰ ਦੇ ਰੇਟਾਂ ਦੇ ਬਰਾਬਰ ਕਰਨ ਦੇ ਨਾਲ ਨਾਲ ਪਿਛਲੇ ਸਾਲਾਂ ਦਾ ਰਿਫੰਡ ਵੀ ਵਾਪਸ ਲਿਆ ਜਾਵੇਗਾ ਜੇਕਰ ਸਰਕਾਰ ਇਸ ਵਿੱਚ ਆਨਾਕਾਨੀ ਕਰਦੀ ਹੈ ਤਾਂ ਆਰ ਪਾਰ ਦੀ ਲੜਾਈ ਲੜੀ ਜਾਵੇਗੀ।
ਮੀਟਿੰਗਾਂ ਵਿੱਚ ਆਏ ਹੋਏ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਤੋਂ ਇਨਸਾਫ਼ ਪ੍ਰਾਪਤੀ ਲਈ ਹਰ ਹੀਲਾ ਵਰਤਿਆ ਜਾਵੇਗਾ। ਜਿਸ ਵਿੱਚ ਪਾਣੀ ਦੇ ਬਿਲ ਨਾ ਦੇਣਾ, ਸਰਕਾਰ ਨਾਲ ਨਾਮਿਲਵਰਤਨ ਲਹਿਰ ਚਲਾਉਣਾ ਅਤੇ ਏਅਰਪੋਰਟ ਸੜਕ ’ਤੇ ਚੱਕਾ ਜਾਮ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਕ ਹੀ ਸ਼ਹਿਰ ਵਿੱਚ ਸਰਕਾਰ ਵੱਲੋਂ ਪਾਣੀ ਸਪਲਾਈ ਕੀਤੀ ਜਾ ਰਹੀ ਹੈ ਪ੍ਰੰਤੂ ਉਕਤ ਸੈਕਟਰ ਵਾਸੀਆਂ ਤੋਂ ਬਾਕੀ ਸ਼ਹਿਰ ਦੇ ਉਲਟ 5.5 ਗੁਣਾਂ ਵੱਧ ਪਾਣੀ ਦੇ ਬਿੱਲ ਵਸੂਲੇ ਜਾ ਰਹੇ ਹਨ।
ਸ੍ਰੀ ਧਨੋਆ ਨੇ ਦੱਸਿਆ ਕਿ ਸੈਕਟਰ ਵਾਸੀਆਂ ਦੇ ਦਰਦ ਨੂੰ ਸਮਝਦੇ ਹੋਏ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਸਮੁੱਚੇ ਹਾਊਸ ਵੱਲੋਂ ਸਰਬਸੰਮਤੀ ਨਾਲ ਪਾਣੀ ਦੀ ਸਪਲਾਈ ਆਪਣੇ ਅਧੀਨ ਲੈਣ ਦਾ ਮਤਾ ਪਾਸ ਕੀਤਾ ਗਿਆ ਸੀ ਪ੍ਰੰਤੂ ਅੱਠ ਮਹੀਨੇ ਬੀਤ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਇਸ ਮਤੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਜੋ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਸਮੁੱਚੇ ਹਾਊਸ ਦਾ ਨਿਰਾਦਰ ਹੈ। ਉਨ੍ਹਾਂ ਸਰਕਾਰ ’ਤੇ ਲੋਕ ਵਿਰੋਧੀ ਹੋਣ ਦਾ ਵੀ ਦੋਸ਼ ਲਾਇਆ ਹੈ।
ਇਸ ਮੌਕੇ ਅਕਾਲੀ ਕੌਂਸਲਰ ਜਸਵੀਰ ਕੌਰ ਅੱਤਲੀ, ਕਰਨਲ ਐੱਮਕੇ ਭਾਰਦਵਾਜ ਪ੍ਰਧਾਨ ਦਰਸ਼ਨ ਵਿਹਾਰ ਕੰਪਲੈਕਸ, ਮੇਜਰ ਜੇਐੱਸ ਜਸਵਾਲ, ਕਰਮ ਸਿੰਘ ਮਾਵੀ, ਕੈਪਟਨ ਪੀਕੇ ਛਿੱਬੜ, ਲੈਫ਼ ਕਰਨਲ ਕੇਐੱਸ ਹੁੰਦਲ, ਲੈਫ਼ ਕਰਨਲ ਕੇਐੱਸ ਹੁੰਦਲ, ਲੈਫ਼ ਕਰਨਲ ਐਚਐੱਸ ਭੁੱਲਰ, ਕਰਨਲ ਪੀਐੱਸ ਸੰਧੂ, ਕਰਨਲ ਰਾਜੇਸ਼ ਮੋਹਨ ਸ਼ਰਮਾ, ਕਰਨਲ ਵੀਜੇਐੱਸ ਗਰੇਵਾਲ, ਮੋਹਨਜੀਤ ਕੌਰ, ਸੂਬੇਦਾਰ ਮੇਜਰ ਐੱਨਕੇ ਕੌਸ਼ਕ, ਗੁਰਦੀਪ ਸਿੰਘ ਅਟਵਾਲ, ਸੁਖਵੰਤ ਸਿੰਘ ਬਾਠ, ਕੈਪਟਨ ਮੱਖਣ ਸਿੰਘ, ਦਵਿੰਦਰ ਸਿੰਘ ਧਨੋਆ, ਹਰਜੀਤ ਸਿੰਘ ਗਿੱਲ, ਰਾਜਵੀਰ ਸਿੰਘ, ਹਰਭਗਤ ਸਿੰਘ ਬੇਦੀ, ਗੁਰਮੇਲ ਸਿੰਘ, ਪਰਵਿੰਦਰ ਸਿੰਘ, ਕਿਰਪਾਲ ਸਿੰਘ ਲਿਬੜਾ, ਪਾਖਰ ਸਿੰਘ, ਸੁਰਿੰਦਰਜੀਤ ਸਿੰਘ, ਹਰਮੀਤ ਸਿੰਘ, ਆਰਕੇ ਅਗਰਵਾਲ ਸਮੇਤ ਵੱਡੀ ਗਿਣਤੀ ਵਿੱਚ ਸੈਕਟਰ ਵਾਸੀਆਂ ਨੇ ਹਿੱਸਾ ਲਿਆ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …