nabaz-e-punjab.com

ਅਕਾਲੀ ਦਲ ਬੀਸੀ ਵਿੰਗ ਜ਼ਿਲ੍ਹਾ ਮੁਹਾਲੀ ਦਿਹਾਤੀ ਦੇ ਜਥੇਬੰਦਕ ਢਾਂਚੇ ਦਾ ਗਠਨ

ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਨੇ ਜਾਰੀ ਕੀਤੀ 101 ਮੈਂਬਰੀ ਨਵੇਂ ਅਹੁਦੇਦਾਰਾਂ ਦੀ ਸੂਚੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਸਤੰਬਰ:
ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਜ਼ਿਲ੍ਹਾ ਮੁਹਾਲੀ (ਦਿਹਾਤੀ) ਦੇ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਵੱਲੋਂ ਅੱਜ ਇੱਥੇ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਗੁਰਮੁੱਖ ਸਿੰਘ ਸੋਹਲ ਅਤੇ ਜ਼ਿਲ੍ਹਾ ਦਿਹਾਤੀ ਦੇ ਆਬਜ਼ਰਵਰ ਹਰਪਾਲ ਸਿੰਘ ਸਰਾਓ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਮੁਹਾਲੀ ਦਿਹਾਤੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਅਤੇ ਸਰਕਲ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ। ਅਮਰਜੀਤ ਸਿੰਘ ਅਬਰਾਵਾਂ ਨੂੰ ਸੀਨੀਅਰ ਮੀਤ ਪ੍ਰਧਾਨ, ਸੈਂਟੀ ਬੱਗਾ ਤੇ ਓਂਕਾਰ ਸਿੰਘ ਮੋਟੇਮਾਜਰਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਸ੍ਰੀ ਜੱਸੀ ਨੇ ਦੱਸਿਆ ਕਿ ਜ਼ਿਲ੍ਹੇ ਦੀ ਨਵੀਂ 101 ਮੈਂਬਰੀ ਸੂਚੀ ਵਿੱਚ 5 ਸੀਨੀਅਰ ਮੀਤ ਪ੍ਰਧਾਨ, 17 ਮੀਤ ਪ੍ਰਧਾਨ, 10 ਜਨਰਲ ਸਕੱਤਰ, 10 ਸਕੱਤਰ, ਦੋ ਪ੍ਰੈੱਸ ਸਕੱਤਰ ਅਤੇ 1 ਮੀਡੀਆ ਇੰਚਾਰਜ ਸ਼ਾਮਲ ਹਨ।
ਸ੍ਰੀ ਜੱਸੀ ਵੱਲੋਂ ਨਵੇਂ ਅਹੁਦੇਦਾਰਾਂ ਦੀ ਜਾਰੀ ਸੂਚੀ ਮੁਤਾਬਕ ਗੁਰਪਾਲ ਸਿੰਘ ਵਾਸੀ ਪਿੰਡ ਮੋਟੇਮਾਜਰਾ ਨੂੰ ਪ੍ਰਧਾਨ ਸਰਕਲ ਸੋਹਾਣਾ, ਲਖਮੀਰ ਸਿੰਘ ਵਾਸੀ ਪਿੰਡ ਧਰਮਗੜ੍ਹ ਨੂੰ ਪ੍ਰਧਾਨ ਸਰਕਲ ਬਨੂੜ ਦਿਹਾਤੀ, ਅਮਰ ਸਿੰਘ ਸੈਣੀ ਨੂੰ ਪ੍ਰਧਾਨ ਸਰਕਲ ਬਨੂੜ ਸ਼ਹਿਰੀ, ਦਰਸ਼ਨ ਕੁਮਾਰ ਨੂੰ ਪ੍ਰਧਾਨ ਸਰਕਲ ਨਵਾਂ ਗਰਾਓਂ, ਬਲਜੀਤ ਸਿੰਘ ਨੂੰ ਪ੍ਰਧਾਨ ਸਰਕਲ ਘੜੂੰਆਂ, ਮਹਿੰਦਰ ਸਿੰਘ ਮੱਛਲੀ ਕਲਾਂ ਨੂੰ ਪ੍ਰਧਾਨ ਸਰਕਲ ਖਰੜ ਦਿਹਾਤੀ, ਪਾਲ ਸਿੰਘ ਫੌਜੀ ਵਾਸੀ ਪੜਛ ਨੂੰ ਪ੍ਰਧਾਨ ਸਰਕਲ ਮੁੱਲਾਂਪੁਰ ਗਰੀਬਦਾਸ ਦਿਹਾਤੀ, ਗੁਰਿੰਦਰ ਸਿੰਘ ਮੁੰਧੋ ਸੰਗਤੀਆਂ ਨੂੰ ਪ੍ਰਧਾਨ ਸਰਕਲ ਮਾਜਰੀ ਦਿਹਾਤੀ, ਕੇਸੋ ਰਾਮ ਵਾਸੀ ਪਿੰਡ ਛੱਤ ਨੂੰ ਪ੍ਰਧਾਨ ਸਰਕਲ ਜ਼ੀਰਕਪੁਰ ਦਿਹਾਤੀ, ਜਸਵਿੰਦਰ ਸਿੰਘ ਨੂੰ ਪ੍ਰਧਾਨ ਸਰਕਲ ਜ਼ੀਰਕਪੁਰ ਸ਼ਹਿਰੀ, ਸੁਖਦੇਵ ਸਿੰਘ ਸੁੱਖਾ ਨੂੰ ਪ੍ਰਧਾਨ ਸ਼ਹਿਰੀ ਬਿਲਾਸਪੁਰ, ਜਸਪਾਲ ਸਿੰਘ ਪਟਵਾਰੀ ਵਾਸੀ ਈਸਾਪੁਰ ਨੂੰ ਪ੍ਰਧਾਨ ਸਰਕਲ ਡੇਰਾਬੱਸੀ ਦਿਹਾਤੀ, ਬਲਕਾਰ ਸਿੰਘ ਵਾਸੀ ਲਾਲੜੂ ਨੂੰ ਪ੍ਰਧਾਨ ਸਰਕਲ ਲਾਲੜੂ ਸ਼ਹਿਰੀ, ਸ਼ੀਸ਼ਪਾਲ ਬਟੋਲੀ ਨੂੰ ਪ੍ਰਧਾਨ ਸਰਕਲ ਲਾਲੜੂ ਦਿਹਾਤੀ, ਦੀਪ ਚੰਦ ਸਰਪੰਚ ਬਰਟਾਣਾ ਨੂੰ ਪ੍ਰਧਾਨ ਸਰਕਲ ਹੰਡੇਸਰਾ ਦਿਹਾਤੀ, ਕ੍ਰਿਸ਼ਨ ਸਿੰਘ ਵਾਸੀ ਢਕੋਲੀ ਨੂੰ ਪ੍ਰਧਾਨ ਸਰਕਲ ਢੰਕੋਲੀ, ਭੀਮ ਸਿੰਘ ਲੋਹਗੜ੍ਹ ਨੂੰ ਪ੍ਰਧਾਨ ਸਰਕਲ ਲੋਹਗੜ੍ਹ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਜਥੇਬੰਦੀ ਦਿਹਾਤੀ ਦੇ ਜਨਰਲ ਅਹੁਦੇਦਾਰਾਂ ਦੀ ਸੂਚੀ ਵੀ ਜਾਰੀ ਕੀਤੀ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਵਿੰਦਰ ਜੱਸੀ ਨੇ ਕਿਹਾ ਕਿ ਅਕਾਲੀ ਦਲ ਬੀਸੀ ਵਿੰਗ ਜ਼ਿਲ੍ਹਾ ਮੁਹਾਲੀ ਦਿਹਾਤੀ ਦਾ ਜਥੇਬੰਦਕ ਢਾਂਚਾ ਬਣਨ ਨਾਲ ਪਿੰਡ ਪੱਧਰ ’ਤੇ ਪਾਰਟੀ ਹੋਰ ਵਧੇਰੇ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਨਵੀਂ ਜਥੇਬੰਦੀ ਐਲਾਨਣ ਨਾਲ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਨਵੇਂ ਜਥੇਦਾਰਾਂ ਨੂੰ ਪੰਚਾਇਤੀ ਚੋਣਾਂ ਵਿੱਚ ਵੱਧ ਚੜ੍ਹ ਦੇ ਹਿੱਸਾ ਲੈਣ ਅਤੇ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਸਰਗਰਮੀਆਂ ਵਧਾਉਣ ਲਈ ਵੀ ਪ੍ਰੇਰਿਆ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਸਰਕਾਰ ਦੀ ਕੋਈ ਧੱਕੇਸ਼ਾਹੀ ਨਹੀਂ ਚੱਲਣ ਦਿੱਤੀ ਜਾਵੇਗੀ। ਵਧੀਕੀਆਂ ਦਾ ਟਾਕਰਾ ਕਰਨ ਲਈ ਬੂਥਾਂ ਉੱਤੇ ਵਰਕਰਾਂ ਵੱਲੋਂ ਪਹਿਰਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮੁੱਚੇ ਜ਼੍ਹਿੇ ਅੰਦਰ ਬੀਸੀ ਵਿੰਗ ਦੀਆਂ ਕਰੀਬ 40 ਤੋਂ 45 ਹਜ਼ਾਰ ਵੋਟਾਂ ਹਨ। ਉਨ੍ਹਾਂ ਇਹ ਸਾਰੇ ਲੋਕ ਅਕਾਲੀ ਦਲ ਨਾਲ ਡਟ ਕੇ ਖੜੇ ਹਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…