nabaz-e-punjab.com

ਫੋਰਟਿਸ ਹਸਪਤਾਲ ਮੁਹਾਲੀ ਨੇ ਧੂਮਧਾਮ ਨਾਲ ਮਨਾਈ ਆਪਣੀ 16ਵੀਂ ਵਰ੍ਹੇਗੰਢ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੂਨ:
ਫੋਰਟਿਸ ਹਸਪਤਾਲ, ਮੋਹਾਲੀ ਨੇ ਆਪਣੀ 16ਵੀਂ ਐਨਵਰਸਰੀ ਦੇ ਮੌਕੇ ਉੱਤੇ 16 ਛੋਟੇ ਬੱਚਿਆਂ ਦਾ ਮੁਫਤ ਇਲਾਜ ਕਰਨ ਦੇ ਲਈ ਮਦਦ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ ਉਤੇ ਹਸਪਤਾਲ ਨੇ ਆਪਣੇ ਡਾਕਟਰਾਂ ਅਤੇ ਕਮਰਚਾਰੀਆਂ ਦੇ ਲਈ ਇੱਕ ਪ੍ਰੋਗਰਾਮ ਵੀ ਆਯੋਜਿਤ ਕੀਤਾ। ਇਸ ਮੌਕੇ ਉਤੇ ਕੇਕ ਕੱਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਸ੍ਰੀ ਅਸ਼ੀਸ ਭਾਟੀਆ, ਚੀਫ ਆਪਰੇਟਿੰਗ ਅਫਸਰ (ਨਾਰਥ ਅਤੇ ਪੂਰਵ), ਫੋਰਟਿਸ ਹੈਲਥਕੇਅਰ ਲਿਮੀਟਡ, ਸ੍ਰੀ ਅਭੀਜੀਤ ਸਿੰਘ, ਫੈਸੇਲਿਟੀ ਡਾਇਰੈਕਟਰ, ਫੋਰਟਿਸ ਹਸਪਤਾਲ, ਮੁਹਾਲੀ ਵੀ ਵਿਸ਼ੇਸ ਤੌਰ ਉੱਤੇ ਹਾਜ਼ਰ ਸਨ।
ਨਰਸਿੰਗ ਸਟਾਫ ਨੇ ਦਰਸ਼ਕਾਂ ਦੇ ਸਾਹਮਣੇ ਭੰਗੜਾ ਪੇਸ਼ ਕਰਕੇ ਉਨ੍ਹਾਂ ਨੂੰ ਰੌਮਾਚਿਤ ਕੀਤਾ। ਗ੍ਰੈਂਡ ਫਾਇਨਲ ਸ਼ੋਅ-ਸਟੌਪਰ ਗਲੈਮਰਸ ਰੈਂਪ ਵੌਕ ਸੀ। ਡਾਕਟਰਾਂ ਨੇ ਰੇ੍ਰਟੋ ਥੀਮ ਉਤੇ ਆਯੋਜਿਤ ਸ਼ੋਅ ਦੇ ਦੌਰਾਨ ਖੂਬਸੂਰਤ ਪਹਿਰਾਵੇ ਅਤੇ ਡਾਂਸ ਮੂਵ ਵੀ ਦਿਖਾਏ ਅਤੇ ਰੈਂਪ ਉਤੇ ਆਪਣਾ ਅੰਦਾਜ ਦਿਖਾਇਆ। ਉਸਤੋਂ ਬਾਅਦ ਹਸਪਤਾਲ ਪ੍ਰਬੰਧਨ ਦੁਆਰਾ ਉਨ੍ਹਾਂ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਫੋਰਟਿਸ, ਮੁਹਾਲੀ ਵਿੱਚ ਕ੍ਰਮਵਾਰ: ਦਸ ਸਾਲ ਅਤੇ ਪੰਜ ਸਾਲ ਦੀ ਆਪਣੀ ਸੇਵਾ ਪੂਰੀ ਕਰ ਲਈ ਹੈ। ਪ੍ਰੋਗਰਾਮ ਵਿੱਚ ਹਾਜਰ ਲੋਕਾਂ ਨੇ ਪੂਰੇ ਉਤਸ਼ਾਹ ਦੇ ਨਾਲ ਉਨ੍ਹਾਂ ਦੀ ਸਰਾਹਨਾਂ ਕੀਤੀ।
ਇਸ ਮੌਕੇ ਉਤੇ ਨਵੇਂ ਮਰੀਜ ਸਿਮੂਲੇਸ਼ਨ ਲੈਬ ਦਾ ਉਦਘਾਟਨ ਕੀਤਾ ਗਿਅਆ। ਇੱਕ ਸਿਮੂਲੇਸ਼ਨ ਲੈਬ, ਇੱਕ ਅਜਿਹੀ ਪ੍ਰਯੋਗਸ਼ਾਲਾ ਹੈ ਜਿਸ ਵਿੱਚ ਵਾਸਤਵਿਕ ਸਮੇਂ ਵਿੱਚ ਮੈਡੀਕਲ ਐਮਰਜੈਂਸੀ ਪਰਿਸਥਿਤੀਆਂ ਨੂੰ ਮੈਨੀਕਿਵੰਸ ਉਤੇ ਬਣਾਇਆ ਗਿਆ ਹੈ। ਸ੍ਰੀ ਅਸ਼ੀਸ ਭਾਟੀਅ, ਨੇ ਇਸ ਮੌਕੇ ਉਤੇ ਕਿਹਾ ਕਿ ‘‘ਪਿਛਲੇ 16 ਸਾਲਾਂ ਵਿੱਚ ਫੋਰਟਿਸ ਹਸਪਤਾਲ, ਮੁਹਾਲੀ, ਕਲੀਨਿਕ ਵਿੱਚ ਸਭ ਤੋਂ ਵਧੀਆ ਅਤੇ ਮਰੀਜ ਦੇਖਭਾਲ ਵਿੱਚ ਸਭ ਤੋਂ ਵਧੀਆ ਹਸਪਤਾਲ ਦੇ ਤੌਰ ਉੱਤੇ ਸਥਾਪਿਤ ਹੋਇਆ ਹੈ ਅਤੇ ਲਗਾਤਾਰ ਅੱਗੇ ਵੱਧ ਰਿਹਾ ਹੈ। ਸਾਡੇ ਸਾਰਿਆਂ ਦੇ ਲਈ ਇਹ ਮਾਣ ਵਾਲਾ ਸਮਾਂ ਹੈ ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ 16 ਪਾਤਰ ਮਰੀਜਾਂ ਦੇ ਮੁਫਤ ਇਲਾਜ ਵਿੱਚ ਮਦਦ ਕਰਾਂਗੇ, ਜੋ ਕਿ ਜੀਵਨ ਨੂੰ ਬਚਾਉਣ ਅਤੇ ਸਮਰਿਧੀ ਦੇ ਟਿੱਚੇ ਦੀ ਪ੍ਰਤੀ ਸਾਡੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ।’’
ਸ੍ਰੀ ਅਭੀਜੀਤ ਸਿੰਘ, ਨੇ ਕਿਹਾ ਕਿ ‘‘ਇਨ੍ਹਾਂ 16 ਸਾਲਾਂ ਵਿੱਚ ਅਸੀਂ ਸਮਾਜ ਦੇ ਪ੍ਰਤੀ ਸਾਡੀ ਜਿੰਮੇਵਾਰੀ ਤੋਂ ਕਦੇ ਦੂਰ ਨਹੀਂ ਰਹੇ। ਆਪਣੀ ਪਰੰਪਰਾ ਦੇ ਨਾਲ ਬਣੇ ਰਹਿੰਦੇ ਹੋਏ ਇਸ ਸਾਲ ਅਸੀਂ 16 ਯੋਗ ਮਰੀਜਾਂ ਦੇ ਲਈ ਮੁਫ਼ਤ ਇਲਾਜ ਵਿੱਚ ਮਦਦ ਕਰਾਂਗੇ। ਇਸਦੇ ਨਾਲ ਹੀ ਚਾਹੇ ਉਹ ਖੇਤਰ ਵਿੱਚ ਵਧੀਆ ਸਿਹਤ ਦੇਖਭਾਲ ਦੇ ਲਈ ਸਭ ਤੋਂ ਵਧੀਆ ਇਲਾਜ ਦੀ ਜਰੂਰਤ ਹੋਵੇ ਜਾਂ ਜਨਸੇਵਾ ਯਤਨਾਂ ਦੀ ਗੱਲ ਹੋਵੇ, ਅਸੀਂ ਹਮੇਸ਼ਾਂ ਅੱਗੇ ਰਹੇ ਹਾਂ ਅਤੇ ਅੱਗੇ ਰਹਾਂਗੇ ਅਤੇ ਲੋਕਾਂ ਦੇ ਸਿਹਤਮੰਦ ਜੀਵਨ ਵਿੱਚ ਆਪਣਾ ਯੋਗਦਾਨ ਪ੍ਰਦਾਨ ਕਰਦੇ ਰਹਾਂਗੇ।’’

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…