Nabaz-e-punjab.com

ਵਿਰਾਸਤੀ ਅਖਾੜੇ ਦੀ ਲੜੀ ਤਹਿਤ ਦੂਜੇ ਲੋਕ ਨਾਚ ਮੇਲੇ ਵਿੱਚ ਬਿਖਰੇ ਭਾਰਤੀ ਰੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਨਵੰਬਰ:
ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਮੁਹਾਲੀ ਵੱਲੋਂ ਕਰਵਾਏ ਜਾਂਦੇ ਮਹੀਨਾਵਾਰ ਵਿਰਾਸਤੀ ਅਖਾੜੇ ਦੀ ਲੜੀ ਦੇ 21ਵੇਂ ਮਹੀਨੇ ਵਿੱਚ ਨਾਰਥ ਜੋਨ ਕਲਚਰਲ ਸੈਂਟਰ ਚੰਡੀਗੜ੍ਹ ਭਾਰਤ ਸਰਕਾਰ ਅਤੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਪੰਜਾਬ ਦੇ ਸਹਿਯੋਗ ਨਾਲ ਦੂਜਾ ਰਾਸ਼ਟਰੀ ਲੋਕ ਨਾਚ ਮੇਲਾ ਫੇਜ਼-1 ਵਿੱਚ ਕਰਵਾਇਆ ਗਿਆ। ਇਸ ਮੌਕੇ ਅਕਾਲੀ ਕੌਂਸਲਰ ਫੂਲਰਾਜ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਅਕਾਲੀ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਵਿਸ਼ੇਸ਼ ਮਹਿਮਾਨ ਸਨ।
ਇਸ ਮੌਕੇ ਬੋਲਦਿਆਂ ਅਕਾਲੀ ਕੌਂਸਲਰ ਫੂਲਰਾਜ ਸਿੰਘ ਨੇ ਕਿਹਾ ਕਿ ਇਹ ਵਿਰਾਸਤੀ ਮੇਲੇ ਸਾਡੇ ਸਮਾਜ ਦੇ ਆਪਸੀ ਪਿਆਰ ਤੇ ਭਾਈਚਾਰੇ ਦੇ ਪ੍ਰਤੀਕ ਹਨ ਅਤੇ ਨੌਜਵਾਨਾਂ ਨੂੰ ਸੇਧ ਦੇਣ ਲਈ ਹੋਣੇ ਚਾਹੀਦੇ ਹਨ। ਮੇਲੇ ਵਿੱਚ ਵੱਖ-ਵੱਖ ਰਾਜਾਂ ਤੋਂ ਆਏ 90 ਤੋਂ ਵੱਧ ਲੋਕ ਨਾਚ ਕਲਾਕਾਰਾਂ ਵੱਲੋਂ ਭਾਰਤੀ ਰੰਗ ਬਿਖੇਰੇ ਗਏ ਜਿਹਨਾਂ ਵਿੱਚ ਆਸਾਮ ਦਾ ਬੀਹੂ ਨਾਚ, ਗੁਜਰਾਤ ਤੋਂ ਸਿੱਧੀ ਧਮਾਲ, ਉੜੀਸਾ ਦਾ ਗੋਟੀ ਬੂਆ ਨਾਚ, ਸਿੱਕਮ ਦਾ ਮਾਰੂਨੀ ਨਾਚ, ਹਰਿਆਣਾ ਤੋਂ ਪਾਨੀਹਾਰੀ ਨਾਚ ਅਤੇ ਸੁਸਾਇਟੀ ਦੀਆਂ ਬੱਚੀਆਂ ਵੱਲੋਂ ਬਲਬੀਰ ਚੰਦ ਦੇ ਢੋਲ ਦੀ ਥਾਪ ਤੇ ਸਾਂਝੇ ਪੰਜਾਬ ਦੇ ਲੋਕ ਨਾਚ ਲੁੱਡੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ।
ਭੰਗੜੇ ਦੇ ਉਸਰਈਏ ਤੇ ਚਿੱਤਰਕਲਾ ਮਾਹਰ ਪ੍ਰੋ. ਕੰਵਰ ਰਜਿੰਦਰ ਸਿੰਘ ਦਾ ਪੰਜਾਬੀ ਲੋਕ ਨਾਚਾਂ ਦੇ ਵਿਕਾਸ ਵਿੱਚ ਪਾਏ ਗਏ ਯੋਗਦਾਨ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਅਖਾੜੇ ਨੂੰ ਸਫਲਤਾਪੂਰਨ ਪੇਸ਼ ਕਰਨ ਵਿੱਚ ਗੋਪਾਲ ਸ਼ਰਮਾ, ਬਲਜੀਤ ਫਿੱਡਿਆਂ ਵਾਲਾ ਗੀਤਕਾਰ, ਅੰਮ੍ਰਿਤ ਪਾਲ ਸਿੰਘ, ਸੁਖਬੀਰ, ਹਰਮਨ ਗਿੱਲ, ਗਗਨਦੀਪ ਗੱਗੀ, ਭੁਪਿੰਦਰ ਬੱਬਲ, ਜਤਿੰਦਰ ਸਿੰਘ, ਹਰਕੀਰਤ, ਮਨਦੀਪ, ਜਸਦੀਪ ਅਤੇ ਜਤਿੰਦਰ ਸਿੰਘ ਵੱਲੋਂ ਭਰਪੂਰ ਯੋਗਦਾਨ ਦਿੱਤਾ ਗਿਆ। ਮੰਚ ਸੰਚਾਲਨ ਨਰਿੰਦਰ ਨੀਨਾ ਨੇ ਬਾਖ਼ੂਬੀ ਨਿਭਾਈ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…