nabaz-e-punjab.com

ਕੇਰਲ ਦੇ ਤ੍ਰਿਵੇਦਰਮ ਨੇੜਲੇ ਸਟੂਡੀਓ ਵਿੱਚ ਦਾਖ਼ਲ ਹੋ ਕੇ ਸਾਬਕਾ ਰੇਡੀਓ ਜਾਕੀ ਦੀ ਹੱਤਿਆ

ਨਬਜ਼-ਏ-ਪੰਜਾਬ ਬਿਊਰੋ, ਕੇਰਲ, 27 ਮਾਰਚ:
ਕੇਰਲ ਦੇ ਤ੍ਰਿਵੇਦਰਮ ਕੋਲ ਇੱਕ ਰੇਡੀਓ ਜਾਕੀ ਦਾ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਗਿਆ ਕਿ ਤਿੰਨ ਅਣਪਛਾਤੇ ਹਮਲਾਵਰਾਂ ਨੇ ਮਦਵੂਰ ਸਥਿਤ ਰੇਡੀਓ ਸਟੂਡੀਓ ਵਿੱਚ ਆ ਕੇ ਆਰ.ਜੇ. ਰਾਜੇਸ਼ ਅਤੇ ਉਨ੍ਹਾਂ ਦੇ ਦੋਸਤ ਕੁਟੱਨ ’ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਰਸਿਕਨ ਰਾਜੇਸ਼ ਨਾਂ ਨਾਲ ਮਸ਼ਹੂਰ ਆਰ.ਜੇ. ਰਾਜੇਸ਼ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਆਰ.ਜੇ. ਰਾਜੇਸ਼ ਆਪਣੇ ਸਹਿਯੋਗੀ ਨਾਲ ਸਟੂਡੀਓ ਵਿੱਚ ਮੌਜੂਦ ਸਨ। ਰਾਤ ਨੂੰ ਕਰੀਬ 2 ਵਜੇ ਤਿੰਨ ਲੋਕ ਸਟੂਡੀਓ ਵਿੱਚ ਆਏ ਅਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।
ਸਥਾਨਕ ਲੋਕਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ ਅਤੇ ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਦੋਵਾਂ ਨੂੰ ਤੁਰੰਤ ਹਸਪਤਾਲ ਪੁੱਜਦਾ ਕੀਤਾ ਗਿਆ। ਜਿੱਥੇ ਰਾਜੇਸ਼ ਨੇ ਦਮ ਤੋੜ ਦਿੱਤਾ। ਆਰ.ਜੇ. ਰਾਜੇਸ਼ ਆਪਣੀ ਮਿਮੀਕਰੀ ਆਰਟ ਲਈ ਵੀ ਕਾਫੀ ਮਸ਼ਹੂਰ ਸਨ। ਰਾਜੇਸ਼ ਦੇ ਦੋਸਤ ਕੁਟੱਨ ਹਸਪਤਾਲ ਵਿੱਚ ਜੇਰੇ ਇਲਾਜ ਹੈ। ਉਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ ਮੁੱਖ …