Nabaz-e-punjab.com

ਸਾਬਕਾ ਹਾਕੀ ਖਿਡਾਰੀ ਸਰਦਾਰਾ ਸਿੰਘ ਵੱਲੋਂ ਆਰਗੈਨਿਕ ਹੈਲਦੀ ਫਾਰਮਰ ਸਟੋਰ ਦਾ ਉਦਘਾਟਨ

ਆਰਗੈਨਿਕ ਫਲ-ਸਬਜ਼ੀਆਂ, ਬੀਟ ਗਰਾਸ ਡੀ-ਟਾਕਸ ਜੂਸ, ਸ਼ੇਕ, ਤਾਜ਼ਾ ਸਲਾਦ ਉਪਲਬਧ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਨਵੰਬਰ:
ਇੱਥੋਂ ਦੇ ਫੇਜ-3ਬੀ2 ਦੀ ਮਾਰਕੀਟ ਵਿੱਚ ਆਰਗੈਨਿਕ ਹੈਲਦੀ ਫਾਰਮਰ ਸਟੋਰ ਖੋਲ੍ਹਿਆ ਗਿਆ। ਜਿਸ ਦਾ ਉਦਘਾਟਨ ਇੰਡੀਅਨ ਹਾਕੀ ਟੀਮ ਦੇ ਸਾਬਕਾ ਖਿਡਾਰੀ ਸਰਦਾਰਾ ਸਿੰਘ ਨੇ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਪਿੱਛੇ ਭੱਜਣ ਦੀ ਬਜਾਏ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਦਿਆਂ ਕਿਹਾ ਕਿ ਉਹ ਨੌਕਰ ਬਣਨ ਦੀ ਥਾਂ ਨੌਕਰੀ ਦੇਣ ਵਾਲੇ ਬਣਨ। ਇਸ ਨਾਲ ਉਹ ਖ਼ੁਦ ਤਾਂ ਪੈਸੇ ਕਮਾਉਣਗੇ ਸਗੋਂ ਹੋਰਨਾਂ ਨੌਜਵਾਨਾਂ ਨੂੰ ਵੀ ਰੁਜ਼ਗਾਰ ਦੇ ਮੌਕੇ ਮਿਲਣਗੇ। ਇੱਥੇ ਆਰਗੈਨਿਕ ਫਲ-ਸਬਜ਼ੀਆਂ ਬੀਟ ਗ੍ਰਾਸ ਡੀ-ਟਾਕਸ ਜੂਸ, ਸ਼ੇਕ, ਤਾਜ਼ਾ ਸਲਾਦ, ਐਕਸੋਟਿਕ ਐਂਡ ਹੋਮ ਗਰਾਊਂਡ ਫਲ ਅਤੇ ਸਬਜ਼ੀਆਂ ਉਪਲਬਧ ਹਨ। ਸ਼ਹਿਰ ਵਿੱਚ ਇਹ ਪਹਿਲਾ ਆਰਗੈਨਿਕ ਹੈਲਦੀ ਫਾਰਮ ਸਟੋਰ ਖੁੱਲ੍ਹਿਆ ਹੈ। ਜਿੱਥੇ ਸ਼ੁੱਧ ਤੇ ਤਾਜ਼ਾ ਆਰਗੈਨਿਕ ਫਲ ਤੇ ਸਬਜ਼ੀਆਂ ਮਿਲਣਗੀਆਂ।
ਸਟੋਰ ਦੀ ਮਾਲਕ ਸੁਰਭੀ ਸ਼ਰਮਾ ਅਤੇ ਅਮੋਲਕ ਸਿੰਘ ਨੇ ਦੱਸਿਆ ਕਿ ਸਟੋਰ ਵਿੱਚ ਆਰਗੈਨਿਕ ਫਲਾਂ ਦੇ ਹਰ ਪ੍ਰਕਾਰ ਸ਼ੇਕ, ਤਾਜ਼ੇ ਫਲ ਸਬਜ਼ੀਆਂ ਦੇ ਬੀਟ ਗਰਾਸ ਜੂਸ ਲੋਕ ਖ਼ੁਦ ਤਿਆਰ ਹੁੰਦਾ ਦੇਖ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਟੋਰ ਖੋਲ੍ਹਣ ਦਾ ਮੁੱਖ ਮੰਤਵ ਲੋਕਾਂ ਨੂੰ ਆਪਣੇ ਸ਼ਹਿਰ ਵਿੱਚ ਤਾਜ਼ਾ ਅਤੇ ਸ਼ੁੱਧ ਫਲ ਸਬਜ਼ੀਆਂ ਆਸਾਨੀ ਨਾਲ ਮਿਲ ਸਕਣ। ਪ੍ਰੋਡਕਟਾਂ ਦੀ ਹੋਮ ਡਲਿਵਰੀ ਦਾ ਵੀ ਵਿਵਸਥਾ ਕੀਤੀ ਗਈ ਹੈ। ਘਰ ਬੈਠੇ ਹੀ ਆਨਲਾਈਨ ਬੁਕਿੰਗ ਕਰਨ ’ਤੇ ਸਬੰਧਤ ਵਸਤੂ ਤੁਰੰਤ ਮੁਹੱਈਆ ਕਰਵਾਈ ਜਾਵੇਗੀ।
ਸੁਰਬੀ ਸ਼ਰਮਾ ਨੇ ਖਾਸ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਆਰਗੈਨਿਕ ਚੀਜ਼ਾਂ ਦੀ ਡਿਮਾਂਡ ਕਾਫ਼ੀ ਵੱਧ ਗਈ ਹੈ। ਇਕ ਰਿਪੋਰਟ ਦੱਸਦੀ ਹੈ ਕਿ ਸਾਲ 2020 ਤੱਕ ਦੇਸ਼ ਵਿੱਚ ਆਰਗੈਨਿਕ ਮਾਰਕੀਟ 12 ਹਜ਼ਾਰ ਕਰੋੜ ਰੁਪਏ ਨੂੰ ਛੂਹ ਲਵੇਗੀ। ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਆਰਗੈਨਿਕ ਪ੍ਰੋਡਕਟ ਦੀ ਡਿਮਾਂਡ ਕਾਫ਼ੀ ਵੱਧ ਰਹੀ ਹੈ। ਜਿਸ ਦੇ ਪਿੱਛੇ ਇਕ ਵੱਡਾ ਕਾਰਨ ਫਲ ਸਬਜ਼ੀਆਂ ਵਿੱਚ ਪਾਏ ਜਾਣ ਵਾਲੇ ਕੈਮੀਕਲ ਦੀ ਵਜ੍ਹਾ ਨਾਲ ਹੋ ਰਹੀ ਗੰਭੀਰ ਬਿਮਾਰੀਆਂ ਹਨ। ਉਨ੍ਹਾਂ ਕਿਹਾ ਕਿ ਪੂਰੇ ਉੱਤਰ ਭਾਰਤ ਵਿੱਚ ਕੈਂਸਰ ਦੇ ਮਰੀਜ਼ ਵੱਧ ਰਹੇ ਹਨ। ਇਸਦਾ ਇਕ ਕਾਰਨ ਫਲ ’ਤੇ ਸਬਜ਼ੀ ਵਿੱਚ ਕੈਮੀਕਲ ਦਾ ਇਸਤੇਮਾਲ ਵੀ ਹੈ। ਫਲ ਅਤੇ ਸਬਜ਼ੀਆਂ ਵਿੱਚ ਪਾਏ ਜਾਣ ਵਾਲੇ ਕੈਮੀਕਲ ਸ਼ਰੀਰ ਲਈ ਬੇਹੱਦ ਖ਼ਤਰਨਾਕ ਹੁੰਦੇ ਹਨ। ਇਸ ਲਈ ਲੋਕ ਆਰਗੈਨਿਕ ਫਲ ਸਬਜੀਆਂ ਵੱਲ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਆਰਗੈਨਿਕ ਪ੍ਰੋਡਕਟ ਦੇ ਮੁਕਾਬਲੇ ਕੈਮੀਕਲ ਦੇ ਇਸਤੇਮਾਲ ਨਾਲ ਪੈਦਾ ਹੋਣ ਵਾਲੇ ਫੂਡ ਪ੍ਰੋਡਕਟ ਸਸਤੇ ਹੁੰਦੇ ਹਨ, ਬਾਵਜੂਦ ਇਸ ਦੇ ਜਾਗਰੂਕਤਾ ਦੇ ਚੱਲਦੇ ਲੋਕ ਆਰਗੈਨਿਕ ਫਾਰਮਿੰਗ ਨੂੰ ਜ਼ਿਆਦਾ ਪਸੰਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੌਰਗੈਨਿਕ ਫਲ ਸਬਜ਼ੀਆਂ ਵਾਤਾਵਰਨ ਦੇ ਨਾਲ-ਨਾਲ ਸਿਹਤ ਲਈ ਵੀ ਲਾਭਦਾਇਕ ਹੁੰਦੇ ਹਨ। ਕੈਮੀਕਲ ਖਾਦ ਅਤੇ ਕੀਟਨਾਸ਼ਕ ਦੇ ਇਸਤੇਮਾਲ ਨਾਲ ਪੈਦਾ ਕੀਤੀ ਜਾ ਰਹੀਆਂ ਫਲ ਸਬਜ਼ੀਆਂ ਤੋਂ ਹੋਣ ਵਾਲਾ ਨੁਕਸਾਨ ਸਭ ਤੋਂ ਵੱਧ ਬੱਚਿਆਂ ਦੀ ਸਿਹਤ ’ਤੇ ਅਸਰ ਪਾਉਂਦਾ ਹੈ, ਇਸ ਲਈ ਸਰਕਾਰ ਵੀ ਆਰਗੈਨਿਕ ਫਲ ਸਬਜ਼ੀਆਂ ਨੂੰ ਤਵੱਜੋਂ ਦੇ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਨੇ ਡਾਇਰੈਕਟਰ ਉਚੇਰੀ ਸਿੱਖਿਆ ਦਾ ਦਫ਼ਤਰ ਘੇਰਿਆ

ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਨੇ ਡਾਇਰੈਕਟਰ ਉਚੇਰੀ ਸਿੱਖਿਆ ਦਾ ਦਫ਼ਤਰ ਘੇਰਿਆ ਮਹਿਲਾ ਪ੍ਰੋਫ਼ੈਸਰਾਂ ਸਮ…