Share on Facebook Share on Twitter Share on Google+ Share on Pinterest Share on Linkedin ਸਾਬਕਾ ਡੀਜੀਪੀ ਕੇ.ਪੀ.ਐਸ. ਗਿੱਲ ਦੀ ਮੌਤ, ਪੁਲੀਸ ਵਿੱਚ ਸੋਗ ਦੀ ਲਹਿਰ, ਨਵੀਂ ਦਿੱਲੀ ਵਿੱਚ ਸਸਕਾਰ ਅੱਜ ਡੀਜੀਪੀ, ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਤੇ ਓਐਸਡੀ ਕਰਨਪਾਲ ਸੇਖੋਂ ਹੋਣਗੇ ਸ਼ਾਮਲ ਸਸਕਾਰ ਮੌਕੇ ਸਤਿਕਾਰ ਵਜੋਂ ਪੰਜਾਬ ਪੁਲੀਸ ਵੱਲੋਂ ਗਾਰਡ ਆਫ ਆਨਰ ਦਿੱਤਾ ਜਾਵੇਗਾ ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ\ਚੰਡੀਗੜ੍ਹ, 27 ਮਈ: ਪੰਜਾਬ ਦੇ ਸਾਬਕਾ ਡੀਜੀਪੀ ਕੰਵਰ ਪਾਲ ਸਿੰਘ ਗਿੱਲ (82) ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਸ੍ਰੀ ਗਿੱਲ ਨੇ ਬਾਅਦ ਦੁਪਹਿਰ ਕਰੀਬ 3 ਵਜੇ ਗੰਗਾ ਰਾਮ ਹਸਸਪਤਾਲ ਵਿੱਚ ਆਖ਼ਰੀ ਸਾਹ ਲਿਆ। ਉਹ ਬੀਤੀ 18 ਮਈ ਤੋਂ ਗੁਰਦਾ ਵਿਭਾਗ ਦੇ ਮੁਖੀ ਡਾ. ਡੀਐਸ ਰਬਾਣਾ ਦੀ ਨਿਗਰਾਨੀ ਵਿੱਚ ਇਲਾਜਰ ਅਧੀਨ ਸਨ। ਡਾ. ਰਾਣਾ ਮੁਤਾਬਕ ਗਿੱਲ ਦੇ ਗੁਰਦੇ ਦੀ ਲਾਗ ਤੇ ਦਿਲ ਦੇ ਰੋਗ ਤੋਂ ਪੀੜਤ ਸਨ। ਡਾਕਟਰਾਂ ਅਨੁਸਾਰ ਸਾਬਕਾ ਪੁਲੀਸ ਮੁਖੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਪੰਜਾਬ ਵਿੱਚ ਅਤਿਵਾਦ ਦੇ ਕਾਲੇ ਦੌਰ ਵੇਲੇ ਸ੍ਰੀ ਗਿੱਲ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕੀਤੇ ਬਿਨਾਂ ਤਤਕਾਲੀ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੀ ਵਜ਼ਾਰਤ ਵੇਲੇ ਪੰਜਾਬ ਵਿੱਚ ਡਟ ਕੇ ਅਤਿਵਾਦ ਨੂੰ ਖ਼ਤਮ ਲਈ ਦਹਿਸ਼ਤਗਰਦਾ ਨਾਲ ਲੋਹਾ ਲਿਆ ਅਤੇ ਪੰਜਾਬ ਵਿੱਚ ਮੁੜ ਅਮਨ ਸ਼ਾਂਤੀ ਕਾਇਮ ਕੀਤੀ ਗਈ। ਇਸ ਸੰਘਰਸ਼ ਦੌਰਾਨ ਸ੍ਰ. ਬੇਅੰਤ ਸਿੰਘ ਨੂੰ ਆਪਣੀ ਜਾਨ ਦੀ ਕੁਰਬਾਨੀ ਦੇਣੀ ਪਈ। ਇਸ ਮੁਹਿੰਮ ਦੌਰਾਨ ਜਿਥੇ ਪੰਜਾਬ ਪੁਲੀਸ ਨੇ ਸ਼ਲਾਘਾਯੋਗ ਕੰਮ ਕੀਤਾ। ਉਥੇ ਕੁੱਝ ਕੁ ਪੁਲੀਸ ਵਾਲਿਆਂ ਦੀ ਵਧੀਕੀਆਂ ਅਤੇ ਝੂਠੇ ਪੁਲੀਸ ਮੁਕਾਬਲਿਆਂ ਕਾਰਨ ਪੁਲੀਸ ਦੇ ਅਕਸ਼ ਨੂੰ ਵੀ ਢਾਹ ਲੱਗੀ ਹੈ ਅਤੇ ਅੱਜ ਵੀ ਪੀੜਤ ਲੋਕ ਪੁਲੀਸ ਨੂੰ ਕੋਸਣ ਦਾ ਕੋਈ ਮੌਕਾ ਖੁੰਝਣ ਨਹੀਂ ਦਿੰਦੇ। ਪੰਜਾਬ ਪੁਲੀਸ ਵੱਲੋਂ ਐਤਵਾਰ ਦੀ ਦੁਪਹਿਰ ਨੂੰ ਦਿੱਲੀ ਵਿਖੇ ਸਾਬਕਾ ਪੁਲੀਸ ਮੁਖੀ ਕੇ.ਪੀ.ਐਸ. ਗਿੱਲ ਦੀਆਂ ਅੰਤਮ ਰਸਮਾਂ ਮੌਕੇ ਸਤਿਕਾਰ ਵਜੋਂ ਗਾਰਡ ਆਫ ਆਨਰ ਪੇਸ਼ ਕੀਤਾ ਜਾਵੇਗਾ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਚੱਲ ਵਸੇ ਸਾਬਕਾ ਪੁਲੀਸ ਮੁਖੀ ਦਾ ਸਸਕਾਰ ਐਤਵਾਰ ਨੂੰ ਦਿੱਲੀ ਦੇ ਲੋਧੀ ਗਾਰਡਨ ਸਮਸ਼ਾਨਘਾਟ ਵਿੱਚ ਹੋਵੇਗਾ ਜਿੱਥੇ ਸੀ.ਆਰ.ਪੀ.ਐਫ, ਦਿੱਲੀ ਪੁਲੀਸ ਅਤੇ ਪੰਜਾਬ ਪੁਲੀਸ ਵੱਲੋਂ ਸਾਂਝਾ ਪੁਲੀਸ ਸਨਮਾਨ ਦਿੱਤਾ ਜਾਵੇਗਾ। ਸੂਬੇ ਵਿੱਚ ਅੱਤਵਾਦ ਦਾ ਸਫਾਇਆ ਕਰਕੇ ਸ਼ਾਂਤੀ ਬਹਾਲ ਕਰਨ ਵਾਲੇ ਸ੍ਰੀ ਗਿੱਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪੰਜਾਬ ਪੁਲੀਸ ਦੀ ਅਗਵਾਈ ਡੀ.ਜੀ.ਪੀ. ਸੁਰੇਸ਼ ਅਰੋੜਾ ਕਰਨਗੇ। ਬੁਲਾਰੇ ਅਨੁਸਾਰ ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਅੰਤਮ ਸੰਸਕਾਰ ਮੌਕੇ ਪੰਜਾਬ ਸਰਕਾਰ ਦੀ ਨੁਮਾਇੰਦੀ ਕਰਨਗੇ ਜਦਕਿ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਮੁੱਖ ਮੰਤਰੀ ਦੇ ਓ.ਐਸ.ਡੀ. ਕਰਨਪਾਲ ਸੇਖੋਂ ਫੱੁਲ ਮਾਲਾਵਾਂ ਭੇਟ ਕਰਨਗੇ। ਸੂਬੇ ਨੂੰ ਅੱਤਵਾਦ ਦੀ ਜਕੜ ਵਿੱਚੋਂ ਕੱਢ ਕੇ ਸ਼ਾਂਤੀ ਦੇ ਮਾਰਗ ’ਤੇ ਲਿਆਉਣ ਲਈ ਸ੍ਰੀ ਗਿੱਲ ਦੇ ਵਡਮੁੱਲੇ ਯੋਗਦਾਨ ਨੂੰ ਚੇਤੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਆਪਣੇ ਸ਼ੋਕ ਸੰਦੇਸ਼ ਵਿੱਚ ਆਖਿਆ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਲਈ ਸ੍ਰੀ ਗਿੱਲ ਦੀ ਭੂਮਿਕਾ ਨੂੰ ਭੁਲਾਇਆ ਜਾਂ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਉਹ ਦੇਸ਼ ਭਰ ਵਿੱਚ ਪੁਲੀਸ ਤੇ ਸੁਰੱਖਿਆ ਬਲਾਂ ਲਈ ਸਦਾ ਮਿਸਾਲ ਬਣੇ ਰਹਿਣਗੇ ਕਿ ਕਿਸ ਤਰ੍ਹਾਂ ਹੌਸਲੇ ਤੇ ਦ੍ਰਿੜਤਾ ਨਾਲ ਸਭ ਤੋਂ ਗੁੰਝਲਦਾਰ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ। ਸੀ.ਆਰ.ਪੀ.ਐਫ. ਦੇ ਡਾਇਰੈਕਟਰ ਜਨਰਲ ਅਤੇ ਪੰਜਾਬ ਦੇ ਡੀ.ਜੀ.ਪੀ. ਵਜੋਂ ਸੇਵਾ ਨਿਭਾਉਣ ਵਾਲੇ ਸ੍ਰੀ ਗਿੱਲ ਸਾਲ 2006-07 ਦੌਰਾਨ ਛੱਤੀਸਗੜ੍ਹ ਸਰਕਾਰ ਦੇ ਸੁਰੱਖਿਆ ਸਲਾਹਕਾਰ ਵੀ ਰਹੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ