ਸਾਬਕਾ ਮੰਤਰੀ ਅਤੇ ਦਿੱਗਜ ਦਲਿਤ ਕਾਂਗਰਸੀ ਨੇਤਾ ਜੋਗਿੰਦਰ ਸਿੰਘ ਮਾਨ ‘ਆਪ’ ਵਿੱਚ ਸ਼ਾਮਲ

‘ਆਪ’ ਨੇ ਕਾਂਗਰਸ ਨੂੰ ਦਿੱਤਾ ਕਰਾਰਾ ਝੱਟਕਾ

‘ਆਪ’ ਸੁਪਰੀਮੋ ਅਰਵਿੰਦ ਕੇਜਰਵਿਲ ਦੀ ਮੌਜੂਦਗੀ ਵਿੱਚ ‘ਆਪ’ ਦੇ ਹੋਏ ਜੋਗਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 15 ਜਨਵਰੀ:
ਚੋਣਾਂ ਦੇ ਐਲਾਨ ਹੁੰਦੇ ਹੀ ਪੰਜਾਬ ਕਾਂਗਰਸ ਨੂੰ ਇਕ ਵੱਡਾ ਝੱਟਕਾ ਲੱਗਿਆ ਹੈ। ਕਾਂਗਰਸ ਵਿੱਚ ਵੱਡੇ ਦਲਿਤ ਨੇਤਾ, ਸਾਬਕਾ ਮੰਤਰੀ ਅਤੇ ਤਿੰਨ ਬਾਰ ਵਿਧਾਇਕ ਰਹਿ ਚੁੱਕੇ ਜੋਗਿੰਦਰ ਸਿੰਘ ਮਾਨ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਸ਼ਨੀਵਾਰ ਨੂੰ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਮਾਨ ‘ਆਪ’ ਵਿੱਚ ਸ਼ਾਮਲ ਹੋਏ।
ਜੋਗਿੰਦਰ ਸਿੰਘ ਮਾਨ ਫ਼ਗਵਾੜਾ ਵਿਧਾਨ ਸਭਾ ਖ਼ੇਤਰ ਤੋਂ ਤਿੰਨ ਬਾਅਦ ਵਿਧਾਇਕ ਅਤੇ ਕਾਂਗਰਸ ਦੀ ਬੇਅੰਤ ਸਿੰਘ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਦੀ ਪਛਾਣ ਪੰਜਾਬ ਦੇ ਵੱਡੇ ਦਲਿਤ ਤੇ ਤੌਰ ‘ਤੇ ਹੁੰਦੀ ਹੈ। ਮਾਨ ਕਾਂਗਰਸ ਵਿੱਚ ਵੱਡੇ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਰਹੇ ਬੂਟਾ ਸਿੰਘ ਦੇ ਭਾਣਜੇ ਹਨ।
ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਦੀ ਇੱਛਾ ਸੀ ਕਿ ਮੌਤ ਤੋਂ ਬਾਅਦ ਉਹਨਾਂ ਦਾ ਸ਼ਰੀਰ ਕਾਂਗਰਸ ਦੇ ਝੰਡੇ ਵਿੱਚ ਲਿਪਟੇ, ਲੇਕਿਨ ਕਾਂਗਰਸ ਅਮੀਰ ਅਤੇ ਮੌਕਾ ਪ੍ਰਸਤ ਲੋਕਾਂ ਦੀ ਪਾਰਟੀ ਬਣ ਗਈ ਹੈ। ਗਰੀਬਾਂ ਅਤੇ ਆਮ ਲੋਕਾਂ ਦੇ ਲਈ ਕਾਂਗਰਸ ਵਿੱਚ ਕੋਈ ਥਾਂ ਨਹੀਂ ਹੈ। ਕਾਂਗਰਸ ਪੂਰੀ ਤਰ੍ਹਾਂ ਆਪਣੇ ਆਦਰਸ਼ਾਂ ਅਤੇ ਸਿਧਾਂਤਾਂ ਵਿੱਚ ਭਟਕ ਚੁੱਕੀ ਹੈ। ਦਲਿਤ ਬੱਚਿਆਂ ਦੇ ਹਿੱਤਾਂ ਦੀ ਰੱਖਿਆ ਕਰਨ ਵਿੱਚ ਵੀ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਫੇਲ ਰਹੀ ਹੈ। ਦਲਿਤ ਵਿਦਿਆਰਥੀਆਂ ਨੂੰ ਮਿਲਣ ਵਾਲੀ ਵਜੀਫ਼ਾ ਰਾਸ਼ੀ ਘੋਟਾਲੇ ਦੀ ਨਾ ਢੰਗ ਨਾਲ ਜਾਂਚ ਹੋਈ ਅਤੇ ਨਾ ਹੀ ਕਿਸੀ ਨੂੰ ਸਜਾ ਮਿਲੀ। ਇਸ ਲਈ ਸਾਡਾ ਜ਼ਮੀਰ ਹੁਣ ਕਾਂਗਰਸ ਵਿੱਚ ਰਹਿਣ ਦੀ ਇਜ਼ਾਜਤ ਨਹੀਂ ਦਿੰਦਾ।

Load More Related Articles

Check Also

Punjab seeks legal action against BBMB Chairman for misleading hon’ble High Court

Punjab seeks legal action against BBMB Chairman for misleading hon’ble High Court Ch…