
ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਸੁਖਦੇਵ ਪਟਵਾਰੀ ਦੇ ਚੋਣ ਦਫ਼ਤਰ ਦਾ ਉਦਘਾਟਨ
ਮੁਹਾਲੀ 24 ਜਨਵਰੀ:
ਵਾਰਡ ਨੰਬਰ 34 ਤੋਂ ਆਜ਼ਾਦ ਗਰੁੱਪ ਮੋਹਾਲੀ ਦੇ ਉਮੀਦਵਾਰ ਸੁਖਦੇਵ ਸਿੰਘ ਪਟਵਾਰੀ ਦੇ ਚੋਣ ਦਫ਼ਤਰ ਦਾ ਉਦਘਾਟਨ ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਵੱਡੀ ਗਿਣਤੀ ਵਾਰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਮੌਕੇ ਉਮੀਦਵਾਰ ਸੁਖਦੇਵ ਸਿੰਘ ਪਟਵਾਰੀ, ਪਰਮਿੰਦਰ ਸਿੰਘ ਸੋਹਾਣਾ, ਵਾਰਡ ਨੰਬਰ 36 ਦੇ ਉਮੀਦਵਾਰ ਆਰ ਕੇ ਕੰਬੋਜ ਵੀ ਸ਼ਾਮਲ ਸਨ। ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਨਗਰ ਕੌਂਸਲ ਵਿੱਚ ਰਹਿੰਦੇ ਹੋਏ ਜੋ ਸਾਡੇ ਕੰਮ ਸੜਕਾ, ਸੀਵਰੇਜ, ਵਟਰ ਸਪਲਾਈ, ਪਾਰਕਾਂ ਆਦਿ ਦਾ ਕੀਤਾ ਗਿਆ ਕੰਮ ਸ਼ਹਿਰ ਵਾਸੀਆਂ ਦੇ ਸਾਹਮਣੇ ਹੈ। ਉਨ੍ਹਾਂ ਮੋਹਾਲੀ ਤੋਂ ਹਲਕਾ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਉਹ ਪਹਿਲਾਂ ਤਾਂ ਇਹ ਬਹਾਨਾ ਲਗਾਉਂਦੇ ਰਹੇ ਹਨ ਕਿ ਮੇਰੇ ਹੱਥ ਕੁਝ ਨਹੀਂ ਹੈ, ਪ੍ਰੰਤੂ ਹੁਣ ਪਿਛਲੇ 4 ਸਾਲਾਂ ਤੋਂ ਮੰਤਰੀ ਹੁੰਦੇ ਹੋਏ ਵੀ ਸ਼ਹਿਰ ਲਈ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਕ ਕੰਮ ਬਲਬੀਰ ਸਿੰਘ ਸਿੱਧੂ ਨੇ ਜ਼ਰੂਰ ਕੀਤਾ ਹੈ, ਉਹ ਇਹ ਹੈ ਕਿ ਨਗਰ ਨਿਗਮ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਨੂੰ ਸਰਕਾਰ ਕੋਲੋਂ ਰੋਕ ਲਗਵਾਕੇ ਰੱਖੀ ਹੈ। ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੋ ਵੀ ਤੁਹਾਡੇ ਕੋਲ ਵੋਟਾਂ ਮੰਗਣ ਲਈ ਆਉਂਦਾ ਤਾਂ ਉਸ ਨੂੰ ਸ਼ਹਿਰ ਲਈ ਕੀਤੇ ਗਏ ਕੰਮਾਂ ਬਾਰੇ ਜ਼ਰੂਰ ਪੁੱਛਣ। ਉਨ੍ਹਾਂ ਸਮੂਹ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਵੋਟਾਂ ਪਾਉਣ ਤੋਂ ਪਹਿਲਾਂ ਉਮੀਦਵਾਰ ਬਾਰੇ ਜ਼ਰੂਰ ਜਾਨਣ ਕਿ ਉਸਦੀ ਪੜ੍ਹਾਈ ਲਿਖਾਈ ਕੀ ਹੈ, ਕਿੱਤੇ ਘੱਟ ਪੜ੍ਹੇ ਲਿਖੇ ਨੂੰ ਜਿਤਾਕੇ ਦੇਸ਼ ਦੇ ਪ੍ਰਧਾਨ ਮੰਤਰੀ ਵਾਲਾ ਹਾਲ ਨਾ ਹੋਵੇ ਜਿਸ ਨੇ ਅੱਜ ਸਾਡੇ ਕਿਸਾਨਾਂ ਨੂੰ ਮੁਸ਼ਕਲਾਂ ਵਿੱਚ ਪਾਇਆ ਹੋਇਆ ਹੈ। ਦੂਜਾ ਉਸ ਵਿਅਕਤੀ ਦਾ ਨਿੱਜੀ ਚਰਿੱਤਰ ਕੀ ਹੈ ਕੀ ਉਸ ਉਪਰ ਅਤਿ ਗੰਭੀਰ ਦੋਸ਼ ਤਾਂ ਨਹੀਂ ਹਨ ਜਿਸ ਨਾਲ ਸ਼ਰਮਿੰਦਾ ਹੋਣਾ ਪਵੇ ਕਿ ਕਿਸ ਤਰ੍ਹਾਂ ਦੇ ਉਮੀਦਵਾਰ ਨੂੰ ਵੋਟ ਪਾਈ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਪਟਵਾਰੀ ਲੋਕਾਂ ਦੀਆਂ ਉਮੀਦਾਂ ਉੱਤੇ ਖਰੇ ਉਤਰਦੇ ਹਨ ਪੜ੍ਹੇ ਲਿਖੇ ਅਤੇ ਲੋਕ ਸੇਵਾ ਦੀ ਭਵਨਾ ਵਾਲੇ ਵਿਅਕਤੀ ਹਨ।
ਪਰਮਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਅੱਜ ਸ਼ਹਿਰ ਉੱਤੇ ਕਬਜ਼ਾ ਕਰਨ ਲਈ ਦੋ ਚੋਰਾਂ ਦੀਆਂ ਜੁੰਡਲੀਆਂ ਸਰਗਰਮ ਹਨ। ਇਨ੍ਹਾਂ ਜੁੰਡਲੀਆਂ ਤੋਂ ਬਚਾਉਣ ਲਈ ਆਜ਼ਾਦ ਗਰੁੱਪ ਦੇ ਤੌਰ ਉੱਤੇ ਅਸੀਂ ਮਿਲਕੇ ਚੋਣ ਲੜ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਚੋਰਾਂ ਨੂੰ ਨਗਰ ਨਿਗਮ ਵਿਚ ਬੈਠਣ ਤੋਂ ਰੋਕਿਆ ਜਾਵੇ ਅਤੇ ਆਜ਼ਾਦ ਗਰੁੱਪ ਦੇ ਉਮੀਦਵਾਰ ਸੁਖਦੇਵ ਸਿੰਘ ਪਟਵਾਰੀ ਨੂੰ ਜਤਾਇਆ ਜਾਵੇ।
ਇਸ ਮੌਕੇ ਸੁਖਦੇਵ ਸਿੰਘ ਪਟਵਾਰੀ ਨੇ ਸਮੂਹ ਵਾਰਡ ਵਾਸੀਆਂ ਦਾ ਪਹੁੰਚਣ ਦੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮੂਹ ਵਾਰਡ ਵਾਸੀਆਂ ਦੀਆਂ ਉਮੀਦਾਂ ਉੱਤੇ ਖਰ੍ਹੇ ਉਤਰਨਗੇ। ਉਨ੍ਹਾਂ ਕਿਹਾ ਕਿ ਮੇਰਾ ਜੀਵਨ ਖੁੱਲ੍ਹੀ ਕਿਤਾਬ ਦੀ ਤਰ੍ਹਾਂ ਹੈ ਕਿ ਲੋਕਾਂ ਲਈ ਕੰਮ ਕਰਨ ਅਤੇ ਮੇਰੇ ਨਿੱਜੀ ਚਰਿੱਤਰ ਬਾਰੇ ਸਾਰੇ ਲੋਕ ਜਾਣਦੇ ਹਨ। ਸਟੇਜ ਦੀ ਜ਼ੁੰਮੇਵਾਰੀ ਸੱਤਪਾਲ ਸਿੰਘ ਘੁੰਮਣ ਨੇ ਬਾਖੂਬੀ ਨਿਭਾਈ।
ਇਸ ਮੌਕੇ ਰਿਸ਼ੀ ਅਪਾਰਟਮੈਂਟ,ਮੇ ਫੇਅਰ,ਮੁੰਡੀ ਕੰਪਲੈਕਸ,ਐਮ ਆਈ ਜੀ ਇੰਡੀਪੈਂਡੈਂਟ,ਐਲ ਆਈ ਜੀ ਤੋਂ ਭਾਰੀ ਗਿਣਤੀ ‘ਚ ਲੋਕ ਸ਼ਾਮਲ ਸਨ।