nabaz-e-punjab.com

ਸਾਬਕਾ ਮੰਤਰੀ ਜਗਮੋਹਨ ਕੰਗ ਨੇ ਕੁਰਾਲੀ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 12 ਜੁਲਾਈ
ਕੁਰਾਲੀ ਸ਼ਹਿਰ ਅੰਦਰ ਪੀਣ ਵਾਲੇ ਦੀ ਸਮੱਸਿਆ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਗੰਭੀਰ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦਿਨ ਵੱਖ-ਵੱਖ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋੲਂੀਆਂ ਖ਼ਬਰਾਂ ਦਾ ਨੋਟਿਸ ਲੈਂਦਿਆਂ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਅੱਜ ਨਗਰ ਕੌਂਸਲ ਕੁਰਾਲੀ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਜਿਥੇ ਇਸ ਭਿਆਨਕ ਸਮੱਸਿਆ ਪੈਦਾ ਹੋਣ ਦੇ ਕਾਰਨਾਂ ਦਾ ਜਾਇਜ਼ਾ ਲਿਆ ਉਥੇ ਇਸ ਵਿਕਰਾਲ ਰੂਪ ਧਾਰਨ ਕਰ ਚੁੱਕੀ ਪਾਣੀ ਦੀ ਸਮੱਸਿਆ ਦੇ ਠੋਸ ਹੱਲ ਲਈ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ। ਇਥੇ ਜ਼ਿਕਰਯੋਗ ਹੈ ਕਿ ਕੁਰਾਲੀ ਦੇ ਵਾਰਡ ਨੰ: 9, 12 ਅਤੇ 17 ਜੋ ਕਿ ਕਾਂਗਰਸੀ ਕੌਂਸਲਰਾਂ ਨਾਲ ਸਬੰਧਤ ਹਨ ਉਥੇ ਬੀਤੇ 15 ਦਿਨਾਂ ਤੋਂ ਪੀਣ ਵਾਲੇ ਪਾਣੀ ਨਾ ਆਉਣ ਕਰ ਕੇ ਵਾਰਡ ਵਾਸੀਆਂ ਨੂੰ ਗਰਮੀ ਦੇ ਮੌਸਮ ਵਿਚ ਤਿਹਾਏ ਮਰਨਾ ਪੈ ਰਿਹਾ ਹੈ ਅਤੇ ਲੋਕ ਮਹਿੰਗੇ ਭਾਅ ਦਾ ਪਾਣੀ ਖ਼ਰੀਦਣ ਲਈ ਮਜਬੂਰ ਹਨ।
ਅੱਜ ਦੀ ਮੀਟਿੰਗ ਵਿਚ ਕਾਂਗਰਸੀ ਕੌਂਸਲਰਾਂ ਨੇ ਦੋਸ਼ ਲਾਇਆ ਕਿ ਕੌਂਸਲ ਦੀ ਪ੍ਰਧਾਨ ਜੋ ਕਿ ਅਕਾਲੀ ਪੱਖੀ ਹੈ ਉਹ ਪੀਣ ਵਾਲੇ ਪਾਣੀ ’ਤੇ ਰਾਜਨੀਤੀ ਕਰ ਰਹੀ ਹੈ ਜਿਸ ਦੀ ਵਜ੍ਹਾ ਕਰਕੇ ਕਾਂਗਰਸੀ ਵਾਰਡਾਂ ਦੇ ਲੋਕ ਡਾਢੇੇ ਅੌਖੇ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪ੍ਰਧਾਨ ਦੇ ਵਾਰਡ ਵਿਚ ਤਿੰਨ ਤਿੰਨ ਟਿਊਬਵੈਲ ਪਾਣੀ ਦੀ ਸਪਲਾਈ ਦੇ ਰਹੇ ਹਨ ਜਦੋਂ ਕਿ ਵਾਰਡ ਨੰਬਰ 9, 12 ਅਤੇ 17 ਵਿਚ ਟਿਊਬਵੈਲ ਖ਼ਰਾਬ ਹੋਣ ਕਾਰਨ ਉਥੇ ਟੈਂਕਰਾਂ ਰਾਹੀਂ ਵੀ ਪਾਣੀ ਦੀ ਸਪਲਾਈ ਨਹੀਂ ਪਹੁੰਚਾਈ ਜਾ ਰਹੀ। ਇਸ ਮੌਕੇ ਨਗਰ ਕੌਂਸਲ ਦੇ ਐਸ ਓ ਨੇ ਦੱਸਿਆ ਕਿ ਸ਼Îਹਿਰ ਵਾਸੀਆਂ ਦੀ ਪਾਣੀ ਦੀ ਵਧ ਰਹੀ ਮੰਗ ਨੂੰ ਮੁੱਖ ਰੱਖਦਿਆਂ ਨਵੇਂ ਟਿਊਬਵੈਲ ਲਗਾਏ ਜਾ ਚੁੱਕੇ ਹਨ ਤੇ ਖ਼ਰਾਬ ਹੋ ਚੁੱਕੇ ਟਿਊਬਵੈਲਾਂ ਦੀ ਮੁਰੰਮਤ ਕਰਵਾਈ ਜਾ ਰਹੀ ਹੈ ਜਲਦੀ ਹੀ ਇਸ ਸਮੱਸਿਆ ਨੂੰ ਕਾਬੂ ਕਰ ਲਿਆ ਜਾਵੇਗਾ। ਐਸ ਓ ਦੇ ਇਸ ਭਰੋਸੇ ’ਤੇ 12 ਨੰਬਰ ਵਾਰਡ ਦੇ ਐਮ ਸੀ ਸੁਖਜਿੰਦਰ ਸਿੰਘ ਸੋਢੀ ਨੇ ਕਿਹਾ ਕਿ ਨਵੇਂ ਟਿਊਬਵੈਲ ਤੋਂ ਪਾਣੀ ਦੀ ਸਪਲਾਈ ਤਾਂ ਹੀ ਜਾਰੀ ਕੀਤੀ ਜਾ ਸਕੇਗੀ ਜਦੋਂ ਟਿਊੁਬਵੈਲ ਨੂੰ ਬਿਜਲੀ ਦਾ ਕੁਨੈਕਸ਼ਨ ਮਿਲੇਗਾ।
ਇਸ ’ਤੇ ਕੰਗ ਨੇ ਅਧਿਕਾਰੀਆਂ ਨੂੰ ਪਾਣੀ ਦੀ ਸਪਲਾਈ ਨਿਰਵਿਘਨ ਦੇਣ ਲਈ ਕਿਰਾਏ ’ਤੇ ਜਨਰੇਟਰ ਲੈਣ ਲਈ ਆਖਿਆ ਅਤੇ ਨਗਰ ਕੌਂਸਲ ਦੇ ਅਧਿਕਾਰੀ ਵਰਤ ਰਹੇ ਹਨ ਜਨਰੇਟਰ ਨੂੰ ਟਿਊਬਵੈਲ ’ਤੇ ਲਾਉਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਪਾਣੀ ਦੀ ਸਪਲਾਈ ਵਿਚ ਨਗਰ ਕੌਸਲ ਦੇ ਪ੍ਰਧਾਨ ਵੱਲੋਂ ਕੀਤੇ ਜਾਂਦੇ ਪੱਖਪਾਤ ’ਤੇ ਬੋਲਦਿਆਂ ਏਥੋਂ ਤੱਕ ਕਹਿ ਦਿੱਤਾ ਕਿ ਜੇਕਰ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਸਪਲਾਈ ਦੇਣ ਲਈ ਕੌਸਲ ਪ੍ਰਧਾਨ ਰਾਜਨੀਤੀ ਕਰਨ ਤੋਂ ਬਾਜ਼ ਨਾ ਆਏ ਤਾਂ ਉਹ ਉਨ੍ਹਾਂ ਦੇ ਘਰ ਅੱਗੇ ਧਰਨਾ ਖ਼ੁਦ ਦੇਣ ਤੋਂ ਗੁਰੇਜ਼ ਨਹੀਂ ਕਰਨਗੇ। ਪਾਣੀ ਦੀ ਸਮੱਸਿਆ ਦੇ ਹੱਲ ਨੂੰ ਮੁੱਖ ਰੱਖਦਿਆਂ ਅੱਜ ਬੁਲਾਈ ਗਈ ਅਚਨਚੇਤੀ ਮੀਟਿੰਗ ਵਿਚ ਵਿਨੀਤ ਕਾਲੀਆ, ਬਹਾਦਰ ਸਿੰਘ ਓਕੇ, ਗੋਲਡੀ ਧੀਮਾਨ, ਸਾਬਕਾ ਪ੍ਰਧਾਨ ਲਖਵੀਰ ਸਿੰਘ, ਪਰਮਜੀਤ ਕੌਰ, ਸੁਖਜਿੰਦਰ ਸਿੰਘ ਸੋਢੀ, ਡਾ. ਬਲਵਿੰਦਰ ਸਿੰਘ ਪਡਿਆਲਾ, ਰਾਕੇਸ਼ ਕਾਲੀਆ ਜਨਰਲ ਸਕੱਤਰ ਕਾਂਗਰਸ, ਰਵਿੰਦਰ ਸਿੰਘ ਬਿੱਲਾ, ਨੰਦੀ ਬਾਂਸਲ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਅਜਮੇਰ ਸਿੰਘ ਲਾਲੀ ਗੋਸਲਾਂ, ਮਾ. ਕੁਲਦੀਪ ਸਿੰਘ ਸਿੰਘਪੁਰਾ, ਪ੍ਰਦੀਪ ਕੁਮਾਰ ਰੂੜਾ ਅਤੇ ਜਸਵੀਰ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…