ਸਾਬਕਾ ਐਮਐਲਏ ਜਥੇਦਾਰ ਬਡਾਲੀ ਵੱਲੋਂ ਐਜੂ ਕੈਂਪ ਇੰਸਟੀਚਿਊਟ ਦਾ ਉਦਘਾਟਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 2 ਮਈ
ਇੱਥੋਂ ਦੇ ਨੇਜ਼ਦੀਕੀ ਪਿੰਡ ਬੂਥਗੜ੍ਹ ਵਿਖੇ ਬੈਨੀਪਾਲ ਗਰੁੱਪ ਵੱਲੋਂ ਖੋਲ੍ਹੇ ਗਏ ਐਜੂ ਕੈਂਪ ਇੰਸਟੀਚਿਊਟ ਦਾ ਉਦਘਾਟਨ ਸਾਬਕਾ ਵਿਧਾਇਕ ਜਥੇ ਉਜਾਗਰ ਸਿੰਘ ਬਡਾਲੀ ਵੱਲੋਂ ਕੀਤਾ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਉਦਘਾਟਨ ਕਰਦਿਆਂ ਜਥੇ ਉਜਾਗਰ ਸਿੰਘ ਬਡਾਲੀ ਨੇ ਕਿਹਾ ਕਿ ਅੱਜ ਦੇ ਦੌਰ ’ਚ ਨੌਕਰੀਆਂ ਦੀ ਕਮੀ ਕਾਰਨ ਬੇਰੁਜ਼ਗਾਰੀ ਦੀ ਭਟਕਣ ਦੀ ਬਜਾਏ ਜਿਥੇ ਆਪਣਾ ਕਿੱਤਾ ਹੀ ਮੁੱਖ ਹੱਲ ਹੈ, ਉਥੇ ਇਸ ਇੰਸਟੀਚਿਊਟ ਨਾਲ ਇਲਾਕੇ ਦੇ ਹੋਰਨਾਂ ਬੇਰੁਜ਼ਗਾਰਾਂ ਨੌਜਵਾਨਾਂ ਦੇ ਵਿਦੇਸ਼ੀ ਰੋਜ਼ਗਾਰ ਲਈ ਸਹਾਇਕ ਹੋਵੇਗਾ। ਇਸ ਮੌਕੇ ਮੁੱਖ ਪ੍ਰਬੰਧਕ ਗੁਰਪ੍ਰੀਤ ਸਿੰਘ, ਦਲਵਿੰਦਰ ਸਿੰਘ, ਜਸਪ੍ਰੀਤ ਜੰਟੀ ਅਤੇ ਕਮਲਪ੍ਰੀਤ ਸਿੰਘ ਨੇ ਪੁੱਜੇ ਲੋਕਾਂ ਤੇ ਸਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਹਿਬ ਸਿੰਘ ਬਡਾਲੀ, ਗੁਰਵਿੰਦਰ ਸਿੰਘ ਡੂਮਛੇੜੀ, ਜਗਦੇਵ ਸਿੰਘ, ਰਵਿੰਦਰ ਸਿੰਘ ਬੈਂਸ, ਸਰਬਜੀਤ ਸਿੰਘ ਕਾਦੀਮਾਜਰਾ, ਚੇਅਰਮੈਨ ਮੇਜਰ ਸਿੰਘ ਸੰਗਤਪੁਰਾ, ਰਵਿੰਦਰ ਸਿੰਘ ਵਜੀਦਪੁਰ ਚੇਅਰਮੈਨ ਨਿਊ ਚੰਡੀਗੜ੍ਹ ਪ੍ਰੈਸ ਕਲੱਬ, ਜੱਗੀ ਕਾਦੀਮਾਜਰਾ, ਜਸਵਿੰਦਰ ਸਿੰਘ ਰਸੂਲਪੁਰ, ਗੋਪੀ ਮੁੱਲਾਂਪੁਰ, ਲਾਲ ਸਿੰਘ ਗੁੰਨੋਮਾਜਰਾ, ਦੇਸ਼ ਰਾਜ ਮਾਜਰੀ ਅਤੇ ਗੁਰਦਰਸ਼ਨ ਸਿੰਘ ਖੇੜਾ ਆਦਿ ਨੇ ਵੀ ਹਾਜ਼ਰੀ ਭਰੀ।

Load More Related Articles
Load More By Nabaz-e-Punjab
Load More In General News

Check Also

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ ਵੈੱਲਫੇਅਰ ਐਸੋਸੀਏਸ਼ਨ …