ਸੀਜੀਸੀ ਕਾਲਜ ਲਾਂਡਰਾਂ ਵਿੱਚ ਸਾਲਾਨਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ

ਵੱਖ ਵੱਖ ਅਦਾਰਿਆਂ ਤੋਂ ਕਈ ਸਮਨਯੋਗ ਬੁਲਾਰੇ ਪੁੱਜਣਗੇ ਜੋ ਅਕਾਦਮਿਕ ਤੇ ਉਦਯੋਗਿਕ ਸਾਂਝ ਬਾਰੇ ਆਪਣਾ ਗਿਆਨ ਕਰਨਗੇ ਸਾਂਝਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ:
ਚੰਡੀਗੜ੍ਹ ਗਰੁੱਪ ਆਫ ਕਾਲਜਿਸ (ਸੀਜੀਸੀ) ਵਿਖੇ ਅੱਜ ਦੋ ਹਫਤੇ ਤੱਕ ਚੱਲਣ ਵਾਲੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫਡੀਪੀ) ਦੀ ਸ਼ੁਰੂਆਤ ਹੋ ਗਈ ਹੈ ।ਇਸ ਪ੍ਰੋਗਰਾਮ ਵਿੱਚ ਸੰਸਥਾ ਦੇ ਸਾਰੇ ਵਿਭਾਗਾਂ ਦੇ 100 ਤੋਂ ਵੱਧ ਅਧਿਆਪਕ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਨਵੇਂ ਆਏ ਫੈਕਲਟੀ ਮੈਂਬਰਾਂ ਨੂੰ ਉਨ੍ਹਾਂ ਦੇ ਪੇਸ਼ੇਵਰ ਗੁਣਾ ਨੂੰ ਨਿਖਾਰਣ ਤੋਂ ਇਲਾਵਾ, ਐਫਡੀਪੀ ਉਹਨਾਂ ਨੂੰ ਆਪਣੀਆਂ ਵਧੇਰੇ ਜ਼ਿੰਮੇਵਾਰੀਆਂ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਜਿਵੇਂ ਕਿ ਅਧਿਆਪਕ-ਕਮ-ਫੈਸੀਲੀਟੇਟਰ, ਖੋਜਕਰਤਾ ਅਤੇ ਪ੍ਰਬੰਧਕ ਆਦਿ। ਇਸਦੇ ਨਾਲ ਇਹ ਪ੍ਰੋਗਰਾਮ ਸੀਜੀਸੀ ਦੇ ਫੈਕਲਟੀ ਮੈਂਬਰਾਂ ਨੂੰ ਪ੍ਰਯੋਗਿਕ ਗਿਆਨ ਲੈਣ ਅਤੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਜਾ ਰਹੀ ਸਿਖਿਆ ਨੂੰ ਬਿਹਤਰ ਬਣਾਉਣ ਦੇ ਵਿੱਚ ਇਸਦੇ ਮਹੱਤਵ ਨੂੰ ਸਮਝਣ ਦੇ ਵਿੱਚ ਮਦਦ ਕਰੇਗਾ। ਇਹ ਪ੍ਰੋਗਰਾਮ ਉਨ੍ਹਾਂ ਨੂੰ ਪੜਾਈ ਦੌਰਾਨ ਵਿਦਿਆਰਥੀਆਂ ਦੇ ਹੁਨਰ ਨੂੰ ਵਧਾਵਾ ਦੇਣ ਵਾਲੀਆਂ ਤਕਨੀਕਾਂ ਸਿੱਖਣ ਵਿੱਚ ਮਦਦ ਕਰੇਗਾ ਜਿਸ ਦੇ ਨਤੀਜੇ ਵਜੋਂ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਦੇ ਵਿੱਚ ਵਾਧਾ ਹੋਵੇਗਾ।
ਸਾਲਾਨਾ ਐਫ.ਡੀ.ਪੀ. ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਸੀਜੀਸੀ ਸੰਸਥਾਨ ਦੇ ਫੈਕਲਟੀ ਮੈਂਬਰ ਹੀ ਸੰਸਥਾ ਦੀ ਮੁੱਖ ਸੰਪਤੀ ਹਨ। ਅਜਿਹੇ ਸੈਸ਼ਨ ਉਨ੍ਹਾਂ ਦੀ ਯੋਗਤਾ ਅਤੇ ਗਿਆਨ ਵਿੱਚ ਵਾਧਾ ਕਰਨ ਵਿੱਚ ਮਦਦ ਕਰਨਗੇ। ਜਿਸ ਨਾਲ ਉਹ ਕਾਬਿਲ ਅਤੇ ਉੱਤਮ ਸਿੱਖਿਅਕ ਬਣ ਸਕਣਗੇ ।
ਐਫਡੀਪੀ ਦੇ ਪਹਿਲੇ ਦਿਨ ਹਰਿਆਣਾ ਸਰਕਾਰ ਦੇ ਸਾਬਕਾ ਵਧੀਕ ਮੁੱਖ ਸਕੱਤਰ ਡਾ. ਕ੍ਰਿਸ਼ਨ ਮੋਹਨ ਆਈਏਐਸ (ਰਿਟਾਇਰਡ) ਮੁੱਖ ਵਕਤਾ ਦੇ ਤੌਰ ‘ਤੇ ਪਹੁੰਚੇ ਸਨ। ਸੀਜੀਸੀ ਦੇ ਚੋਟੀ ਦੇ ਪ੍ਰਬੰਧਕਾਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਸੰਮੇਲਨ ਦਾ ਉਦਘਾਟਨ ਸ਼ਮਾ ਰੌਸ਼ਨ ਦੇ ਨਾਲ ਹੋਇਆ । ਡਾ. ਕ੍ਰਿਸ਼ਨ ਮੋਹਨ ਨੇ ‘ਉੱਚ ਸਿੱਖਿਆ‘ ‘ਚ ਫੈਕਲਟੀ ਲਈ ਪ੍ਰੇਰਣਾ ਅਤੇ ਲੀਡਰਸ਼ਿਪ ਦੀ ਮਹੱਤਤਾ‘ ਵਿਸ਼ੇ ‘ਤੇ ਗੱਲ ਕੀਤੀ। ਦੋ ਹਫਤੇ ਤੱਕ ਚੱਲਣ ਵਾਲੇ ਇਸ ਸਮਾਗਮ ਦੌਰਾਨ ਆਈਆਈਟੀ ਰੋਪੜ, ਪੰਜਾਬ ਯੂਨੀਵਰਸਿਟੀ, ਕਰਟਿਨ ਯੂਨੀਵਰਸਿਟੀ ਆਸਟਰੇਲੀਆ, ਚੰਡੀਗੜ੍ਹ ਯੂਨੀਵਰਸਿਟੀ, ਡਿਆਜਿਓ ਯੂਨਾਈਟਿਡ ਸਪਿਰਟਸ ਲਿਮਟਿਡ, ਐਸਆਰਐਲ ਡਾਇਗਨੌਸਟਿਕਸ ਲਿਮਟਿਡ ਅਤੇ ਹੋਰ ਬਹੁਤ ਸਾਰੇ ਅਦਾਰਿਆਂ ਤੋਂ ਕਈ ਸਮਨਯੋਗ ਹਸਤੀਆਂ ਅਤੇ ਬੁਲਾਰੇ ਪੁੱਜਣਗੇ ਜੋ ਅਕਾਦਮਿਕ ਅਤੇ ਉਦਯੋਗਿਕ ਸਾਂਝ ਬਾਰੇ ਆਪਣਾ ਗਿਆਨ ਸਾਂਝਾ ਕਰਨਗੇ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…