Share on Facebook Share on Twitter Share on Google+ Share on Pinterest Share on Linkedin ਮੱਧ ਪ੍ਰਦੇਸ਼ ਵਿੱਚ ਫੜੇ ਗਏ ਆਈ.ਐਸ.ਆਈ.ਐਸ. ਦੇ ਚਾਰ ਜਾਸੂਸ, ਦਿੰਦੇ ਸੀ ਭਾਰਤੀ ਫੌਜ ਦੀ ਖੁਫੀਆ ਜਾਣਕਾਰੀ ਨਬਜ਼-ਏ-ਪੰਜਾਬ ਬਿਊਰੋ, ਭੁਪਾਲ, 9 ਫਰਵਰੀ: ਮੱਧ ਪ੍ਰਦੇਸ਼ ਵਿੱਚ 4 ਖੁਫੀਆ ਜਾਸੂਸਾਂ ਨੂੰ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ। ਇਹ ਜਾਸੂਸ ਏ.ਟੀ.ਐਸ. ਪਾਕਿ ਖੁਫੀਆ ਏਜੰਸੀ ਆਈ.ਐਸ.ਆਈ. ਨੂੰ ਭਾਰਤੀ ਫੌਜ ਦੀ ਅੰਦਰੂਨੀ ਜਾਣਕਾਰੀ ਦਿੰਦੇ ਸੀ। ਇਹ ਫੋਨ ਦੇ ਰਾਹੀਂ ਪਾਕਿ ਨੂੰ ਭਾਰਤ ਦੀਆਂ ਸੂਚਨਾਵਾਂ ਦਿੰਦੇ ਸੀ। ਇਹ ਚਾਰੇ ਏਜੰਟ ਐਮ.ਪੀ. ਦੇ ਵੱਖ-ਵੱਖ ਸ਼ਹਿਰਾਂ ਤੋਂ ਗ੍ਰਿਫਤਾਰ ਕੀਤੇ ਗਏ ਹਨ। ਖਬਰ ਮੁਤਾਬਕ ਇਸ ਵਿੱਚ ਭਾਜਪਾ ਦੇ ਕਿਸੇ ਨੇਤਾ ਦਾ ਭਰਾ ਵੀ ਸ਼ਾਮਲ ਹੈ। ਉੱਥੇ ਹੀ ਇਨ੍ਹਾਂ ਸਾਰੇ ਦੋਸ਼ੀਆਂ ਦੇ ਖਿਲਾਫ ਇੰਡੀਅਨ ਟੈਲੀਗ੍ਰਾਫ ਐਕਟ ਦੇ ਤਹਿਤ ਦੇਸ਼ ਦੇ ਖਿਲਾਫ ਯੁੱਧ ਦੀ ਸਾਜ਼ਿਸ਼ ਰਚਣ ਦਾ ਕੇਸ ਚਲਾਇਆ ਜਾਵੇਗਾ। ਇਹ ਏਜੰਟ ਫੌਜ ਦੇ ਕਰਮਚਾਰੀਆਂ ਨੂੰ ਸੀਨੀਅਰ ਅਧਿਕਾਰੀ ਬਣ ਕੇ ਉਨ੍ਹਾਂ ਦੇ ਫੋਨ ਤੇ ਗੱਲ ਕਰਕੇ ਉਨ੍ਹਾਂ ਦੀਆਂ ਖੁਫੀਆਂ ਜਾਣਕਾਰੀਆਂ ਕੱਢਦੇ ਸੀ। ਇਨ੍ਹਾਂ ਦੇ ਕੋਲ ਕਈ ਫੋਨ ਅਤੇ ਸਿਮਾਂ ਮਿਲੀਆਂ ਹਨ। ਇਹ ਸਾਰੇ ਗੈਰ-ਕਾਨੂੰਨੀ ਰੂਪ ਨਾਲ ਟੈਲੀਕਾਮ ਐਕਸਚੇਂਜ ਕਰਦੇ ਸੀ। ਫੌਜ ਨਾਲ ਜੁੜੀਆਂ ਜਾਣਕਾਰੀਆਂ ਪਾਕਿਸਤਾਨ ਭੇਜਣ ਦਾ ਖੁਲਾਸਾ ਹੋਣ ਦੇ ਬਾਅਦ ਯੂ.ਪੀ. ਏ.ਟੀ.ਐਸ. ਨੇ ਜੰਮੂ-ਕਸ਼ਮੀਰ ਮਿਲਟਰੀ ਖੁਫੀਆ ਯੂਨਿਟ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਜਿਸ ਵਿੱਚ 24 ਤੋਂ ਵਧ ਫੌਜ ਦੇ ਕਰਮਚਾਰੀਆਂ ਨੂੰ ਇਸ ਤਰ੍ਹਾਂ ਦੇ ਫੋਨ ਆਉਣ ਦੀ ਗੱਲ ਸਾਹਮਣੇ ਆਈ। ਇਸ ਸਮੇਂ ਵਿੱਚ ਇਸ ਦਾ ਖੁਲਾਸਾ ਹੋਣ ਦੇ ਬਾਅਦ ਸਾਰੇ ਸਦਮੇ ਵਿੱਚ ਹਨ। ਪੁਲੀਸ ਨੂੰ ਇਨ੍ਹਾਂ ਤੇ ਕਾਫੀ ਦਿਨਾਂ ਤੋਂ ਸ਼ੱਕ ਸੀ ਅਤੇ ਇਨ੍ਹਾਂ ਦਾ ਪਿੱਛਾ ਕਰ ਰਹੀ ਸੀ, ਜਿਸ ਦੇ ਬਾਅਦ ਉਸ ਨੂੰ ਇਹ ਸਫਲਤਾ ਮਿਲੀ ਹੈ। ਪੁਲੀਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਦੇ ਬਾਅਦ ਇਸ ਤੇ ਅਤੇ ਹੋਰ ਲੋਕਾਂ ਤੇ ਵੀ ਸ਼ਿਕੰਜਾ ਕੱਸਿਆ ਜਾ ਸਕਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ