ਫੂਡ ਫਾਰ ਦਿ ਨੀਡੀ ਐਂਡ ਪੁਅਰ ਨੇ ਇੱਕ ਮਹੀਨੇ ਵਿੱਚ 5500 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ: ਗਿੱਲ

ਕਰਫਿਊ ਜਾਰੀ ਰਹਿਣ ਤੱਕ ਚਲਾਈ ਜਾਵੇਗੀ ਰਾਸ਼ਨ ਵੰਡਣ ਦੀ ਮੁਹਿੰਮ, ਹੁਣ ਲੋੜਵੰਦਾਂ ਨੂੰ ਦਵਾਈਆਂ ਦੇਣ ਦੀ ਤਿਆਰੀ

ਜਯੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ:
ਪੰਜਾਬ ਵਿੱਚ ਕਰੋਨਾਵਾਇਰਸ ਦੀ ਮਹਾਮਾਰੀ ’ਤੇ ਕਾਬੂ ਕਰਨ ਲਈ ਸਖ਼ਤੀ ਨਾਲ ਲਗਾਏ ਗਏ ਕਰਫਿਊ ਤੋਂ ਬਾਅਦ ਹੋਂਦ ਵਿੱਚ ਆਈ ਸਮਾਜ ਸੇਵੀ ਸੰਸਥਾ ਫੂਡ ਫਾਰ ਦਿ ਨੀਡੀ ਐਂਡ ਪੁਅਰ ਵੱਲੋਂ ਪਿਛਲੇ ਇਕ ਮਹੀਨੇ ਦੌਰਾਨ ਹੁਣ ਤੱਕ 5500 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਪਲਾਈ ਕੀਤਾ ਜਾ ਚੁੱਕਿਆ ਹੈ ਅਤੇ ਸੰਸਥਾ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਰਫਿਊ ਲਾਗੂ ਰਹੇਗਾ, ਉਦੋਂ ਤੱਕ ਉਨ੍ਹਾਂ ਦੀ ਸੰਸਥਾ ਲੋੜਵੰਦਾਂ ਨੂੰ ਰਾਸ਼ਨ ਦੇ ਵਿਸ਼ੇਸ਼ ਪੈਕੇਟਾਂ ਦੀ ਸਪਲਾਈ ਜਾਰੀ ਰੱਖੇਗੀ। ਇਸਦੇ ਨਾਲ ਹੀ ਹੁਣ ਸੰਸਥਾ ਵੱਲੋਂ ਲੋੜਵੰਦ ਵਿਅਕਤੀਆਂ ਨੂੰ ਉਹਨਾਂ ਦੇ ਘਰਾਂ ਵਿੱਚ ਹੀ ਲੋੜੀਂਦੀਆਂ ਦਵਾਈਆਂ ਦੇਣ ਦੀ ਵੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ।
ਸੰਸਥਾ ਵੱਲੋਂ ਸੋਮਵਾਰ ਨੂੰ ਸਥਾਨਕ ਫੇਜ਼-7 ਦੇ ਕਮਿਊਨਿਟੀ ਸੈਂਟਰ ਤੋਂ ਲੋੜਵੰਦਾਂ ਨੂੰ ਰਾਸ਼ਨ ਸਪਲਾਈ ਕਰਨ ਦਾ ਕੰਮ ਚਲਾਇਆ ਜਾ ਰਿਹਾ ਹੈ। ਇੱਥੇ ਸੰਸਥਾ ਵੱਲੋਂ ਥੋਕ ਵਿੱਚ ਰਾਸ਼ਨ ਦਾ ਸਾਮਾਨ ਖਰੀਦ ਕੇ ਰੱਖਿਆ ਜਾਂਦਾ ਹੈ। ਜਿੱਥੋਂ ਸੰਸਥਾ ਦੇ ਮੈਂਬਰਾਂ ਵੱਲੋਂ ਰਾਸ਼ਨ ਦੇ ਪੈਕੇਟ ਤਿਆਰ ਕਰਕੇ ਲੋੜਵੰਦਾਂ ਦੇ ਘਰੋ ਘਰੀ ਸਪਲਾਈ ਕੀਤੇ ਜਾਂਦੇ ਹਨ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਕਨਵੀਨਰ ਤੇ ਨੌਜਵਾਨ ਆਗੂ ਜਸਪ੍ਰੀਤ ਸਿੰਘ ਗਿੱਲ ਅਤੇ ਸਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਖ਼ੁਦ ਨੂੰ ਅੰਦਾਜ਼ਾ ਨਹੀਂ ਸੀ ਕਿ ਉਹਨਾਂ ਵੱਲੋਂ ਆਪਣੇ ਹਮਖਿਆਲ ਸਾਥੀਆਂ ਨਾਲ ਮਿਲ ਕੇ ਆਰੰਭੀ ਇਹ ਮੁਹਿੰਮ ਏਨੀ ਕਾਮਯਾਬ ਹੋ ਨਿਬੇੜੀ। ਉਹਨਾਂ ਕਿਹਾ ਕਿ ਹੁਣ ਸੰਸਥਾ ਵਲੋਂ ਸੜਕਾਂ ਕਿਨਾਰੇ ਘੁੰਮਦੇ ਆਵਾਰਾ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਵਾਸਤੇ ਖਾਣੇ ਦਾ ਇੰਤਜ਼ਾਮ ਵੀ ਕਰਵਾਇਆ ਜਾ ਰਿਹਾ ਹੈ। ਇਸ ਮੁਹਿੰਮ ਵਿੱਚ ਉਹਨਾਂ ਨੂੰ ਸ਼ਹਿਰ ਦੀਆਂ ਵੱਖ-ਵੱਖ ਵਪਾਰਕ ਜੱਥੇਬੰਦੀਆਂ, ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਅਤੇ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਦਾ ਵੱਡੀ ਮਾਤਰਾ ਵਿੱਚ ਸਹਿਯੋਗ ਮਿਲਿਆ ਹੈ। ਇਸੇ ਕਰਕੇ ਉਹ ਇਸ ਲੜੀ ਨੂੰ ਚਲਾਉਣ ਵਿੱਚ ਸਫ਼ਲ ਹੋਏ ਹਨ।
ਸੰਸਥਾ ਦੇ ਕੋ-ਕਨਵੀਨਰ ਹਰਪ੍ਰੀਤ ਸਿੰਘ ਡਡਵਾਲ ਨੇ ਕਿਹਾ ਕਿ ਲੋੜਵੰਦਾਂ ਨੂੰ ਰਾਸ਼ਨ ਦੇਣ ਦੇ ਨਾਲ ਨਾਲ ਹੁਣ ਸੰਸਥਾ ਵੱਲੋਂ ਘਰਾਂ ਵਿੱਚ ਇਕੱਲੇ ਰਹਿੰਦੇ ਬਜਰੁਰਗਾਂ ਅਤੇ ਹੋਰਨਾਂ ਲੋੜਵੰਦਾਂ ਨੂੰ ਦਵਾਈਆਂ ਮੁਹੱਈਆ ਕਰਵਾਉਣ ਦੀ ਮੁਹਿੰਮ ਵੀ ਆਰੰਭ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਉਹਨਾਂ ਲੋਕਾਂ ਨੂੰ ਘਰਾਂ ਦੇ ਵਿੱਚ ਹੀ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ, ਜਿਹੜੇ ਬਾਹਰ ਨਹੀਂ ਨਿਕਲ ਸਕਦੇ। ਇਸ ਮੌਕੇ ਜਤਿੰਦਰ ਆਨੰਦ ਟਿੰਕੂ, ਮਨੂ ਸਾਹਨੀ, ਆਸ਼ੂ ਆਨੰਦ, ਦਵਿੰਦਰ ਸਿੰਘ, ਕਮਲਪ੍ਰੀਤ ਬੈਨੀਪਾਲ, ਅਜੈਬ ਸਿੰਘ, ਨਵਨੀਤ ਤੋਖੀ, ਸਤੀਸ਼ ਸ਼ਾਰਦਾ, ਗੌਰਵ ਭਾਰਤੀ, ਰਾਜੇਸ਼ ਗੁਪਤਾ ਚੇਅਰਮੈਨ ਗੁਰੂਕੁਲ ਸਕੂਲ, ਬੀ ਕੇ ਗੋਇਲ ਜੁਬਲੀ ਗਰੁੱਪ, ਅਮਰਦੀਪ ਸਿੰਘ ਭਮਰਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…