ਵਣ ਵਿਭਾਗ ਨੇ ਰੁੱਖ ਲਗਾਉਣ ਲਈ ਜਾਗਰੂਕਤਾ ਕੈਂਪ ਲਗਾਇਆ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 29 ਅਪ੍ਰੈਲ (ਕੁਲਜੀਤ ਸਿੰਘ ):
ਰਾਜੇਸ਼ ਗੁਲਾਟੀ ਵਣ ਮੰਡਲ ਅਫਸਰ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਿਸਥਾਰ ਮੰਡਲ ਫਿਲੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਬੋਪਾਰਾਏ ਤਰਸਿੱਕਾ ਅੰਮ੍ਰਿਤਸਰ ਵਿੱਖੇ ਬੱਚਿਆਂ ਨੂੰ ਵਣ ਅਤੇ ਰੁੱਖਾਂ ਦੇ ਸੰਬੰਧ ਵਿੱਚ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ।ਬੱਚਿਆਂ ਨੂੰ ਦੂਸ਼ਿਤ ਅਤੇ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਅਤੇ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ।ਇਸ ਮੌਕੇ ਵਣ ਵਿਭਾਗ ਤੋਂ ਵਣ ਗਾਰਡ ਸਵਿੰਦਰ ਸਿੰਘ ,ਰਘੂ ਸ਼ਰਮਾ ,ਰਾਜਿੰਦਰ ਕੁਮਾਰ ,ਤੇ ਸਕੂਲ ਦੇ ਇੰਚਾਰਜ ਸ਼੍ਰੀਮਤੀ ਕਮਲਪ੍ਰੀਤ ਕੌਰ ,ਰਾਜਬੀਰ ਕੌਰ ,ਪਰਮਿੰਦਰ ਕੌਰ ਸਿਮਰਨਜੀਤ ਕੌਰ ਤੇ ਪ੍ਰਦੀਪ ਕੌਰ ਹਾਜਿਰ ਸਨ।ਇਸ ਮੌਕੇ ਬੱਚਿਆਂ ਦੇ ਕਵਿਤਾ ਤੇ ਡਰਾਇੰਗ ਦੇ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡ ਗਏ।

Load More Related Articles
Load More By Nabaz-e-Punjab
Load More In General News

Check Also

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ ਵੈੱਲਫੇਅਰ ਐਸੋਸੀਏਸ਼ਨ …