
ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਮਲਜੀਤ ਕੌਰ ਸੋਹਾਣਾ ਦੇ ਹੱਕ ਵਿੱਚ ਕੀਤੀ ਚੋਣ ਰੈਲੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਫਰਵਰੀ:
ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਮਲਜੀਤ ਕੌਰ ਸੋਹਾਣਾ ਦੇ ਹੱਕ ਵਿੱਚ ਪਿੰਡ ਸੋਹਾਣਾ ਵਿੱਚ ਰੈਲੀ ਕੀਤੀ। ਕਮਲਜੀਤ ਕੌਰ ਸੋਹਾਣਾ ਵਾਰਡ ਨੰਬਰ 40 ਤੋਂ ਆਜ਼ਾਦ ਗਰੁੱਪ ਅਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰ ਹਨ। ਉਨ੍ਹਾਂ ਦੇ ਸਮਰਥਨ ਲਈ ਰੈਲੀ ਵਿੱਚ ਵਾਰਡ ਦੇ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸਾਬਕਾ ਮੇਅਰ ਕੁਲਵੰਤ ਸਿੰਘ ਨੇ ਵਾਰਡ ਨੰਬਰ 40 ਦੇ ਲੋਕਾਂ ਨੂੰ ਕਮਲਜੀਤ ਕੌਰ ਸੋਹਾਣਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਹਨਾਂ ਨੇ ਲੋਕਾਂ ਨੂੰ 14 ਫਰਵਰੀ ਨੂੰ ਵੋਟ ਪਾ ਕੇ ਆਪਣੀ ਡਿਊਟੀ ਪੂਰੀ ਕਰਨ ਅਤੇ ਲੋਕਤੰਤਰ ਦਾ ਹਿੱਸਾ ਬਣਨ ਲਈ ਕਿਹਾ।
ਸਮਰਥਕਾਂ ਨੇ ਕਮਲਜੀਤ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਅਤੇ ‘ਟਰੈਕਟਰ ਚਲਾਉਂਦੇ ਕਿਸਾਨ‘ ਨੂੰ ਵੋਟ ਪਾਉਣ ਦੀ ਮੰਗ ਕੀਤੀ। ਸਾਬਕਾ ਮੇਅਰ ਕੁਲਵੰਤ ਸਿੰਘ ਨੇ ਵਾਰਡ 40 ਦੇ ਲੋਕਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਮੁਹਾਲੀ ਸ਼ਹਿਰ ਲਈ ਸੇਵਾ ਕਰਨ ਦਾ ਮੌਕਾ ਦਿੱਤਾ ਸੀ ਅਤੇ ਮੈਂ ਤੁਹਾਨੂੰ ਕਦੇ ਨਿਰਾਸ਼ ਨਹੀਂ ਕੀਤਾ। ਇਸ ਤਰ੍ਹਾਂ ਹੀ ਤੁਸੀਂ ਕਮਲਜੀਤ ਕੌਰ ਸੋਹਾਣਾ ਨੂੰ ਆਪਣੇ ਵਾਰਡ ਦੀ ਵਾਗਡੋਰ ਦੇ ਕੇ ਵੇਖੋ ਅਤੇ ਇਹ ਇੱਥੇ ਹਰ ਸੰਭਵ ਵਿਕਾਸ ਕਰਕੇ ਵਾਰਡ ਦਾ ਨਕਸ਼ਾ ਬਦਲ ਦੇਣਗੇ। ਰੈਲੀ ਦੌਰਾਨ ਕਮਲਜੀਤ ਕੌਰ ਸੋਹਾਣਾ ਦੇ ਸਮਰਥਨ ਲਈ ਲੋਕ ਇਕੱਠੇ ਹੋਏ। ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਸਾਡਾ ਸਮਰਥਨ ਤੁਹਾਡੇ ਨਾਲ ਹੈ, ਤੁਹਾਡੀ ਜਿੱਤ ਪੱਕੀ ਹੈ। ਇਸ ਮੌਕੇ ਨੰਬਰਦਾਰ ਹਰਸੰਗਤ ਸਿੰਘ, ਸਾਬਕਾ ਕੌਂਸਲਰ ਪਰਵਿੰਦਰ ਸਿੰਘ ਬੈਦਵਾਨ, ਸੁਰਿੰਦਰ ਸਿੰਘ ਰੋਡਾ, ਮਾਨ ਸਿੰਘ ਸੋਹਾਣਾ ਅਤੇ ਹੋਰਨਾਂ ਮੋਹਤਬਰ ਆਗੂਆਂ ਨੇ ਸੰਬੋਧਨ ਕੀਤਾ।