nabaz-e-punjab.com

ਅੰਗਹੀਣ ਵਿਅਕਤੀ ਦਾ ਸਕੂਟਰ ਥਾਣੇ ਦੇ ਬਾਹਰ ਰੁਕਵਾ ਕੇ ਤੁਰ ਕੇ ਜਾਣ ਲਈ ਕੀਤਾ ਮਜਬੂਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਈ:
ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਅੰਗਹੀਣਾਂ ਨੂੰ ਸਾਰੀਆਂ ਸਹੂਲਤਾਂ ਦੇਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪ੍ਰੰਤੂ ਅਸਲੀਅਤ ਇਹ ਹੈ ਕਿ ਅੰਗਹੀਣਾਂ ਨੂੰ ਵੱਖ ਵੱਖ ਥਾਵਾਂ ਤੇ ਬੁਰੀ ਤਰ੍ਹਾਂ ਪ੍ਰੇਸ਼ਾਨ ਹੋਣਾ ਪੈਂਦਾ ਹੈ। ਬੀਤੇ ਕੱਲ ਸੈਕਟਰ-66 ਵਿੱਚ ਸਥਿਤ ਥਾਣਾ ਸੋਹਾਣਾ ਵਿੱਚ ਇਕ ਮਾਮਲੇ ਵਿੱਚ ਆਪਣੀ ਅਰਜੀ ਤੇ ਕੀਤੀ ਕਾਰਵਾਈ ਦੀ ਜਾਣਕਾਰੀ ਲੈਣ ਲਈ ਆਪਣੇ ਤਿੰਨ ਪਹੀਆ ਸਕੂਟਰ ਤੇ ਗਏ ਪਿੰਡ ਗਿੱਦੜਪੁਰ ਦੇ ਅੰਗਹੀਣ ਨੌਜਵਾਨ ਰਜਨੀਕਾਂਤ ਨੂੰ ਡਿਊਟੀ ਤੇ ਤਾਇਨਾਤ ਸਿਪਾਹੀ ਵੱਲੋਂ ਗੇਟ ਨਾ ਖੋਲ੍ਹੇ ਜਾਣ ਕਾਰਣ ਆਪਣਾ ਸਕੂਟਰ ਬਾਹਰ ਖੜ੍ਹਾ ਕਰਕੇ ਅਤ ਤੁਰ ਕੇ ਥਾਣੇ ਤਕ (ਲਗਭਗ 50 ਮੀਟਰ) ਜਾਣ ਲਈ ਮਜਬੂਰ ਹੋਣਾ ਪਿਆ। ਰਜਨੀਕਾਂਤ ਨਾਮ ਦਾ ਇਹ ਅੰਗਹੀਣ ਵਿਅਕਤੀ ਆਪਣੇ ਤੌਰ ਤੇ ਚਲਣ ਤੋੱ ਅਸਮਰਥ ਹੈ ਅਤੇ ਉਸ ਵਲੋੱ ਥਾਣੇ ਦੇ ਸੰਤਰੀ ਨੂੰ ਬੇਨਤੀ ਕੀਤੀ ਗਈ ਕਿ ਉਹ ਥਾਣੇ ਦਾ ਮੁੱਖ ਗੇਟ ਖੋਲ੍ਹ ਦੇਵੇ ਤਾਂ ਜੋ ਉਹ ਆਪਣਾ ਸਕੂਟਰ ਅੰਦਰ ਲੈ ਜਾਵੇ ਪਰੰਤੂ ਸੰਤਰੀ ਨੇ ਗੇਟ ਖੋਲਣ ਤੋੱ ਇਹ ਕਹਿ ਕੇ ਸਾਫ ਇਨਕਾਰ ਕਰ ਦਿੱਤਾ ਕਿ ਅਫਸਰਾਂ ਦਾ ਹੁਕਮ ਹੈ ਕਿ ਕਿਸੇ ਨਿੱਜੀ ਵਾਹਨ ਲਈ ਗੇਟ ਨਹੀਂ ਖੋਲ੍ਹਿਆ ਜਾਵੇਗਾ। ਇਸ ਤੋਂ ਬਾਅਦ ਰਜਨੀਕਾਂਤ ਵੱਲੋਂ ਸੰਤਰੀ ਨੂੰ ਬੇਨਤੀ ਕਰਨ ਤੇ ਸੰਤਰੀ ਨੇ ਅੰਦਰੋਂ ਇੱਕ ਪਲਾਸਟਿਕ ਦੀ ਕੁਰਸੀ ਲਿਆ ਕੇ ਦਿੱਤੀ। ਜਿਸ ਨੂੰ ਫੜ ਕੇ ਹੌਲੀ ਹੌਲੀ ਥਾਣੇ ਦੇ ਅੰਦਰ ਗਿਆ।
ਇੱਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜ਼ਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿੱਚ ਵੀ ਉਥੇ ਟਾਈਪਿਸਟ ਦਾ ਕੰਮ ਕਰਦੇ ਇੱਕੇ ਅੰਗਹੀਣ ਨੂੰ ਇਸੇ ਤਰ੍ਹਾਂ ਕੁਰਸੀ ਫੜ ਕੇ ਅੰਦਰ ਜਾਣ ਦਾ ਮਾਮਲਾ ਚਰਚਾ ਵਿੱਚ ਆਉਣ ਤੋੱ ਬਾਅਦ ਇਸ ਸਬੰਧੀ ਜ਼ਿਲ੍ਹਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਵੱਲੋਂ ਸਮੂਹ ਵਿਭਾਗਾਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਅੰਗਹੀਣਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ ਅਤੇ ਜਿਥੋੱ ਤਕ ਉਹਨਾਂ ਦਾ ਵਾਹਨ ਪਹੁੰਚ ਸਕਦਾ ਹੈ, ਜਾਣ ਦਿੱਤਾ ਜਾਵੇ ਪ੍ਰੰਤੂ ਇਸਦੇ ਬਾਵਜੂਦ ਇਸ ਵਿਅਕਤੀ ਨੂੰ ਸੋਹਾਣਾ ਥਾਣੇ ਵਿੱਚ ਖੱਜਲ ਖੁਆਰ ਹੋਣਾ ਪਿਆ ਹੈ।
ਉਧਰ, ਸੰਪਰਕ ਕਰਨ ’ਤੇ ਡੀਐਸਪੀ ਸਿਟੀ-2 ਰਮਨਦੀਪ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਅਤੇ ਉਹ ਇਸ ਮਾਮਲੇ ਦੀ ਜਾਂਚ ਕਰਣਗੇ। ਉਹਨਾਂ ਕਿਹਾ ਕਿ ਉਹ ਇਸ ਸਬੰਧੀ ਲੋੜੀਂਦੀ ਕਾਰਵਾਈ ਦੀਆਂ ਹਦਾਇਤਾਂ ਵੀ ਜਾਰੀ ਕਰਣਗੇ ਕਿ ਥਾਣੇ ਵਿੱਚ ਕਿਸੇ ਵੀ ਅੰਗਹੀਣ ਵਿਅਕਤੀ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ।

Load More Related Articles
Load More By Nabaz-e-Punjab
Load More In General News

Check Also

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ ਬੀਬੀ ਜਰਨੈਲ ਕੌਰ ਰਾਮੂਵਾਲੀਆ ਨਮਿੱਤ ਅੰ…