ਮੁਹਾਲੀ ਪ੍ਰੈਸ ਕਲੱਬ ਦੀਆਂ ਵੱਖ-ਵੱਖ ਕਮੇਟੀਆਂ ਦਾ ਗਠਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਪਰੈਲ:
ਮੁਹਾਲੀ ਪ੍ਰੈਸ ਕਲੱਬ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਸ਼ਾਹੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵੱਖ-ਵੱਖ ਮੁੱਦਿਆਂ ’ਤੇ ਵਿਚਾਰਾਂ ਕੀਤੀਆਂ ਗਈਆਂ ਅਤੇ ਪ੍ਰੈਸ ਕਲੱਬ ਦੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਵਧਾਉਣ ਅਤੇ ਵੱਖ-ਵੱਖ ਕਮੇਟੀਆਂ ਗਠਨ ਕੀਤਾ ਗਿਆ। ਜਨਰਲ ਸਕੱਤਰ ਸੁਖਦੇਵ ਸਿੰਘ ਪਟਵਾਰੀ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ ਨੇ ਦੱਸਿਆ ਕਿ ਸੀਨੀਅਰ ਪੱਤਰਕਾਰ ਹਰਬੰਸ ਸਿੰਘ ਬਾਗੜੀ ਨੂੰ ਸਕਰੀਨਿੰਗ ਕਮੇਟੀ ਦਾ ਚੇਅਰਮੈਨ ਅਤੇ ਜਸਵਿੰਦਰ ਰੁਪਾਲ ਤੇ ਬਲਜੀਤ ਮਰਵਾਹਾ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ।
ਅਜਾਇਬ ਸਿੰਘ ਅੌਜਲਾ ਨੂੰ ਸਭਿਆਚਾਰਕ ਕਮੇਟੀ ਦਾ ਚੇਅਰਮੈਨ ਅਤੇ ਅਰੁਣ ਨਾਭਾ, ਅਮਰਜੀਤ ਸਿੰਘ, ਅਮਨਦੀਪ ਗਿੱਲ ਅਤੇ ਰਮਨਦੀਪ ਸ਼ਰਮਾ ਨੂੰ ਮੈਂਬਰ, ਸਵਾਗਤੀ ਕਮੇਟੀ ਦਾ ਚੇਅਰਮੈਨ ਕੁਲਵੰਤ ਸਿੰਘ ਗਿੱਲ ਤੇ ਮੈਂਬਰ ਨਾਹਰ ਸਿੰਘ ਧਾਲੀਵਾਲ, ਮੰਗਤ ਸੈਦਪੁਰ ਅਤੇ ਧਰਮਿੰਦਰ ਸਿੰਗਲਾ। ਖੇਡ ਕਮੇਟੀ ਦਾ ਚੇਅਰਮੈਨ ਸੁਖਵਿੰਦਰ ਸਿੰਘ ਮਨੌਲੀ ਤੇ ਮੈਂਬਰ ਜਸਵਿੰਦਰ ਰੁਪਾਲ, ਰਾਕੇਸ਼ ਹੰਪਾਲ, ਗੁਰਨਾਮ ਸਾਗਰ ਅਤੇ ਉੱਜਲ ਸਿੰਘ। ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਹਰਿੰਦਰਪਾਲ ਸਿੰਘ ਹੈਰੀ ਤੇ ਮੈਂਬਰ ਧਰਮਪਾਲ ਉਪਾਸ਼ਕ, ਕਿਰਪਾਲ ਸਿੰਘ ਕਲਕੱਤਾ ਤੇ ਕੁਲਦੀਪ ਸਿੰਘ। ਕਿਚਨ ਕਮੇਟੀ ਦੇ ਚੇਅਰਮੈਨ ਸੰਦੀਪ ਬਿੰਦਰਾ ਤੇ ਮੈਂਬਰ ਜਗਤਾਰ ਸ਼ੇਰਗਿੱਲ, ਸਾਗਰ ਪਾਹਵਾ, ਸੰਦੀਪ ਸ਼ਰਮਾ ਤੇ ਵਿਜੇ ਪਾਲ, ਸੈਮੀਨਾਰ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਕੋਟਲੀ ਤੇ ਮੈਂਬਰ ਸੁਖਵਿੰਦਰ ਸਿੰਘ ਸ਼ਾਨ, ਦਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ। ਖ਼ਰੀਦ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਰੰਧਾਵਾ ਤੇ ਮੈਂਬਰ ਪਾਲ ਕੰਸਾਲਾ, ਰਾਜੀਵ ਕੁਮਾਰ ਸਚਦੇਵਾ ਤੇ ਗੁਰਜੀਤ ਸਿੰਘ (ਜੋਤੀ) ਨੂੰ ਥਾਪਿਆ ਗਿਆ।
ਇਸ ਮੌਕੇ ਗਵਰਨਿੰਗ ਬਾਡੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਸਮੇਤ ਮੀਤ ਪ੍ਰਧਾਨ ਸੁਸ਼ੀਲ ਗਰਚਾ ਤੇ ਵਿਜੈ ਕੁਮਾਰ, ਕੈਸ਼ੀਅਰ ਰਾਜੀਵ ਤਨੇਜਾ, ਜਥੇਬੰਦਕ ਸਕੱਤਰ ਰਾਜ ਕੁਮਾਰ ਅਰੋੜਾ, ਸੰਯੁਕਤ ਸਕੱਤਰ ਮਾਇਆ ਰਾਮ ਤੇ ਨੀਲਮ ਠਾਕੁਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …