nabaz-e-punjab.com

ਸਾਬਕਾ ਮੰਤਰੀ ਜਗਮੋਹਨ ਕੰਗ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 23 ਜੁਲਾਈ:
ਸਥਾਨਕ ਸ਼ਹਿਰ ਦੇ ਵਾਰਡ ਨੰਬਰ 14 ਵਿਖੇ ਸਥਿਤ ਬਾਬਾ ਸੋਢੀ ਧਰਮਸ਼ਾਲਾ ਵਿਖੇ ਯੂਥ ਆਗੂ ਰਮਾਕਾਂਤ ਕਾਲੀਆ ਦੀ ਅਗਵਾਈ ਵਿਚ ਭਰਵਾਂ ਇਕੱਠ ਹੋਇਆ ਜਿਸ ਵਿਚ ਸ਼ਹਿਰ ਦੇ ਸਮੱੁਚੇ ਕਾਂਗਰਸੀ ਆਗੂਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਆਉਣ ਵਾਲੀਆਂ ਦਰਪੇਸ਼ ਸਮੱਸਿਆਵਾਂ ਨੂੰ ਉਹ ਪਹਿਲ ਦੇ ਅਧਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਤੋਂ ਹੱਲ ਕਰਵਾਉਣ ਲਈ ਯਤਨਸ਼ੀਲ ਹਨ।
ਇਸ ਦੌਰਾਨ ਸ਼ਹਿਰ ਦੇ ਲੋਕਾਂ ਨੇ ਕੰਗ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ ਜਿਨ੍ਹਾਂ ਦੇ ਹੱਲ ਲਈ ਕੰਗ ਨੇ ਤੁਰੰਤ ਕਾਰਵਾਈ ਕਰਦਿਆਂ ਅਧਿਕਾਰੀਆਂ ਨੂੰ ਫੋਨ ਤੇ ਨਿਰਦੇਸ਼ ਦਿੱਤੇ। ਇਸ ਦੌਰਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਰਾਕੇਸ਼ ਕਾਲੀਆ, ਰਮਾਕਾਂਤ ਕਾਲੀਆ, ਅਮਰਿੰਦਰ ਸਿੰਘ ਰੋਮੀ ਕੰਗ, ਜਸਵੀਰ ਸਿੰਘ, ਵਿਨੀਤ ਕਾਲੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਸਬੰਧੀ ਵਿਸ਼ੇਸ ਪੈਕੇਜ ਲਈ ਕੇਂਦਰ ਸਰਕਾਰ ਨਾਲ ਰਾਬਤਾ ਬਣਾਇਆ ਹੈ ਜਿਸ ਦੀ ਚੌਂਹਤਰਫ਼ਾ ਸਲਾਘਾ ਹੋ ਰਹੀ ਹੈ।
ਇਸ ਮੌਕੇ ਰਵਿੰਦਰ ਸਿੰਘ ਬਿੱਲਾ ਯੂਥ ਕਾਂਗਰਸੀ ਆਗੂ, ਕਮਲਜੀਤ ਚਾਵਲਾ, ਜੀਤੀ ਪਡਿਆਲਾ, ਹੈਪੀ ਧੀਮਾਨ ਯੂਥ ਆਗੂ, ਸੁਖਜਿੰਦਰਜੀਤ ਸਿੰਘ ਸੋਢੀ, ਪਰਮਜੀਤ ਕੌਰ ਪ੍ਰਧਾਨ, ਨੰਦੀਪਾਲ ਬਾਂਸਲ ਪ੍ਰਧਾਨ, ਸੰਜੇ ਮਿੱਤਲ ਪ੍ਰਧਾਨ ਆੜਤੀ ਐਸੋਸੀਏਸ਼ਨ, ਪ੍ਰਦੀਪ ਕੁਮਾਰ ਰੂੜਾ, ਦਿਨੇਸ਼ ਗੌਤਮ, ਰਣਧੀਰ ਸਿੰਘ, ਰਘਵੀਰ ਸਿੰਘ, ਅਮਰ ਸਿੰਘ ਬੰਗੜ, ਪਵਨ ਸਿੰਗਲਾ, ਲਖਮੀਰ ਸਿੰਘ ਸਾਬਕਾ ਪ੍ਰਧਾਨ, ਜਗਦੀਪ ਕੌਰ, ਲਕਸ਼ਮੀ ਦੇਵੀ, ਅਮਰਦੀਪ ਕੌਰ, ਨਿਰਮਲ ਪਡਿਆਲਾ, ਸੋਮਨਾਥ ਵਰਮਾ, ਹਰਿੰਦਰ ਧੀਮਾਨ, ਵਿਕਾਸ ਕੌਸ਼ਲ ਬੱਬੂ, ਰਾਜੇਸ ਕੁਮਾਰ, ਵਿਪਨ ਬਾਂਸਲ, ਯੋਗੇਸ਼ ਗੋਇਲ, ਰਾਕੇਸ਼ ਕੁਮਾਰ, ਮਨੋਜ ਘਈ, ਚਮਨ ਲਾਲ, ਰਾਹੁਲ ਵਾਲੀਆ, ਦੀਪ ਸਿੰਘ ਭਾਟੀਆ, ਅਸ਼ੀਸ਼ ਕੁਮਾਰ, ਹਿਤੇਸ਼ ਲਤਾਵਾ ਹਿਤੀ, ਮੱਟੂ ਬਾਂਸਲ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਅਤੇ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…