nabaz-e-punjab.com

ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਰਾਜਿੰਦਰ ਸੱਚਰ ਦਾ ਦਿਹਾਂਤ

ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 20 ਅਪਰੈਲ:
ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਅਤੇ ਮਸ਼ਹੂਰ ਮਨੁੱਖੀ ਅਧਿਕਾਰ ਵਰਕਰ ਰਾਜਿੰਦਰ ਸੱਚਰ ਦਾ ਅੱਜ ਦਿਹਾਂਤ ਹੋ ਗਿਆ। 22 ਦਸੰਬਰ 1923 ਨੂੰ ਜਨਮੇ ਜਸਟਿਸ ਸੱਚਰ ਦੀ ਭਾਰਤ ਵਿੱਚ ਮੁਸਲਮਾਨਾਂ ਦੀ ਸਥਿਤੀ ਤੇ ਬਣਾਈ ਗਈ ਕਮੇਟੀ ਕਾਫੀ ਸੁਰਖੀਆਂ ਵਿੱਚ ਰਹੀ ਸੀ। 94 ਸਾਲਾ ਸੱਚਰ ਪਿਛਲੇ ਕਾਫੀ ਸਮੇੱ ਤੋੱ ਬੀਮਾਰ ਸਨ ਅਤੇ ਉਨ੍ਹਾਂ ਨੂੰ ਹਾਲ ਹੀ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਜਸਟਿਸ ਸੱਚਰ ਨੇ ਮਨੁੱਖੀ ਅਧਿਕਾਰ ਨੂੰ ਲੈਕੇ ਕਾਫੀ ਕੰਮ ਕੀਤਾ ਸੀ।
ਜਸਟਿਸ ਰਾਜਿੰਦਰ ਸੱਚਰ ਨੇ 1952 ਵਿੱਚ ਵਕਾਲਤ ਦੀ ਸ਼ੁਰੂਆਤ ਕੀਤੀ ਸੀ। 8 ਦਸੰਬਰ 1960 ਵਿੱਚ ਉਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਵਕਾਲਤ ਸ਼ੁਰੂ ਕੀਤੀ ਸੀ। ਇਸ ਤੋੱ ਬਾਅਦ 12 ਫਰਵਰੀ 1970 ਨੂੰ ਉਹ 2 ਸਾਲ ਲਈ ਦਿੱਲੀ ਹਾਈ ਕੋਰਟ ਦੇ ਐਡੀਸ਼ਨਲ ਜੱਜ ਬਣੇ। ਫਿਰ 5 ਜੁਲਾਈ 1972 ਨੂੰ ਉਨ੍ਹਾਂ ਨੂੰ ਦਿੱਲੀ ਹਾਈ ਕੋਰਟ ਦਾ ਜੱਜ ਬਣਾਇਆ ਗਿਆ। ਜਸਟਿਸ ਸੱਚਰ ਦਿੱਲੀ ਹਾਈ ਕੋਰਟ ਤੋੱ ਇਲਾਵਾ ਸਿੱਕਮ, ਰਾਜਸਥਾਨ ਹਾਈ ਕੋਰਟ ਦੇ ਕਾਰਜਵਾਹਕ ਚੀਫ ਜਸਟਿਸ ਰਹਿ ਚੁਕੇ ਹਨ।
ਭਾਰਤ ਸਰਕਾਰ ਨੇ 9 ਮਾਰਚ 2005 ਨੂੰ ਮੁਸਲਮਾਨਾਂ ਦੇ ਸਮਾਜਿਕ, ਆਰਥਿਕ ਅਤੇ ਸਿੱਖਿਆ ਪਿਛੜੇਪਨ ਨਾਲਜੁੜੇ ਮੁੱਦਿਆਂ ਦੀ ਜਾਂਚ ਲਈ ਇਕ ਉਚ ਪੱਧਰੀ ਕਮੇਟੀ ਦਾ ਗਠਨ ਕੀਤਾ ਸੀ। ਇਸ ਨੂੰ ਮੁਸਲਮਾਨਾਂ ਦੀ ਸਿੱਖਿਆ, ਸਿਹਤ ਸੇਵਾਵਾਂ ਦਾ ਪੱਧਰ, ਬੈਂਕਾਂ ਤੋੱ ਮਿਲਣ ਵਾਲੀ ਆਰਥਿਕ ਮਦਦ ਆਦਿ ਦੀ ਜਾਂਚ ਲਈ ਬਣਾਇਆ ਗਿਆ ਸੀ। ਇਸ ਕਮੇਟੀ ਨੂੰ ਸੱਚਰ ਕਮੇਟੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…