
ਸਾਬਕਾ ਪੁਲੀਸ ਅਫ਼ਸਰ ਐਸਐਸ ਬੈਂਸ ਨੇ ‘ਪ੍ਰਭ ਅਰਸਾ’ ਵਿੱਚ ਮਨਾਇਆ ਪੋਤੇ ਦਾ ਜਨਮ ਦਿਨ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 15 ਜੁਲਾਈ
ਸਥਾਨਕ ਸ਼ਹਿਰ ਦੇ ਚੰਡੀਗੜ੍ਹ ਖਰੜ ਰੋਡ ਤੇ ਸਥਿਤ ‘ਪ੍ਰਭ ਆਸਰਾ’ ਸੰਸਥਾ ਵਿਖੇ ਜ਼ਿਲ੍ਹਾ ਟਰੈਫਿਕ ਪੁਲੀਸ ਦੇ ਸਾਬਕਾ ਐਸ.ਪੀ ਸ਼ਵਿੰਦਰਪਾਲ ਸਿੰਘ ਬੈਂਸ ਨੇ ਆਪਣੇ ਪੋਤਰੇ ਹਿਰਦੇਪਾਲ ਸਿੰਘ ਬੈਂਸ ਦਾ ਜਨਮ ਦਿਨ ਲਵਾਰਸ਼ ਲੋਕਾਂ ਨਾਲ ਮਨਾਇਆ। ਇਸ ਮੌਕੇ ਸਵਿੰਦਰਪਾਲ ਸਿੰਘ ਬੈਂਸ ਨੇ ਕਿਹਾ ਕਿ ਲਵਾਰਸ਼ ਨਾਗਰਿਕਾਂ ਨਾਲ ਕੁਝ ਸਮਾਂ ਬਿਠਾਕੇ ਉਨ੍ਹਾਂ ਦੇ ਮਨ ਨੂੰ ਬੜਾ ਸਕੂਨ ਮਿਲਦਾ ਹੈ ਜਿਸ ਤਹਿਤ ਉਹ ਆਪਣੇ ਪੁੱਤਰ ਹਿਰਦੇਪਾਲ ਸਿੰਘ ਬੈਂਸ ਦਾ ਜਨਮ ਦਿਨ ਹਰੇਕ ਸਾਲ ‘ਪ੍ਰਭ ਆਸਰਾ’ ਸੰਸਥਾ ਵਿਚ ਰਹਿੰਦੇ ਲੋਕਾਂ ਨਾਲ ਮਨਾਉਂਦੇ ਹਨ। ਸੰਸਥਾ ਦੇ ਮੁਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਸਵਿੰਦਰਪਾਲ ਸਿੰਘ ਬੈਂਸ ਅਤੇ ਸਮੁਚੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਖੁਸ਼ੀ ਦੇ ਪਲ ਇਨ੍ਹਾਂ ਨਾਗਰਿਕਾਂ ਲਈ ਵਰਦਾਨ ਸਿੱਧ ਹੁੰਦੇ ਹਨ ਅਤੇ ਇਨ੍ਹਾਂ ਖੁਸ਼ੀ ਭਰੇ ਸਮਾਗਮਾਂ ਵਿਚ ਭਾਗ ਲੈਕੇ ਇਹ ਨਾਗਰਿਕ ਖੁਸ਼ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਅਜਿਹੀਆਂ ਖੁਸ਼ੀਆਂ ਨਾਲ ਇਨ੍ਹਾਂ ਪ੍ਰਾਣੀਆਂ ਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਕਰਨ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ। ਇਸ ਦੌਰਾਨ ਸਵਿੰਦਰਪਾਲ ਸਿੰਘ ਬੈਂਸ ਦੇ ਪਰਿਵਾਰ ਨੇ ਆਪਣੇ ਕਨੇਡਾ ਤੋਂ ਆਏ ਪੋਤਰੇ ਹਿਰਦੇਪਾਲ ਸਿੰਘ ਬੈਂਸ ਦਾ ਜਨਮ ਦਿਨ ਕੇਕ ਕੱਟਕੇ ਮਨਾਉਂਦੇ ਹੋਏ ਸੰਸਥਾ ਵਿਚ ਰਹਿੰਦੇ ਨਾਗਰਿਕਾਂ ਅਤੇ ਬੱਚਿਆਂ ਨੂੰ ਫਲ ਤੇ ਮਠਿਆਈਆਂ ਵੰਡੀਆਂ। ਸੰਸਥਾ ਵਿਚ ਰਹਿੰਦੇ ਨਾਗਰਿਕਾਂ ਨੇ ਭੰਗੜਾ ਅਤੇ ਗਿੱਧਾ ਪਾਕੇ ਬੈਂਸ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਬੀਬੀ ਰਜਿੰਦਰ ਕੌਰ ਪਡਿਆਲਾ, ਅੰਮ੍ਰਿਤ ਸਿੰਘ, ਹਿਰਦੇਪਾਲ ਸਿੰਘ ਬੈਂਸ, ਬਲਜੀਤ ਕੌਰ, ਪਰਮਜੀਤ ਕੌਰ ਰੰਗੀ, ਪਰਮਿੰਦਰ ਸਿੰਘ ਗਿੱਲ, ਬਲਜੀਤ ਸਿੰਘ ਰੰਗੀ, ਹਰਪ੍ਰੀਤ ਸਿੰਘ ਗੋਸਲ, ਹਰਜਿੰਦਰ ਕੌਰ ਗੋਸਲ, ਮਾਤਾ ਪ੍ਰੀਤਮ ਕੌਰ, ਅਨੂਪਮਾ, ਆਸ਼ੀ, ਸਿਮਰਨ, ਨਿਮਰਤ, ਰੌਸ਼ਨ ਆਦਿ ਹਾਜ਼ਰ ਸਨ।