nabaz-e-punjab.com

ਸਾਬਕਾ ਜਸਟਿਸ ਜੇ.ਐਸ. ਨਾਰੰਗ ਦੀ ਯਾਦ ‘ਚ ਹਾਈ ਕੋਰਟ ‘ਚ ਸ਼ੋਕ ਸਭਾ

ਚੰਡੀਗੜ, 25 ਜੁਲਾਈ:
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜਸਟਿਸ ਜੇ.ਐਸ. ਨਾਰੰਗ ਦੀ ਯਾਦ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਸ਼ੋਕ ਸਭਾ (ਫ਼ੁੱਲ ਕੋਰਟ ਰੈਫ਼ੇਰੈਂਸ) ਕੀਤੀ ਗਈ ਜਿਸ ਵਿੱਚ ਚੀਫ਼ ਜਸÎਿਟਸ ਸਣੇ ਹਾਈ ਕੋਰਟ ਦੇ ਸਮੂਹ ਜੱਜਾਂ ਨੇ ਹਿੱਸਾ ਲਿਆ।
ਸ਼ੋਕ ਸਭਾ ‘ਚ ਸਾਬਕਾ ਜਸਟਿਸ ਜੇ.ਐਸ. ਨਾਰੰਗ ਨੂੰ ਯਾਦ ਕਰਦਿਆਂ ਹਾਈ ਕੋਰਟ ਦੇ ਚੀਫ਼ ਜਸਟਿਸ ਕ੍ਰਿਸ਼ਨਾ ਮੁਰਾਰੀ ਨੇ ਜਸਟਿਸ ਨਾਰੰਗ ਦੀਆਂ ਕਾਨੂੰਨ ਖੇਤਰ ‘ਚ ਨਿਭਾਈਆਂ ਵਕਾਰੀ ਸੇਵਾਵਾਂ ਨੂੰ ਯਾਦ ਕੀਤਾ। ਚੀਫ ਜਸਟਿਸ ਜੇ.ਐਸ. ਨਾਰੰਗ ਦੇ ਅਕਾਲ ਚਲਾਣੇ ਨੂੰ ਕਾਨੂੰਨੀ ਭਾਈਚਾਰੇ ਲਈ ਵੱਡਾ ਘਾਟਾ ਕਰਾਰ ਦਿੰਦਿਆਂ ਉਨਾਂ ਕਿਹਾ ਸ੍ਰੀ ਨਾਰੰਗ ਹਰ ਖੇਤਰ ਵਿਚ ਵਿਲੱਖਣ ਯੋਗਤਾ ਰੱਖਣ ਦੇ ਨਾਲ-ਨਾਲ ਮਨੁੱਖੀ ਭਾਵਨਾ ਦੀ ਕਦਰ ਕਰਨ ਵਾਲੇ ਇਨਸਾਨ ਸਨ। ਸਾਬਕਾ ਜਸਟਿਸ ਨਾਰੰਗ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਨਾਂ ਜਸਟਿਸ ਨਾਰੰਗ ਵੱਲੋਂ ਦੇਸ਼ ਦੀਆਂ ਸਰਵੋਤਮ ਸੰਸਥਾਵਾਂ ਵਿਚ ਵੱਖ-ਵੱਖ ਮਾਮਲਿਆਂ ਤੇ ਅਦਾਲਤਾਂ ਵਿਚ ਨਿਭਾਈਆਂ ਸੇਵਾਵਾਂ ‘ਤੇ ਚਾਨਣਾ ਵੀ ਪਾਇਆ।
ਇਸ ਤੋਂ ਪਹਿਲਾਂ ਸਤਿਆ ਪਾਲ ਜੈਨ ਸਹਾਇਕ ਸੋਲੀਸਟਰ ਜਨਰਲ ਭਾਰਤ ਸਰਕਾਰ, ਸ੍ਰੀ ਇੰਦਰਪਾਲ ਸਿੰਘ, ਵਧੀਕ ਐਡਵੋਕੇਟ ਜਨਰਲ ਪੰਜਾਬ, ਸ੍ਰੀ ਬਲਦੇਵ ਰਾਜ ਮਹਾਜਨ ਐਡੋਵੋਕੇਟ ਜਨਰਲ ਹਰਿਆਣਾ, ਸ੍ਰੀ ਵਿਜਿੰਦਰ ਅਹਲਾਵਤ, ਚੇਅਰਮੈਨ ਬਾਰ ਕੋਂਸਲ ਪੰਜਾਬ, ਅਤੇ ਬਲਤੇਜ ਸਿੰਘ ਸਿੱਧੂ ਸਕੱਤਰ, ਹਾਈ ਕੋਰਟ ਬਾਰ ਕੋਂਸਲ ਨੇ ਵੀ ਸਾਬਕਾ ਜਸਟਿਸ ਜੇ. ਐਸ. ਨਾਰੰਗ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸ਼ੋਕ ਸਭਾ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਤੋਂ ਇਲਾਵਾ ਜਸਟਿਸ ਨਾਰੰਗ ਦੇ ਪਰਿਵਾਰਕ ਮੈਂਬਰਾਂ ਅਤੇ ਬਾਰ ਕੌਂਸਲ ਦੇ ਮੈਂਬਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Vigilance Bureau arrests Panchayat Secretary for accepting Rs 15,000 bribe; BDPO evades arrest

Vigilance Bureau arrests Panchayat Secretary for accepting Rs 15,000 bribe; BDPO evades ar…