ਸਾਬਕਾ ਅਕਾਲੀ ਆਗੂ ਤੇ ਬੈਂਸ ਭਰਾਵਾਂ ਦੇ ਪੁਰਾਣੇ ਸਾਥੀ ਕਮਲਜੀਤ ਕੜਵਲ ਵੀ ਹੁਣ ਕਾਂਗਰਸ ਨਾਲ ਮਿਲਾਉਣਗੇ ਹੱਥ

ਨਵੀਂ ਦਿੱਲੀ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ

ਨਵੀਂ ਦਿੱਲੀ, 15 ਦਸੰਬਰ
ਪੰਜਾਬ ਕਾਂਗਰਸ ਵੱਲੋਂ ਦੂਜੀਆਂ ਪਾਰਟੀਆਂ ਤੋਂ ਸੀਨੀਅਰ ਸਿਆਸਤਦਾਨਾਂ ਨੂੰ ਆਪਣੇ ਵੱਲ ਖਿੱਚਣ ਦਾ ਸਿਲਸਿਲਾ ਜਾਰੀ ਹੈ। ਇਸ ਲੜੀ ਹੇਠ ਬੈਂਸ ਭਰਾਵਾਂ ਦੇ ਪੁਰਾਣੇ ਸਹਿਯੋਗੀ ਤੇ ਸਾਬਕਾ ਅਕਾਲੀ ਆਗੂ ਕਮਲਜੀਤ ਸਿੰਘ ਕੜਵਲ ਨੇ ਵੀਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਕੇ ਆਪਣੇ ਸਮਰਥਕਾਂ ਸਮੇਤ ਪਾਰਟੀ ’ਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ ਹੈ।
ਲੁਧਿਆਣਾ ਤੋਂ ਅਜ਼ਾਦ ਕੌਂਸਲਰ ਕਮਲਜੀਤ ਸਿੰਘ ਕੜਵਲ, ਜਿਨ੍ਹਾਂ ਦਾ ਆਪਣਾ ਫੋਰਜਿੰਗ ਦਾ ਬਿਜਨੇਸ ਹੈ, ਨੇ ਪੰਜਾਬ ਕਾਂਗਰਸ ਪ੍ਰਧਾਨ ਨਾਲ ਇਥੇ ਮੁਲਾਕਾਤ ਕਰਕੇ ਪਾਰਟੀ ਪ੍ਰਤੀ ਆਪਣੀ ਨਿਸ਼ਠਾ ਪ੍ਰਗਟ ਕੀਤੀ ਹੈ। ਜਿਨ੍ਹਾਂ ਮੁਤਾਬਿਕ ਕਾਂਗਰਸ ਹੀ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਲੋਕਾਂ ਨੂੰ ਰਾਹਤ ਦੇ ਸਕਦੀ ਹੈ।
ਇਸ ਦਿਸ਼ਾ ਵਿੱਚ 2007 ਤੋਂ ਸ੍ਰੋਮਣੀ ਅਕਾਲੀ ਦਲ ਨਾਲ ਜੁੜੇ ਕੜਵਲ ਨੇ 2012 ’ਚ ਪਾਰਟੀ ਟਿਕਟ ਉਪਰ ਨਗਰ ਨਿਗਮ ਚੋਣਾਂ ’ਚ ਜਿੱਤ ਦਰਜ ਕੀਤੀ ਸੀ, ਲੇਕਿਨ 2014 ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਬੈਂਸ ਭਰਾਵਾਂ ਨਾਲ ਪਾਰਟੀ ਨੂੰ ਛੱਡ ਦਿੱਤਾ। ਜਨਵਰੀ 2015 ਵਿੱਚ ਉਹ ਬੈਂਸ ਭਰਾਵਾਂ ’ਤੇ ਗੱਦਾਰ ਹੋਣ ਦਾ ਦੋਸ਼ ਲਗਾਉਂਦੇ ਹੋਏ, ਮੁੜ ਅਕਾਲੀ ਦਲ ਵਿੱਚ ਵਾਪਸ ਚਲੇ ਗਏ ਸਨ। ਹਾਲਾਂਕਿ, ਜ਼ਲਦੀ ਹੀ ਉਨ੍ਹਾਂ ਦਾ ਇਕ ਵਾਰ ਫਿਰ ਤੋਂ ਅਕਾਲੀ ਦਲ ਤੋਂ ਮੋਹ ਭੰਗ ਹੋ ਗਿਆ ਅਤੇ ਉਨ੍ਹਾਂ ਨੇ ਕਾਂਗਰਸ ਦੇ ਹੱਕ ’ਚ ਪਾਰਟੀ ਛੱਡਣ ਦਾ ਫੈਸਲਾ ਕੀਤਾ।
ਕੈਪਟਨ ਅਮਰਿੰਦਰ ਨਾਲ ਮੀਟਿੰਗ ਦੌਰਾਨ, ਕੜਵਲ ਨਾਲ ਉਨ੍ਹਾਂ ਦੇ ਸਮਰਥਕ ਤੇ ਸਾਬਕਾ ਅਕਾਲੀ ਆਗੂ ਕੁਲਵਿੰਦਰ ਸਿੰਘ, ਹਰਮਜੀਤ ਸਿੰਘ, ਰਾਜਨ ਸਲੂਜਾ ਤੇ ਬਲਜਿੰਦਰ ਸਿੰਘ (ਜਿੰਦੂ) ਵੀ ਸਨ। ਉਨ੍ਹਾਂ ਦਾ ਪਾਰਟੀ ’ਚ ਸਵਾਗਤ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਬਾਅਦ ’ਚ ਚੰਡੀਗੜ੍ਹ ਵਿੱਚ ਰਸਮੀ ਤੌਰ ’ਤੇ ਪੰਜਾਬ ਕਾਂਗਰਸ ਵਿੱਚ ਸ਼ਾਮਲ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…