nabaz-e-punjab.com

ਐਸਐਮਓ ਦੀ ਪ੍ਰੇਰਣਾ ਸਦਕਾ ਪੋਲਟਰੀ ਫਾਰਮਾਂ ਵੱਲੋਂ ਨੇੜਲੇ ਪਿੰਡਾਂ ਵਿੱਚ ਫੌਗਿੰਗ ਸ਼ੁਰੂ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 24 ਅਗਸਤ:
ਬਲਾਕ ਮਾਜਰੀ ਦੇ ਪਿੰਡਾਂ ਤਾਜਪੁਰਾ, ਮੁੰਧੋਂ ਸੰਗਤੀਆਂ, ਅਕਾਲਗੜ੍ਹ, ਸਲੇਮਪੁਰ ਕਲਾਂ ਆਦਿ ਵਿੱਚ ਪੋਲਟਰੀ ਫਾਰਮਾ ਕਰਕੇ ਫੈਲ ਰਹੇ ਮੱਖੀ ਮੱਛਰਾਂ ਤੇ ਕਾਬੂ ਪਾਉਣ ਲਈ ਐਸ.ਐਮ.ਓ ਬੂਥਗੜ੍ਹ ਡਾ. ਦਲੇਰ ਸਿੰਘ ਮੁਲਤਾਨੀ ਦੇ ਉੱਦਮ ਸਦਕੇ ਪੋਲਟਰੀ ਫਾਰਮਾਂ ਵੱਲੋਂ ਦਿੱਤੀ ਫੌਗਿੰਗ ਮਸ਼ੀਨ ਪਿੰਡ ਤਾਜਪੁਰਾ ਵਿੱਚ ਚਾਲੂ ਕਰ ਦਿੱਤੀ ਗਈ ਹੈ। ਪਿੰਡ ਅਕਾਲਗੜ੍ਹ ਦੀ ਸਰਪੰਚ ਨਰਿੰਦਰ ਕੌਰ ਨੇ ਦੱਸਿਆ ਕਿ ਪਿਛਲੀ ਦਿਨੀਂ ਪੋਲਟਰੀ ਫਾਰਮ ਮਾਲਕਾਂ ਅਤੇ ਸਰਪੰਚਾਂ ਦੀ ਮੀਟਿੰਗ ਵਿੱਚ ਫੌਗਿੰਗ ਮਸ਼ੀਨ ਖਰੀਦਣ ਦਾ ਫੈਸਲਾ ਲਿਆ ਗਿਆ ਸੀ, ਜਿਸ ਨੂੰ ਪੋਲਟਰੀ ਫਾਰਮ ਮਾਲਕਾਂ ਨੇ ਪੂਰਾ ਕਰ ਦਿੱਤਾ। ਇਹ ਮਸ਼ੀਨ ਨਾਲ ਅਕਾਲਗੜ੍ਹ, ਤਾਜਪੁਰਾ, ਮੁੰਧਂੋ ਸੰਗਤੀਆਂ, ਸਲੇਮਪੁਰ ਕਲਾਂ ਦੇ ਨਾਲ ਲੱਗਦੇ ਪਿੰਡਾਂ ਵਿੱਚ ਲਗਾਤਾਰ ਫੌਗਿੰਗ ਕਰੇਗੀ ਜਿਸ ਨਾਲ ਮੱਖੀ-ਮੱਛਰਾਂ ਨਾਲ ਫੈਲ ਰਹੀਆਂ ਬਿਮਾਰੀਆਂ ਤੋਂ ਬਚਾਅ ਹੋ ਜਾਵੇਗਾ ਅਤੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਦਾ ਹੱਲ ਨਿਕਲ ਜਾਵੇਗਾ। ਇਸ ਮੌਕੇ ਤੇ ਮਿੱਤਲ ਪੋਲਟਰੀ ਫਾਰਮ ਮਾਲਕ ਸੁਭਾਸ਼ ਮਿੱਤਲ, ਪੰਚਾਇਤ ਸੈਕਟਰੀ ਸੰਦੀਪ ਕੌਰ, ਸਰਪੰਚ ਤਾਜਪੁਰਾ ਗੁਰਬਖਸ਼ ਕੌਰ, ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…