ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦੀ ਮਹੱਤਤਾ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਪਰੈਲ:
ਵਿਦਿਆਰਥੀਆਂ ਦੀ ਮਾਨਸਿਕ ਸ਼ਕਤੀ ਨੂੰ ਵਧਾਉਣ ਲਈ ਡਾ: ਸਵਿਤਾ ਅਤੇ ਉਸ ਦੀ ਟੀਮ ਮਾਊਂਟ ਅਬੂ ਨੇ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਚੰਡੀਗੜ੍ਹ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਬੀ.ਟੈੱਕ, ਐਮਬੀਏ,ਬੀਬੀਏ, ਬੀਸੀਏ, ਬੀ.ਕਾਮ, ਐਲਐਲ.ਬੀ, ਬੀਏ-ਐਲਐਲਬੀ, ਜੀਐਨਐਮ, ਏਐਨਐਮ, ਬੀ.ਐਸਸੀ (ਐਗਰੀ),ਬੀਏ, ਡਿਪਲੋਮਾ ਆਦਿ ਦੇ ਵਿਦਿਆਰਥੀਆਂ ਨਾਲ “ਵੈਲਯੂ ਐਂਡ ਮੋਰਲ ਐਜੁਕੇਸ਼ਨ”, “ਹਾੳ ਟੂ ਇਨਕਰੀਸ ਕੰਸਟਰੇਸ਼ਨ”, “ਰਡਿਊਸ ਡਿਪਰੇਸ਼ਨ”, “ਸਟਰੈਸ ਮੈਨੇਜਮੈਂਟ” ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕੀਤੇ। ਮਾਊਂਟ ਅਬੂ ਤੋ ਬ੍ਰਹਮ ਕੁਮਾਰੀਜ਼ ਦੀ ਚੀਫ ਡਾ: ਸਵਿਤਾ, ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਜੀਵਨ ਦੇ ਮੁੱਲ ਅਤੇ ਨੈਤਿਕ ਸਿੱਖਿਆ ਦੀ ਮਹੱਤਤਾ ਤੇ ਜੋਰ ਦਿੱਤਾ। ਉਹਨਾਂ ਨੇ ਕਿਹਾ ਕਿ ਅੱਜਕੱਲ ਦੀ ਦੌੜਭੱਜ ਦੀ ਜਿੰਦਗੀ ਵਿੱਚ ਹਰ ਇੱਕ ਵਿਆਕਤੀ ਸੰਤੁਸ਼ਟੀ ਦੀ ਜਿੰਦਗੀ ਚਾਹੁੰਦਾ ਹੈ। ਡਾ: ਸਵਿਤਾ ਨੇ ਅੱਗੇ ਕਿਹਾ ਕਿ ਸਿੱਖਿਆ ਦੇ ਚਾਰ ਥੰਮ ਹਨ ਜਿਵੇਂ ਕਿ ਸਿੱਖਣ ਲਈ, ਲਰਨਿੰਗ ਟੀ ਡੂ, ਲਰਨਿੰਗ ਟੂ ਬੀ ਅਤੇ ਲਰਨਿੰਗ ਤੋ ਲਿਵ ਟੂਗੈਦਰ। ਪਹਿਲਾਂ ਥੰਮ ਬੌਧਿਕ ਯੋਗਤਾ ਦੀ ਲੋੜ, ਦੂਜਾ ਥੰਮ ਮੰਗ ਪ੍ਰਾਪਤੀ, ਤੀਜਾ ਅਤੇ ਚੌਥਾ ਥੰਮ ਮੁੱਲ ਅਤੇ ਰੂਹਾਨੀਅਤ ਦੀ ਪੈਦਾ ਕਰਨ ਦੀ ਲੋੜ ਹੈ।
ਰਾਜਪੁਰਾ ਦੇ ਇੰਚਾਰਜ ਮੈਡਮ ਚੰਚਲ ਜਟਾਨਾ ਅਤੇ ਡਾ: ਰਮਾ ਨੇ ਕਿਹਾ ਕਿ ਸਾਨੂੰ ਆਪਣੀ ਜਿੰਦਗੀ ਵਿੱਚ ਦੋ ਤਰਾਂ ਦੇ ਲੋਕ ਮਿਲਦੇ ਹਨ, ਪਹਿਲੇ ਉਹ ਜਿਹੜੇ ਹਮੇਸ਼ਾ ਚੰਗਾ ਰਾਸਤਾ ਅਪਣਾੳਂੁਦੇ ਹਨ ਅਤੇ ਦੂਜੇ ਉਹ ਜਿਹੜੇ ਅਪਰਾਧਿਕ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹਨ। ਬਦਕਿਸਮਤੀ ਨਾਲ ਦੂਜੀ ਸ਼੍ਰੇਣੀ ਦੇ ਲੋਕਾਂ ਦੀ ਸੂਚੀ ਜਿਆਦਾ ਹੈ ਸਾਨੂੰ ਇਹਨਾਂ ਲੋਕਾਂ ਨੂੰ ਭਲਾਈ ਦੇ ਰਾਸਤੇ ਤੇ ਲਿਆਊਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਦੈਨਿਕ ਜੀਵਨ ਵਿੱਚ ਸਵੈਵਿਸ਼ਵਾਸ, ਸਟਰੈਸ ਮੈਨੇਜਮੈਂਟ, ਨਜਰਬੰਦੀ ਨੂੰ ਮਜਚੂਤ ਕਰਨ ਅਤੇ ਡਿਪਰੈਸ਼ਨ ਨੂੰ ਘੱਟ ਕਰਨ ਲਈ ਕਿਹਾ ਗਿਆ। ਸਪੀਕਰਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਧਿਆਤਮਿਕ ਗਿਆਨ, ਧਿਆਨ ਅਤੇ ਯੂਨੀਵਰਸਲ ਮੁੱਲ ਦੁਆਰਾ ਸਮਾਜ ਵਿੱਚ ਸ਼ਾਂਤੀ, ਸਿਹਤ, ਸਦਭਾਵਨਾ ਅਤੇ ਖੁਸ਼ੀ ਨੂੰ ਉਤਸ਼ਾਹਿਤ ਕਰਨ ਲਈ ਅਪੀਲ ਕੀਤੀ।
ਆਰੀਅਨਜ਼ ਗਰੁੱਪ ਆਫ ਕਾਲਜਿਜ਼, ਚੰਡੀਗੜ੍ਹ ਦੇ ਰਜਿਸਟਰਾਰ ਪ੍ਰੋਫੈਸਰ ਬੀ.ਐਸ.ਸਿੱਧੂ ਨੇ ਧੰਨਵਾਦ ਕਰਦੇ ਹੋਏ ਅੱਜ ਦੀ ਭੱਜਦੌੜ ਦੀ ਜਿੰਦਗੀ ਵਿੱਚ ਧਿਆਨ ਅਤੇ ਮੰਤਵ ਦੇ ਲਾਹਾਂ ਦੇ ਬਾਰੇ ਵਿੱਚ ਸਿੱਖਿਆ ਦੀ ਜਰੂਰਤ, ਸਾਡੇ ਸੱਭ ਦੇ ਲਈ ਉਚੇਚਾ ਆਹਾਰ ਅਤੇ ਸਕਾਰਾਤਮਿਕ ਮਾਨਸਿਕ ਸਵਾਸਥ ਦੇ ਜਰੀਏ ਸਵੱਸਥ ਜੀਵਨ ਨੂੰ ਬੜਾਵਾਂ ਦੇਣ ਲਈ ਕਿਹਾ।

Load More Related Articles
Load More By Nabaz-e-Punjab
Load More In General News

Check Also

ਸੀਨੀਅਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਖ਼ਲ ਮੰਗਿਆ

ਸੀਨੀਅਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਖ਼ਲ ਮੰਗਿਆ ਸਰਕਾਰ ਨੇ ਕਮਿਊਟਿਡ ਪ…