ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ ਨੇ ਲਿਆ ਕਣਕ ਦੀ ਫਸਲ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 29 ਮਾਰਚ:
ਸਥਾਨਕ ਸ਼ਹਿਰ ਦੀ ਮਾਰਕੀਟ ਕਮੇਟੀ ਦੇ ਦਫਤਰ ਪਹੁੰਚੇ ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ ਨੇ ਅਨਾਜ਼ ਮੰਡੀ ਵਿਚ ਕਣਕ ਦੀ ਆਉਣ ਵਾਲੀ ਫਸ਼ਲ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਮੰਡੀ ਵਿੱਚ ਬਿਜਲੀ, ਪਾਣੀ ਅਤੇ ਸਫਾਈ ਦੇ ਪ੍ਰਬੰਧ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਜਗਮੋਹਨ ਸਿੰਘ ਕੰਗ ਨੇ ਮਾਰਕੀਟ ਕਮੇਟੀ ਕੁਰਾਲੀ ਦੇ ਸੈਕਟਰੀ ਮਲਕੀਤ ਸਿੰਘ ਤੋਂ ਖਰੀਦ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੇ ਸਾਰੇ ਪ੍ਰਬੰਧ ਠੀਕ ਪਾਏ ਗਏ। ਇਸ ਮੌਕੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਮਿੱਤਲ ਨੇ ਸਾਬਕਾ ਵਿਧਾਇਕ ਕੰਗ ਨੂੰ ਅਨਾਜ਼ ਮੰਡੀ ਵਿਚ ਕਿਸਾਨਾਂ ਅਤੇ ਆੜਤੀਆਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਉਂਦੇ ਹੋਏ ਇਨ੍ਹਾਂ ਦੇ ਪੁਖਤਾ ਹੱਲ ਕਰਨ ਦੀ ਮੰਗ ਕੀਤੀ। ਇਸ ਦੌਰਾਨ ਪ੍ਰਧਾਨ ਸੰਜੇ ਮਿੱਤਲ ਨੇ ਦੱਸਿਆ ਕਿ ਸਰਕਾਰ ਵੱਲੋਂ ਨਵੀਂ ਅਨਾਜ਼ ਮੰਡੀ ਬਣਾਉਣ ਲਈ ਐਕਵਾਇਰ ਕੀਤੀ ਜਾ ਰਹੀ 20 ਕਿੱਲੇ ਥਾਂ ਬਹੁਤ ਘੱਟ ਹੈ ਇਸ ਲਈ ਅਨਾਜ਼ ਮੰਡੀ ਨੂੰ 40 ਤੋਂ 50 ਕਿੱਲੇ ਸ਼ਹਿਰ ਵਿਚ ਢੁੱਕਵੀਂ ਥਾਂ ਤੇ ਮੁਹੱਈਆ ਕਰਵਾਏ ਜਾਣ।
ਇਸ ਮੌਕੇ ਸ੍ਰੀ ਜਗਮੋਹਨ ਕੰਗ ਨੇ ਆੜਤੀਆਂ ਅਤੇ ਅਧਿਕਾਰੀਆਂ ਦੀ ਸਮੱਸਿਆਵਾਂ ਸੁਣਦੇ ਹੋਏ ਮੌਕੇ ਤੇ ਹੀ ਉੱਚ ਅਧਿਕਾਰੀਆਂ ਨੂੰ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਲਈ ਫੋਨ ਕੀਤੇ ਤਾਂ ਜੋ ਮੰਡੀ ਵਿਚ ਆਉਣ ਵਾਲੇ ਕਿਸਾਨਾਂ ਅਤੇ ਆੜਤੀਆਂ ਨੂੰ ਸਮੱਸਿਆਵਾਂ ਨਾ ਆਉਣ। ਇਸ ਮੌਕੇ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਜਨਰਲ ਸਕੱਤਰ ਜੱਟ ਮਹਾਂ ਸਭਾ ਪੰਜਾਬ, ਬਲਕਾਰ ਸਿੰਘ ਭੰਗੂ ਚੇਅਰਮੈਨ ਕਿਸਾਨ ਖੇਤ ਮਜਦੂਰ ਸੈਲ ਮੁਹਾਲੀ, ਰਾਕੇਸ਼ ਕਾਲੀਆ ਸਕੱਤਰ ਪੰਜਾਬ ਕਾਂਗਰਸ, ਪੰਕਜ ਗੋਇਲ, ਰਮਾਕਾਂਤ ਕਾਲੀਆ, ਕੌਂਸਲਰ ਬਹਾਦਰ ਸਿੰਘ ਓ.ਕੇ, ਹੈਪੀ ਧੀਮਾਨ, ਨੰਦੀਪਾਲ ਬਾਂਸਲ ਪ੍ਰਧਾਨ ਸ਼ਹਿਰੀ ਕਾਂਗਰਸ, ਜਸਪਾਲ ਸਿੰਘ ਬਰਸਾਲਪੁਰ, ਚਰਨਜੀਤ ਸਿੰਘ ਭੱਟੀ, ਪ੍ਰਦੀਪ ਕੁਮਾਰ ਰੂੜਾ, ਮੋਹਨ ਲਾਲ ਵਰਮਾ, ਦਿਨੇਸ ਗੌਤਮ, ਜਸਵੀਰ ਰਾਠੌਰ, ਚੰਦਰ ਮੋਹਨ ਵਰਮਾ, ਲਖਮੀਰ ਸਿੰਘ ਸਾਬਕਾ ਪ੍ਰਧਾਨ, ਮੋਨੂੰ ਸੂਦ, ਹਰਿੰਦਰ ਧੀਮਾਨ, ਰੋਹਿਤ ਸੌਂਕੀ ਸਮੇਤ ਵੱਡੀ ਗਿਣਤੀ ਵਿਚ ਆੜਤੀ ਹਾਜ਼ਰ ਸਨ।
(ਬਾਕਸ ਆਈਟਮ)
ਇਸ ਦੌਰਾਨ ਸ਼ਹਿਰ ਵਿਚ ਬਣਨ ਵਾਲੀ ਨਵੀਂ ਅਨਾਜ਼ ਮੰਡੀ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਪਰ ਮੌਕੇ ਤੇ ਇਸ ਸਬੰਧੀ ਕੋਈ ਫੈਸ਼ਲਾ ਨਹੀਂ ਹੋ ਸਕਿਆ ਤੇ ਆਉਣ ਵਾਲੇ ਸਮੇਂ ਵਿਚ ਇਸ ਬਾਰੇ ਪੀੜਤ ਕਿਸਾਨਾਂ ਅਤੇ ਆੜਤੀਆਂ ਨਾਲ ਮੀਟਿੰਗ ਕਰਕੇ ਅਨਾਜ਼ ਮੰਡੀ ਮੁਕੰਮਲ ਕਰਨ ਦੀ ਚਰਚਾ ਵੀ ਹੋਈ ਕਿਉਂਕਿ ਇਸ ਅਨਾਜ਼ ਮੰਡੀ ਬਣਾਉਣ ਲਈ ਪਹਿਲਾਂ ਐਕਵਾਇਰ ਕੀਤੀ 30 ਕਿੱਲੇ ਜਮੀਨ ਵਿਚੋਂ ਕੁਝ ਲੋਕ ਰਾਜਨੀਤਕ ਪਾਰਟੀਆਂ ਦੀ ਮਿਲੀਭੁਗਤ ਨਾਲ ਆਪਣੇ 10 ਕਿੱਲੇ ਕਢਵਾ ਗਏ ਸਨ ਜਿਸ ਕਾਰਨ ਇਹ ਮਾਮਲਾ ਅਜੇ ਵੀ ਕੋਰਟ ਵਿਚ ਵਿਚਾਰ ਅਧੀਨ ਹੈ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ …