nabaz-e-punjab.com

ਚਾਰ ਕਿਸਾਨ ਜਥੇਬੰਦੀਆਂ ਵੱਲੋਂ ਇਕਜੁਟ ਹੋ ਕੇ ਕਿਸਾਨਾਂ ਦੇ ਮੁੱਦਿਆਂ ’ਤੇ ਸੰਘਰਸ਼ ਵਿੱਢਣ ਦਾ ਐਲਾਨ

ਕਿਸਾਨ ਭਵਨ ਚੰਡੀਗੜ੍ਹ ਵਿੱਚ ਚਾਰ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ, ਭੱਖਦੇ ਮੁੱਦਿਆਂ ’ਤੇ ਕੀਤੀ ਗੰਭੀਰ ਚਰਚਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 18 ਜੁਲਾਈ
ਪੰਜਾਬ ਦੇ ਕਿਸਾਨਾਂ ਦੇ ਭੱਖਦੇ ਮੁੱਦਿਆਂ ਅਤੇ ਸੂਬੇ ਵਿੱਚ ਹੋ ਰਹੀਆਂ ਕਿਸਾਨ ਖ਼ੁਦਕੁਸ਼ੀਆਂ ਬਾਰੇ ਅੱਜ ਪੰਜਾਬ ਕਿਸਾਨ ਭਵਨ, ਚੰਡੀਗੜ੍ਹ ਵਿਖੇ ਚਾਰ ਜੱਥੇਬੰਦੀਆਂ ਜਿਹਨਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ), ਪੱਗੜੀ ਸੰਭਾਲ ਜੱਟਾਂ, ਅਤੇ ਦੁਆਬਾ ਸੰਘਰਸ਼ ਕਮੇਟੀ ਨੇ ਸਾਂਝੇ ਤੋਰ ਤੇ ਕਿਸਾਨੀ ਮਸਲਿਆਂ ਤੇ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਇੱਕਜੁੱਟਤਾ ਪ੍ਰਗਟ ਕੀਤੀ ਅਤੇ ਇਕੱਠੇ ਹੋ ਕੇ 5 ਮੱਦਿਆਂ ਤੇ ਸੰਘਰਸ਼ ਕਰਨ ਲਈ ਤਿਆਰੀ ਉਲੀਕੀ। ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਇਹਨਾਂ ਮੱਦਿਆਂ ਵਿੱਚ ਪਹਿਲਾ ਡਾ. ਸਆਮੀਨਾਥਨ ਰਿਪੋਰਟ ਦੀ ਸਿਫਾਰਸ਼ ਕੀਤੀ ਜਿਨਸ ਉੱਤੇ ਆਉਣ ਵਾਲੇ ਖਰਚੇ ਤੋ ਇਲਾਵਾ 50 ਫੀਸਦੀ ਮੁਨਾਫ਼ਾ ਦਿੱਤਾ ਜਾਵੇ।
ਦੂਜਾ ਸਮੁੱਚੀ ਕਿਸਾਨੀ ਦਾ ਸਮੁੱਚਾ ਕਰਜਾ ਮੁਆਫ ਕੀਤਾ ਜਾਵੇ ਉਸ ਕਰਜੇ ਉਪਰ ਲਕੀਰ ਫੇਰੀ ਜਾਵੇ। ਤੀਜਾ ਆਵਾਰਾਂ ਪਸ਼ੂਆਂ ਅਤੇ ਜਾਨਵਾਰਾਂ ਦੀ ਸਮੱਸਿਆਂ ਦਾ ਪੱਕਾ ਅਤੇ ਢੁੱਕਵਾਂ ਹੱਲ ਸਰਕਾਰ ਆਪਣੇ ਪੱਧਰ ਤੇ ਕਰੇ। ਚੌਥਾ ਖੇਤੀ ਕੰਮ ਧੰਦੇ ਵਿੱਚ ਆਉਣ ਵਾਲੀਆਂ ਵਸਤੂਆਂ ਜਿਵੇ ਖਾਦ, ਕੀੜੇ ਮਾਰ ਦਵਾਈਆਂ ਮਸ਼ੀਨਰੀ ਅਤੇ ਸੰਦਾਂ ਨੂੰ ਜੀ.ਐਸ.ਟੀ. ਤੋ ਬਾਹਰ ਰੱਖਿਆ ਜਾਵੇ। ਪੰਜਵਾਂ ਫਸਲਾਂ ਦੀ ਰਹਿੰਦ ਖੂੰਹਦ ਸਰਕਾਰ ਆਪਣੇ ਤੌਰ ਤੇ ਨਿਪਟਾਰਾ ਕਰੇ ਜਾਂ ਕਿਸਾਨਾਂ ਤੇ ਪੈਣ ਵਾਲੇ ਖਰਚੇ ਨੂੰ ਮੁਆਵਜ਼ੇ ਦੇ ਰੂਪ ਵਿੱਚ ਪਹਿਲਾਂ ਅਡਵਾਂਸ ਵਿੱਚ ਦੇਵੇ। ਇਹਨਾਂ ਮੁੱਦਿਆਂ ਨੂੰ ਸਰਬਸਮੰਤੀ ਨਾਲ ਅੱਜ ਦੀ ਮੀਟਿੰਗ ਵਿੱਚ ਬੈਠੇ ਸਾਰੇ ਜੱਥੇਬੰਦੀਆਂ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਸਟੇਟ ਬਾਡੀ ਨੇ ਪਾਸ ਕੀਤਾ ਅਤੇ ਅੱਗੇ ਇਹਨਾਂ ਮੱਦਿਆਂ ਤੇ ਇੱਕਠੇ ਹੋ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ ਤਾਂ ਕਿ ਡੱੁਬਦੀ ਹੋਈ ਕਿਸਾਨੀ ਨੂੰ ਬਚਾਇਆ ਜਾ ਸਕੇ।
ਇਹਨਾਂ ਜੱਥੇਬੰਦੀਆਂ ਨੇ ਇੱਕ ਪੰਜ ਮੈਂਬਰੀ ਕਮੇਟੀ ਐਲਾਨ ਕੀਤੀ ਜਿਸ ਨੂੰ ਅਗਲੀ ਕਾਰਵਾਈ ਕਰਨ ਲਈ ਸਾਰੇ ਅਧਿਕਾਰ ਸਰਬਸਮੰਤੀ ਨਾਲ ਪ੍ਰਦਾਨ ਕੀਤੇ ਗਏ ਅਤੇ ਇਸ ਸੰਗਠਨ ਦਾ ਨਾਮ ਪੰਜਾਬ ਕਿਸਾਨ ਸੰਗਠਨ ਦੇ ਤੌਰ ਤੇ ਪ੍ਰਵਾਨ ਕੀਤਾ ਗਿਆ। ਜਿਸ ਤਰਾ ਗੰਨੇ ਦੀ ਅਦਾਇਗੀ ਨੂੰ ਲੈ ਕੇ ਅਤੇ ਨਰਮੇ/ਕਣਕ/ਝੋਨਾ/ਆਲੂ/ਮੱਕੀ ਦੀ ਨਾ ਖਰੀਦ ਹੋਣ ਕਾਰਨ ਕਿਸਾਨਾਂ ਨੂੰ ਵੱਖ-ਵੱਖ ਮੋਰਚੇ ਤੇ ਲੜਨਾ ਪੈਂਦਾ ਸੀ ਹੁਣ ਇਹ ਪੰਜਾਬ ਕਿਸਾਨ ਸੰਗਠਨ ਇਕ ਮੰਚ ਤੋ ਇਹਨਾਂ ਸਾਰਿਆ ਮੱਦਿਆਂ ’ਤੇ ਕਿਸਾਨੀ ਲਈ ਜ਼ੋਰਦਾਰ ਸੰਘਰਸ਼ ਲਈ ਤਿਆਰ ਬਰ ਤਿਆਰ ਹੈ। ਆਉਣ ਵਾਲੇ ਸਮੇਂ ਵਿੱਚ ਇਸ ਸੰਗਠਨ ਵਿੱਚ ਸਾਰੇ ਕਿਸਾਨ ਜੱਥੇਬੰਦੀਆਂ ਲਈ ਦਰਵਾਜੇ ਖੁੱਲੇ ਹਨ। ਆਪਣਾ ਆਪਣਾ ਜੱਥੇਬੰਧੀ ਦਾ ਵਾਜੂਦ ਰੱਖ ਕੇ ਕਿਸਾਨੀ ਸੰਘਰਸ਼ ਦੀ ਲੜਾਈ ਇੱਕ ਮੰਚ ਤੋ ਲੜਨ ਦਾ ਖੁੱਲਾ ਸੱਦਾ ਸਭ ਨੂੰ ਦਿੱਤਾ ਗਿਆ। ਇਹਨਾਂ ਉਪਰੋਕਤ 5 ਮੁੱਦਿਆਂ ਦੇ ਹੱਲ ਤੱਕ ਇਹ ਲੜਾਈ ਜਾਰੀ ਰਹੇਗੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…