nabaz-e-punjab.com

ਕਿਸਾਨ ਮੋਰਚੇ ਦੀ ਸੂਬਾ ਇਕਾਈ ਦਾ ਗਠਨ, 9 ਜ਼ਿਲ੍ਹਾ ਪ੍ਰਧਾਨ ਵੀ ਐਲਾਨੇ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 27 ਜੁਲਾਈ:
ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਮੋਰਚੇ ਦੀ ਸੂਬਾ ਇਕਾਈ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਵੀ ਕੀਤਾ ਹੈ। ਇਹ ਨਿਯੁਕਤੀਆਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਜਨਰਲ ਸਕੱਤਰ ਦਿਨੇਸ਼ ਕੁਮਾਰ, ਸੂਬਾਈ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ, ਜੀਵਨ ਗੁਪਤਾ, ਮਾਲਵਿੰਦਰ ਸਿੰਘ ਕੰਗ ਅਤੇ ਸੂਬਾ ਕਿਸਾਨ ਮੋਰਚਾ ਦੇ ਇੰਚਾਰਜ ਤਰਲੋਚਨ ਸਿੰਘ ਗਿੱਲ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਕੀਤੀਆਂ ਗਈਆਂ ਹਨ। ਕਿਸਾਨ ਮੋਰਚਾ ਦੇ ਬੁਲਾਰੇ ਨੇ ਦੱਸਿਆ ਕਿ ਪਟਿਆਲੇ ਤੋਂ ਆਰਐਸ. ਢਿੱਲੋਂ, ਮੁਕੇਰੀਆਂ ਤੋਂ ਕਰਨਪਾਲ ਸਿੰਘ ਗੋਲਡੀ, ਗੁਰਦਾਸਪੁਰ ਤੋਂ ਬਲਵਿੰਦਰ ਸਿੰਘ ਮੱਕੌੜਾ, ਲੁਧਿਆਣਾ ਤੋਂ ਦਵਿੰਦਰ ਸਿੰਘ ਘੁੰਮਣ, ਅੰਮ੍ਰਿਤਸਰ ਦਿਹਾਂਤੀ ਤੋਂ ਸਤਿੰਦਰ ਸਿੰਘ ਮਖੋਵਾਲ, ਮੁਹਾਲੀ ਤੋਂ ਜਗਦੀਪ ਸਿੰਘ ਅੌਂਜਲਾ ਨੂੰ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਅਤੇ ਫਿਰੋਜ਼ਪੁਰ ਤੋਂ ਜੁਗਰਾਜ ਸਿੰਘ ਕਟੋਰਾ, ਸੰਗਰੂਰ-1 ਤੋਂ ਮਨਿੰਦਰ ਸਿੰਘ ਕਪਿਆਲ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਫਰੀਦਕੋਟ ਤੋਂ ਕੁਲਦੀਪ ਸਿੰਘ ਧਾਲੀਵਾਲ, ਖੰਨਾ ਤੋਂ ਗੁਰਿੰਦਰ ਸਿੰਘ ਬੋਪਾਰਾਏ, ਮਾਨਸਾ ਤੋਂ ਮਹਿੰਦਰ ਸਿੰਘ ਹੀਰੇਵਾਲ, ਫਤਿਹਗੜ੍ਹ ਸਾਹਿਬ ਤੋਂ ਗੁਰਦੀਪ ਸਿੰਘ ਜੰਜੂਆ, ਬਟਾਲਾ ਤੋਂ ਹਰਪ੍ਰੀਤ ਸਿੰਘ ਬੇਦੀ, ਫਾਜ਼ਿਲਕਾ ਤੋਂ ਮਨੋਜ ਕੁਮਾਰ ਜੰਜੂਆ ਅਤੇ ਕਪੂਰਥਲਾ ਤੋੱ ਗਗਨ ਸੋਨੀ ਨੂੰ ਸਕੱਤਰ, ਦੇਵੀ ਸ਼ਾਹੀ ਨੂੰ ਖਜਾਨਚੀ ਅਤੇ ਖੰਨਾ ਤੋਂ ਸਤੀਸ਼ ਕੁਮਾਰ ਨੂੰ ਆਰਟੀਆਈ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਹੈ।
ਇਸਤੋੱ ਇਲਾਵਾ ਅੰਮ੍ਰਿਤਸਰ ਦਿਹਾਤੀ ਤੋਂ ਕੁਲਦੀਪ ਸਿੰਘ, ਬਠਿੰਡਾ ਦਿਹਾਤੀ ਤੋਂ ਜਸਵੰਤ ਸਿੰਘ ਮਾਨ, ਬਠਿੰਡਾ ਸ਼ਹਿਰੀ ਤੋਂ ਜਗਸੀਰ ਸਿੰਘ ਅੌਲਖ, ਫਰੀਦਕੋਟ ਤੋਂ ਸੁਖਦੀਪ ਸਿੰਘ ਬਰਾੜ, ਜਲੰਧਰ ਉੱਤਰੀ ਤੋਂ ਬਲਵੀਰ ਸਿੰਘ, ਮਾਨਸਾ ਤੋਂ ਜਸਵੰਤ ਸਿੰਘ, ਮੋਗਾ ਤੋੱ ਕੁਲਦੀਪ ਸਿੰਘ ਜ਼ੈਲਦਾਰ, ਮੁਕਤਸਰ ਤੋਂ ਗੁਰਦੀਪ ਸਿੰਘ ਸੰਧੂ ਅਤੇ ਫਿਰੋਜ਼ਪੁਰ ਤੋਂ ਕਿੱਕਰ ਸਿੰਘ ਨੂੰ ਭਾਜਪਾ ਕਿਸਾਨ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਬਿਕਰਮਜੀਤ ਸਿੰਘ ਚੀਮਾ ਨੇ ਨਵੇਂ ਐਲਾਨੇ ਅਹੁਦੇਦਾਰਾਂ ਨੂੰ ਕਿਹਾ ਕਿ ਪਾਰਟੀ ਪ੍ਰਤੀ ਸਖਤ ਮਿਹਨਤ ਅਤੇ ਵਫ਼ਾਦਾਰੀ ਨੂੰ ਦੇਖਦਿਆਂ ਹੀ ਉਨ੍ਹਾਂ ਨੂੰ ਸੂਬੇ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।

Load More Related Articles

Check Also

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸਣੇ ਕਈ ਅਫ਼ਸਰ ਮੁਅੱਤਲ

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸਣੇ ਕਈ ਅਫ਼ਸਰ ਮੁਅੱਤਲ ਪਰਮਾਰ ਤੇ ਹੋਰਨਾਂ ਵ…