nabaz-e-punjab.com

ਜ਼ਿਲ੍ਹਾ ਮੁਹਾਲੀ ਵਿੱਚ ਗ਼ੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਪ੍ਰਸ਼ਾਸਨ ਪੱਬਾ ਭਾਰ, ਅਚਨਚੇਤ ਚੈਕਿੰਗ ਲਈ ਟੀਮਾਂ ਦਾ ਗਠਨ

ਗ਼ੈਰ ਕਾਨੂੰਨੀ ਮਾਈਨਿੰਗ ਸਬੰਧੀ ਚੈਕਿੰਗ ਰਿਪੋਰਟ ਨਾ ਭੇਜਣ ਵਾਲੇ ਅਧਿਕਾਰੀਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ: ਸਪਰਾ

ਅਧਿਕਾਰੀ ਪੜਤਾਲ ਕਰਕੇ ਹਫ਼ਤੇ ਵਿੱਚ ਘੱਟੋ ਘੱਟ ਦੋ ਵਾਰ ਨਿਰਧਾਰਤ ਪ੍ਰੋਫਾਰਮੇ ’ਚ ਆਪਣੀ ਰਿਪੋਰਟ ਭੇਜਣਾ ਯਕੀਨੀ ਬਣਾਉਣ

ਪਿਛਲੇ ਸਾਲ ਅਖੀਰਲੇ ਦਿਨਾਂ ਵਿੱਚ 37 ਕਰੱਸ਼ਰਾਂ ਨੂੰ ਜੜ੍ਹੇ ਤਾਲੇ, ਵੱਖ ਵੱਖ ਥਾਣਿਆਂ ਵਿੱਚ 60 ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਈ ਥਾਵਾਂ ’ਤੇ ਧੜੱਲੇ ਨਾਲ ਹੋ ਰਹੀ ਗ਼ੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਜ਼ਿਲ੍ਹੇ ਵਿੱਚ ਰੇਤੇ, ਬਜਰੀ ਅਤੇ ਗ਼ੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਅਤੇ ਕਰੱਸ਼ਰਾਂ ਦੀ ਦਿਨ ਜਾਂ ਰਾਤ ਵੇਲੇ ਅਚਨਚੇਤ ਚੈਕਿੰਗ ਕਰਨ ਦਾ ਸਡਿਊਲ ਨਿਰਧਾਰਿਤ ਕਰਦਿਆਂ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।
ਜਾਣਕਾਰੀ ਅਨੁਸਾਰ ਪਹਿਲਾਂ ਅਕਾਲੀ-ਭਾਜਪਾ ਦੇ ਕਾਰਜਕਾਲ ਵਿੱਚ ਸ਼ਰ੍ਹੇਆਮ ਗ਼ੈਰ ਕਾਨੂੰਨੀ ਮਾਈਨਿੰਗ ਹੋਣ ਦੇ ਦੋਸ਼ ਲਗਦੇ ਰਹੇ ਹਨ ਲੇਕਿਨ ਹੁਣ ਕੈਪਟਨ ਸਰਕਾਰ ਦੀ ਪਹਿਲੀ ਪਾਰੀ ਦੇ ਪਿਛਲੇ 10 ਮਹੀਨਿਆਂ ਵਿੱਚ ਇਹ ਗੋਰਖਧੰਦਾ ਬੰਦ ਨਹੀਂ ਹੋਇਆ ਸਗੋਂ ਜ਼ਿਲ੍ਹੇ ਵਿੱਚ ਕਈ ਥਾਵਾਂ ’ਤੇ ਪਹਿਲਾਂ ਨਾਲੋਂ ਵੀ ਵੱਧ ਗ਼ੈਰ ਕਾਨੂੰਨੀ ਮਾਈਨਿੰਗ ਹੋਣ ਦੇ ਮਾਮਲੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੇ ਹਨ। ਸਾਲ 2017 ਦੇ ਅਖੀਰਲੇ ਦਿਨਾਂ ਵਿੱਚ ਨਵੰਬਰ ਅਤੇ ਦਸੰਬਰ ਵਿੱਚ 37 ਕਰੱਸ਼ਰਾਂ ਨੂੰ ਤਾਲੇ ਜੜ੍ਹੇ ਗਏ ਹਨ ਅਤੇ 31 ਦਸੰਬਰ ਤੱਕ ਗ਼ੈਰ ਕਾਨੂੰਨੀ ਮਾਈਨਿੰਗ ਦੇ ਕਰੀਬ 60 ਕੇਸ ਦਰਜ ਕੀਤੇ ਗਏ ਹਨ।
ਉਧਰ, ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਗ਼ੈਰ ਕਾਨੂੰਨੀ ਮਾਈਨਿੰਗ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਧਿਕਾਰੀ ਹਫ਼ਤੇ ਵਿੱਚ ਘੱਟੋ ਘੱਟ 2 ਵਾਰ ਅਚਨਚੇਤ ਚੈਕਿੰਗ ਦੀ ਜਾਂਚ ਰਿਪੋਰਟ ਨਿਰਧਾਰਿਤ ਪ੍ਰੋਫਾਰਮੇ ਵਿੱਚ ਭਰ ਕੇ ਭੇਜਣਾ ਯਕੀਨੀ ਬਣਾਉਣਗੇ ਅਤੇ ਸਮੇਂ ਸਿਰ ਰਿਪੋਰਟ ਨਾ ਭੇਜਣ ਵਾਲੇ ਅਧਿਕਾਰੀਆਂ ਦੇ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ 1, 15 ਅਤੇ 29 ਜਨਵਰੀ ਨੂੰ ਜਲ ਸਪਲਾਈ ਵਿਭਾਗ ਦੇ ਐਸਡੀਓ ਈਮਾਨਵੀਰ ਸਿੰਘ, ਬੀਐਲਈਓ ਉਗਰ ਸਿੰਘ, 2, 16 ਅਤੇ 30 ਜਨਵਰੀ ਨੂੰ ਜਲ ਸਪਲਾਈ ਵਿਭਾਗ ਦੇ ਐਸਡੀਓ ਗੁਰਪ੍ਰਕਾਸ਼ ਸਿੰਘ ਅਤ ਬੀਐਲਈਓ ਡੇਰਾਬੱਸੀ ਬਲਜੀਤ ਸਿੰਘ, 3, 17 ਅਤੇ 1 ਜਨਵਰੀ ਨੂੰ ਨਰੇਸ਼ ਇੰਦਰ ਸਿੰਘ ਵਾਲੀਆਂ ਐਕਸ਼ੀਅਨ ਪੀ.ਡਬਲਿਊ.ਡੀ ਅਤੇ ਸੁਰਿੰਦਰ ਸਿੰਘ ਐਸਆਈਪੀਓ ਮਾਜਰੀ, 4 ਤੇ 18 ਜਨਵਰੀ ਨੂੰ ਜਲ ਸਪਲਾਈ ਵਿਭਾਗ ਦੇ ਐਸਡੀਓ ਗੁਰਪ੍ਰੀਤ ਸਿੰਘ ਬਰਾੜ ਅਤੇ ਬੀਐਲਈਓ ਬਲਵਿੰਦਰ ਸਿੰਘ, 5 ਤੇ 19 ਜਨਵਰੀ ਨੂੰ ਲੋਕ ਨਿਰਮਾਣ ਵਿਭਾਗ ਦੇ ਐਸਡੀਓ ਹਰਪ੍ਰੀਤ ਸਿੰਘ ਸੋਢੀ (ਮੁਬਾਰਕਪੁਰ) ਅਤੇ ਬੀਐਲਈਓ ਡੇਰਾਬੱਸੀ ਬਲਜੀਤ ਸਿੰਘ, 6 ਤੇ 20 ਜਨਵਰੀ ਨੂੰ ਸਾਹਿਲ ਸ਼ਰਮਾ ਐਸਡੀਓ ਜਲ ਪ੍ਰਬੰਧ ਖੋਜ ਉਪ ਮੰਡਲ ਨੰਬਰ-1 ਅਤੇ ਸ਼ਸ਼ੀ ਸ਼ੇਖਰ ਸੂਰੀ ਐਸਆਈਪੀਓ, 7 ਤੇ 21 ਜਨਵਰੀ ਨੂੰ ਲੋਕ ਨਿਰਮਾਣ ਵਿਭਾਗ ਦੇ ਐਸਡੀਓ ਜਸਵਿੰਦਰ ਸਿੰਘ ਸਿੱਧੂ ਅਤੇ ਸੁਰਿੰਦਰ ਸਿੰਘ ਐਸਆਈਪੀਓ ਮਾਜਰੀ, 8 ਤੇ 22 ਜਨਵਰੀ ਨੂੰ ਪਰਵੀਨ ਕੁਮਾਰ ਐਸਡੀਓ ਪਬਲਿਕ ਹੈਲਥ ਡਵੀਜ਼ਨ ਨੰਬਰ-3 ਡੇਰਾਬੱਸੀ ਅਤੇ ਬਲਵਿੰਦਰ ਸਿੰਘ ਗਰੇਵਾਲ ਬੀਡੀਪੀਓ ਡੇਰਾਬੱਸੀ, 9 ਤੇ 23 ਜਨਵਰੀ ਨੂੰ ਦਲਜੀਤ ਸਿੰਘ ਐਸਡੀਓ ਜਲ ਸਪਲਾਈ ਅਤੇ ਸ਼ਸ਼ੀ ਸ਼ੇਖਰ ਸੂਰੀ ਐਸਆਈਪੀਓ, 10 ਤੇ 24 ਜਨਵਰੀ ਨੂੰ ਰਾਜਵੀਰ ਸਿੰਘ ਐਸਡੀਓ ਸੈਂਟਰਲ ਵਰਕਸ ਡਿਵੀਜ਼ਨ ਪੀ.ਡਬਲਿਊ.ਡੀ ਮੁਹਾਲੀ ਅਤੇ ਉਗਰ ਸਿੰਘ ਬੀਐਲਈਓ ਮਾਜਰੀ, 11 ਤੇ 25 ਨੂੰ ਜਨਵਰੀ ਹਰਮੇਲ ਸਿੰਘ ਐਸਡੀਓ ਜਲ ਨਿਕਾਸ ਉਪ ਮੰਡਲ ਪਟਿਆਲਾ ਅਤੇ ਬਲਿੰਦਰ ਸਿੰਘ ਬੀਐਲਈਓ ਖਰੜ ਮਾਈਨਿੰਗ ਵਿਭਾਗ, 12 ਤੇ 26 ਜਨਵਰੀ ਨੂੰ ਸੁਖਵਿੰਦਰ ਸਿੰਘ ਪੰਧੇਰ ਐਕਸ਼ੀਅਨ ਜਲ ਸਪਲਾਈ ਅਤੇ ਸੁਰਿੰਦਰ ਸਿੰਘ ਐਸਆਈਪੀਓ ਮਾਜਰੀ, 13 ਤੇ 27 ਜਨਵਰੀ ਨੂੰ ਮਨਜੀਤ ਸਿੰਘ ਐਸਡੀਓ ਪਬਲਿਕ ਹੈਲਥ ਡਿਵੀਜ਼ਨ ਨੰਬਰ-1 ਅਤੇ ਸ਼ਸ਼ੀ ਸ਼ੇਖਰ ਸੂਰੀ ਐਸਆਈਪੀਓ ਅਤੇ 14 ਤੇ 28 ਜਨਵਰੀ ਨੂੰ ਅਜੇ ਸਿੰਗਲਾ ਐਸਡੀਓ (ਸਿਵਲ) ਲੋਕ ਨਿਰਮਾਣ ਵਿਭਾਗ ਅਤੇ ਉਗਰ ਸਿੰਘ ਬੀਐਲਈਓ ਮਾਜਰੀ ਦੀ ਸਮੁੱਚੇ ਜ਼ਿਲ੍ਹੇ ਵਿੱਚ ਅਚਨਚੇਤ ਚੈਕਿੰਗ ਲਈ ਡਿਊਟੀ ਲਗਾਈ ਗਈ ਹੈ ਤਾਂ ਜੋ ਜ਼ਿਲ੍ਹਾ ਮੁਹਾਲੀ ਵਿੱਚ ਗ਼ੈਰ ਕਾਨੂੰਨੀ ਮਾਈਨਿੰਗ ਨੂੰ ਰੋਕਿਆ ਜਾ ਸਕੇ।

Load More Related Articles
Load More By Nabaz-e-Punjab
Load More In Important Stories

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…