ਬ੍ਰਾਹਮਣ ਸਭਾ ਮੁਹਾਲੀ ਵੱਲੋਂ ਪਰਸ਼ੂ ਰਾਮ ਭਵਨ ਦੇ ਹਾਲ ਨੂੰ ਵੱਡਾ ਕਰਨ ਦੇ ਕੰਮ ਦੀ ਰਸਮੀ ਸ਼ੁਰੂਆਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਬ੍ਰਾਹਮਣ ਸਭਾ ਮੁਹਾਲੀ ਵੱਲੋਂ ਪਿੰਡ ਕੰਬਾਲੀ ਨੇੜੇ ਬਣਾਏ ਗਏ ਪਰਸ਼ੂ ਰਾਮ ਭਵਨ ਦੇ ਹਾਲ ਨੂੰ ਵੱਡਾ ਕਰਨ ਦਾ ਕੰਮ ਅੱਜ ਸ਼ੁਰੂ ਕਰ ਦਿਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਾਹਮਣ ਸਭਾ ਦੇ ਮੁੱਖ ਬੁਲਾਰੇ ਸ੍ਰੀ ਅਸ਼ੋਕ ਝਾਅ ਨੇ ਦਸਿਆ ਕਿ ਇਸ ਮੌਕੇ ਸਭ ਤੋਂ ਪਹਿਲਾਂ ਕਲਸ਼ ਪੂਜਾ ਕੀਤੀ ਗਈ। ਇਸ ਮਗਰੋੱ ਇਸ ਹਾਲ ਨੂੰ ਵਿਸਤਾਰ ਕਰਨ ਦੇ ਕੰਮ ਦੀ ਸ਼ੁਰੂਆਤ ਬ੍ਰਾਹਮਣ ਸਭਾ ਮੁਹਾਲੀ ਦੇ ਪ੍ਰਧਾਨ ਵੀ ਕੇ ਵੈਦ ਨੇ ਇੱਟ ਲਗਾ ਕੇ ਕੀਤੀ। ਉਹਨਾਂ ਦੱਸਿਆ ਕਿ ਇਹ ਹਾਲ ਪਹਿਲਾਂ 65ਗ40 ਫੁੱਟ ਦਾ ਸੀ ਜਿਸ ਦਾ ਵਿਸਤਾਰ ਕਰਕੇ ਹੁਣ ਇਸ ਨੂੰ 100ਗ40 ਫੁੱਟ ਬਣਾਇਆ ਜਾ ਰਿਹਾ ਹੈ, ਇਹ ਹਾਲ ਦੋ ਮੰਜਿਲੀ ਹੋਵੇਗਾ। ਇਸ ਹਾਲ ਵਿਚ ਵਿਆਹ ਅਤੇ ਵਿਆਹ ਦੀ ਰਜਿਸਟ੍ਰੇਸ਼ਨ ਵੀ ਹੋਵੇਗੀ।ਇਸ ਤੋੱ ਇਲਾਵਾ ਇਥੇ ਡਿਸਪੈਂਸਰੀ ਵੀ ਬਣਾਈ ਜਾਵੇਗੀ।
ਇਸ ਮੌਕੇ ਸੰਬੋਧਨ ਕਰਦਿਆਂ ਬ੍ਰਾਹਮਣ ਸਭਾ ਮੁਹਾਲੀ ਦੇ ਪ੍ਰਧਾਨ ਸ੍ਰੀ ਬੀ ਕੇ ਵੈਦ ਨੇ ਕਿਹਾ ਕਿ ਉਹ ਇਸ ਹਾਲ ਦੀ ਉਸਾਰੀ ਵਿਚ ਸਹਿਯੋਗ ਦੇਣ ਲਈ ਸਭਾ ਦੇ ਸਭ ਮੈਂਬਰਾਂ ਅਤੇ ਆਮ ਲੋਕਾਂ ਦੇ ਧੰਨਵਾਦੀ ਹਨ। ਜਿਨ੍ਹਾਂ ਦੇ ਸਹਿਯੋਗ ਨਾਲ ਇਸ ਹਾਲ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਸਭਾ ਦੇ ਚੇਅਰਮੈਨ ਮਨੋਜ ਜੋਸ਼ੀ, ਜਨਰਲ ਸਕੱਤਰ ਵਿਜੈ ਸ਼ਰਮਾ, ਪ੍ਰੈੱਸ ਸਕੱਤਰ ਵਿਸ਼ਾਲ ਸ਼ੰਕਰ, ਜੇਸੀ ਰਿਸ਼ੀ, ਸੁਰਿੰਦਰ ਲਖਣਪਾਲ, ਬੀਪੀ ਪਾਠਕ, ਅਮਰਦੀਪ ਸ਼ਰਮਾ, ਪ੍ਰਵੀਨ ਸ਼ਰਮਾ, ਸ਼ਾਮ ਸੁੰਦਰ ਸ਼ਰਮਾ, ਗੋਪਾਲ ਕ੍ਰਿਸ਼ਨ, ਮਹਿਲਾ ਮੰਡਲ ਆਗੂ ਅਤੇ ਹੋਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…