
ਭਾਜਪਾ ਦੇ ਸਾਬਕਾ ਵਿਧਾਇਕ ਬਿਸ਼ੰਬਰ ਦਾਸ ਦੇ ਬੇਟੇ ਸਮੇਤ 300 ਪਰਿਵਾਰ ਅਕਾਲੀ ਦਲ ਵਿੱਚ ਸ਼ਾਮਲ
ਨਬਜ਼-ਏ-ਪੰਜਾਬ ਬਿਊਰੋ, ਪਠਾਨਕੋਟ, 11 ਅਕਤੂਬਰ:
ਸ਼੍ਰੋਮਣੀ ਅਕਾਲੀ ਦਲ (ਬ) ਨੂੰ ਅੱਜ ਲੋਕਾਂ ਦਾ ਉਸ ਸਮੇਂ ਭਰਵਾਂ ਹੁੰਗਾਰਾ ਅਤੇ ਮਜ਼ਬੂਤੀ ਮਿਲੀ ਜਦੋਂ ਵਿਧਾਨ ਸਭਾ ਹਲਕਾ ਭੋਆ (ਜਿਲਾ ਪਠਾਨਕੋਟ) ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਕਨਵਰ ਉਰਫ਼ ਮਿੰਟੂ ਅਤੇ ਸੁਭਾਸ਼ ਠਾਕੁਰ ਸਰਪੰਚ ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਭੋਆ ਹਲਕੇ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਮਰਹੂਮ ਬਿਸੰਬਰ ਦਾਸ ਦੇ ਬੇਟੇ ਅਤੇ ਭਾਜਪਾ ਅੈਸਸੀ ਮੋਰਚਾ ਦੇ ਮੀਤ ਪ੍ਧਾਨ ਹਰਦੀਪ ਕੁਮਾਰ ਨੇ ਦੋ ਦਰਜਨ ਤੋਂ ਵੱਧ ਸਮੇਤ ਅਹੁਦੇਦਾਰਾਂ ਅਤੇ ਭਾਜਪਾ ਪੱਖੀ ਕਰੀਬ 300 ਪਰਿਵਾਰਾਂ ਨੇ ਅਕਾਲੀ ਦਲ (ਬ) ਵਿੱਚ ਸ਼ਾਮਲ ਹੋਣ ਦਾ ਅੈਲਾਨ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਪਠਾਨਕੋਟ ਦੇ ਅਬਜ਼ਰਵਰ ਗੁਰਬਚਨ ਸਿੰਘ ਬੱਬੇਹਾਲੀ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਵਿਅਕਤੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਕਨਵਰ ਮਿੰਟੂ ਨੇ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹਾ ਪਠਾਨਕੋਟ ਨਾਲ ਸਬੰਧਤ ਭਾਜਪਾ ਦੇ ਕਈ ਸੀਨੀਅਰ ਆਗੂ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ। ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਦੀ ਮਾਂ ਪਾਰਟੀ ਹੈ ਅਤੇ ਪੰਜਾਬ ਨੂੰ ਹਰ ਮੁਸੀਬਤ ਤੋਂ ਕੱਢਣ ਵਿੱਚ ਅਕਾਲੀ ਦਲ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ।ਉਨ੍ਹਾਂ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਸੁਰਿੰਦਰ ਸਿੰਘ ਕਨਵਰ ਮਿੰਟੂ ਦੀ ਅਗਵਾਈ ਵਿੱਚ ਜ਼ਿਲ੍ਹਾ ਪਠਾਨਕੋਟ ਵਿਖੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਕੰਮਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਦੀ ਸ਼ਲਾਘਾ ਵੀ ਕੀਤੀ ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਕਮਲ ਕੁਮਾਰ ਲੂਨਾ ਸੁਖਪਾਲ ਸਿੰਘ ਭਗਵਾਨਸਰ ਸਰਕਲ ਪ੍ਰਧਾਨ ਹਰਪ੍ਰੀਤ ਸਿੰਘ ਰਾਜਾ ਗੁਰਪ੍ਰੀਤ ਸਿੰਘ ਗੁਰੂ ਮਨਜੀਤ ਸਿੰਘ ਝੇਲਾ ਦਾਰਾ ਸਿੰਘ ਨਰੋਟ ਜੈਮਲ ਸਿੰਘ ਹਰਜੀਤ ਸਿੰਘ ਗੁਰਸ਼ਰਨ ਸਿੰਘ ਮਾਖਨਪੁਰ ਲਵਦੀਪ ਸਿੰਘ ਯੂਥ ਆਗੂ ਬਚਨ ਸਿੰਘ ਕਰਨੈਲ ਸਿੰਘ ਮਨੀ ਸਿੰਘ ਮੋਹਨ ਸਿੰਘ ਰਾਜ ਕੁਮਾਰ ਅਰੁਣ ਕੁਮਾਰ ਸਰਪੰਚ ਪਰਮਿੰਦਰ ਸਿੰਘ ਸਰਕਲ ਪ੍ਰਧਾਨ ਜਸਬੀਰ ਸਿੰਘ ਬਾਜਵਾ ਆਦਿ ਹਾਜ਼ਰ ਸਨ।