ਸਾਬਕਾ ਮੰਤਰੀ ਜਗਮੋਹਨ ਕੰਗ ਨੇ ਮੁੜ ਕੀਤਾ ਮਾਜਰੀ ਦੇ ਵਿਕਾਸ ਤੇ ਪੰਚਾਇਤ ਦਫ਼ਤਰ ਦਾ ਉਦਘਾਟਨ

ਇਸ ਤੋਂ ਪਹਿਲਾਂ ਦਸੰਬਰ 2016 ਵਿੱਚ ਤਤਕਾਲੀ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕੀਤਾ ਸੀ ਇਸੇ ਇਮਾਰਤ ਦਾ ਉਦਘਾਟਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 20 ਅਪਰੈਲ:
ਸਾਬਕਾ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਬੀਤੇ ਸਾਲ 10 ਦਸੰਬਰ ਨੂੰ ਮਾਜਰੀ ਬਲਾਕ ਦੇ ਨਵੇਂ ਬਣੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਦੀ 2 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਸੀ ਜਿਸ ਦਾ ਅੱਜ ਮੁੜ ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ ਨੇ ਰੀਬਨ ਕੱਟਕੇ ਉਦਘਾਟਨ ਕਰ ਦਿੱਤਾ। ਇਸ ਦਫਤਰ ਵਿਚ ਉਦਘਾਟਨ ਦਾ ਕਰਨ ਦਾ ਪੱਥਰ ਸਿਕੰਦਰ ਸਿੰਘ ਮਲੂਕਾ ਦਾ ਲੱਗਿਆ ਹੋਇਆ ਜਦਕਿ ਹੁਣ ਦੋਬਾਰਾ ਜਗਮੋਹਨ ਸਿੰਘ ਕੰਗ ਇਸ ਇਮਾਰਤ ਦਾ ਉਦਘਾਟਨ ਕਰ ਗਏ।
ਜਿਕਰਯੋਗ ਹੈ ਕਿ ਚੋਣਾਂ ਤੋਂ ਕੁਝ ਸਮੇਂ ਪਹਿਲਾਂ ਜਥੇ.ਉਜਾਗਰ ਸਿੰਘ ਬਡਾਲੀ ਦੀ ਅਗਵਾਈ ਵਿਚ ਇਸ ਇਮਾਰਤ ਦਾ ਉਦਘਾਟਨੀ ਸਮਾਰੋਹ ਹੋਇਆ ਸੀ ਜਿਸ ਵਿਚ ਅਕਾਲੀਆਂ ਨੇ ਪੂਰੇ ਜ਼ੋਰ ਸ਼ੋਰ ਨਾਲ ਇਲਾਕੇ ਦੀਆਂ ਪੰਚਾਇਤਾਂ ਨੂੰ ਬੁਲਾਕੇ ਇਸ ਇਮਾਰਤ ਦਾ ਉਦਘਾਟਨ ਕੀਤਾ ਸੀ। ਉਪਰੋਕਤ ਦਫਤਰ ਦਾ ਕਾਂਗਰਸੀਆਂ ਵੱਲੋਂ ਆਪਣੀ ਸਰਕਾਰ ਆਉਣ ਦੀ ਧੌਂਸ ਵਿਚ ਦੋਬਾਰਾ ਉਦਘਾਟਨ ਕਰਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਬਾਰੇ ਅਕਾਲੀ ਅਤੇ ਕਾਂਗਰਸੀ ਦਬੀ ਜੁਬਾਨ ਵਿਚ ਵੱਖੋ ਵੱਖਰੀ ਬੋਲੀ ਬੋਲ ਰਹੇ ਹਨ। ਜਦਕਿ ਅੱਜ ਕਸਬਾ ਮਾਜਰੀ ਦੇ ਬੀ.ਡੀ.ਪੀ.ਓ ਦਫ਼ਤਰ ਵਿਖੇ ਬਲਾਕ ਸੰਮਤੀ ਦੀ ਨਵੀਂ ਬਣੀ ਇਮਾਰਤ ਵਿਚ ਪ੍ਰਮਾਤਮਾ ਦਾ ਸੁਕਰਾਨਾ ਕਰਨ ਲਈ ਕਰਮਚਾਰੀਆਂ ਵੱਲੋਂ ਰੱਖਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਭਾਈ ਹਰਜੀਤ ਸਿੰਘ ਹਰਮਨ ਦੇ ਜਥੇ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ। ਇਸ ਮੌਕੇ ਜਥੇਦਾਰ ਉਜਗਾਰ ਸਿੰਘ ਬਡਾਲੀ, ਚੇਅਰਪਰਸਨ ਪਰਮਜੀਤ ਕੌਰ ਬਡਾਲੀ, ਰਣਜੀਤ ਸਿੰਘ ਗਿੱਲ ਹਲਕਾ ਇੰਚਾਰਜ, ਸ਼੍ਰੋਮਣੀ ਕਮੇਟੀ ਮੈਂਬਰ ਜਥੇ ਅਜਮੇਰ ਸਿੰਘ ਖੇੜਾ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਬਲਕਾਰ ਸਿੰਘ ਭੰਗੂ, ਸਾਹਿਬ ਸਿੰਘ ਬਡਾਲੀ, ਯੂਥ ਕਾਂਗਰਸ ਦੇ ਪ੍ਰਧਾਨ ਰਾਣਾ ਕੁਸ਼ਲਪਾਲ, ਸਰਬਜੀਤ ਸਿੰਘ ਕਾਦੀਮਾਜਰਾ, ਮਨਦੀਪ ਸਿੰਘ ਖਿਜ਼ਰਾਬਾਦ, ਚੇਅਰਪਰਸਨ ਮਨਜੀਤ ਕੌਰ, ਐਸ.ਡੀ.ਐਮ ਅਮਨਿੰਦਰ ਕੌਰ ਬਰਾੜ, ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ, ਬੀ.ਡੀ.ਪੀ.ਓ ਦਿਲਾਵਰ ਕੌਰ, ਸਰਪੰਚ ਹਰਜੀਤ ਸਿੰਘ, ਚੇਅਰਮੈਨ ਮੇਜਰ ਸਿੰਘ ਸੰਗਤਪੁਰਾ, ਸਰਪੰਚ ਹਰਦੀਪ ਸਿੰਘ ਖਿਜ਼ਰਾਬਾਦ, ਮਦਨ ਸਿੰਘ ਪੰਚ, ਰਣਜੀਤ ਸਿੰਘ ਨਗਲੀਆਂ, ਸੰਮਤੀ ਮੈਂਬਰ ਡਿੰਪਲ ਰਾਠੋਰ, ਕਮਲਜੀਤ ਕੌਰ, ਹਰਜਿੰਦਰ ਸਿੰਘ ਪੈਂਤਪੁਰ, ਦਰਸ਼ਨ ਸਿੰਘ ਖੇੜਾ, ਰਵਿੰਦਰ ਸਿੰਘ ਸੈਕਟਰੀ ਜ਼ਿਲ੍ਹਾ ਪ੍ਰੀਸ਼ਦ, ਜਗਦੀਪ ਰਾਣਾ ਮਾਜਰੀ, ਕੁਲਵਿੰਦਰ ਸਿੰਘ ਕੁਬਾਹੇੜੀ, ਸਰਪੰਚ ਅਮਰ ਸਿੰਘ ਮਾਜਰੀ, ਸਰਪੰਚ ਗੁਲਜਾਰ ਸਿੰਘ ਖੇੜਾ, ਬਾਬਾ ਰਾਮ ਸਿੰਘ ਮਾਣਕਪੁਰ, ਗੁਰਮੀਤ ਸਿੰਘ ਢਕੌਰਾ ਆਦਿ ਤੋਂ ਇਲਾਵਾ ਪਿੰਡਾਂ ਦੇ ਪੰਚ ਸਰਪੰਚ ਹਾਜਰ ਸਨ।
(ਬਾਕਸ ਆਈਟਮ):
ਸੱਤਾ ਦਾ ਨਸ਼ਾ ਕਾਂਗਰਸੀਆਂ ਦੇ ਸਿਰ ਚੜਕੇ ਬੋਲਿਆ
ਇਸ ਸਮਾਗਮ ਦੌਰਾਨ ਭੋਗ ਉਪਰੰਤ ਜਦੋਂ ਆਏ ਰਾਜਨੀਤਕ ਆਗੂਆਂ ਨੂੰ ਸਨਮਾਨਿਤ ਕਰਨ ਲੱਗੇ ਤਾਂ ਸਟੇਜ ਸਕੱਤਰ ਬਣੇ ਇੱਕ ਆਗੂ ਨੇ ਪੰਜਾਬ ਵਿਚ ਬਣੀ ਸਰਕਾਰ ਦੇ ਸਿਆਸੀ ਨਸ਼ੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਪਿੱਠ ਕਰਕੇ ਹੀ ਆਗੂਆਂ ਨੂੰ ਸਨਮਾਨਿਤ ਕਰਨ ਲੱਗ ਪਿਆ ਤੇ ਜਦਂੋ ਕਿਸੇ ਵਿਅਕਤੀ ਨੇ ਉਸ ਆਗੂ ਵੱਲੋਂ ਸ਼੍ਰੀ ਗੁਰੂ ਗ੍ਰੁੰਥ ਸਾਹਿਬ ਜੀ ਵੱਲ ਕੀਤੀ ਪਿੱਠ ਦਾ ਵਿਰੋਧ ਕੀਤਾ ਤਾਂ ਸੱਤਾ ਦੇ ਨਸ਼ੇ ਵਿਚ ਖੁਮਾਰ ਇਕ ਕਾਂਗਰਸੀ ਬੋਲਿਆ ਕਿ ਇੰਨਾ ਕੁ ਤਾ ਚਲਦਾ ਹੈ।

Load More Related Articles
Load More By Nabaz-e-Punjab
Load More In General News

Check Also

ਸੀਨੀਅਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਖ਼ਲ ਮੰਗਿਆ

ਸੀਨੀਅਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਖ਼ਲ ਮੰਗਿਆ ਸਰਕਾਰ ਨੇ ਕਮਿਊਟਿਡ ਪ…