Nabaz-e-punjab.com

ਗੌਰਮਿੰਟ ਟੀਚਰਜ਼ ਯੂਨੀਅਨ ਦੀ 15ਵੀਂ ਜਨਰਲ ਕੌਂਸਲ ਦਾ ਚੌਥਾ ਸੂਬਾ ਪੱਧਰੀ ਦੋ ਰੋਜ਼ਾ ਇਜਲਾਸ ਸ਼ੁਰੂ

ਅਧਿਆਪਕਾਂ ਅਤੇ ਦਫ਼ਤਰੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਬਾਰੇ ਖੁੱਲ੍ਹ ਕੇ ਕੀਤੀ ਚਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਦਸੰਬਰ:
ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਪੰਜਾਬ ਦਾ 15ਵੀਂ ਜਨਰਲ ਕੌਂਸਲ ਦਾ ਦੋ ਰੋਜ਼ਾ ਚੌਥਾ ਸੂਬਾ ਪੱਧਰੀ ਜਨਰਲ ਇਜਲਾਸ ਅੱਜ ਇੱਥੋਂ ਦੇ ਫੇਜ਼-7 ਸਥਿਤ ਗੁਰੂ ਰਵੀਦਾਸ ਭਵਨ ਵਿੱਚ ਸ਼ੁਰੂ ਹੋਇਆ। ਜਿਸ ਦੀ ਅਗਵਾਈ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਕੀਤਾ। ਉਦਘਾਟਨ ਪ੍ਰਿੰਸੀਪਲ ਪਿਆਰਾ ਸਿੰਘ ਅਤੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਸੰਧੂ ਨੇ ਕੀਤਾ। ਇਸ ਵਿਸ਼ੇਸ਼ ਇਜਲਾਸ ਵਿੱਚ ਜੀਟੀਯੂ ਦੇ ਬਾਨੀ ਤਰਲੋਚਨ ਸਿੰਘ ਰਾਣਾ ਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਰਾਣਾ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਪੰਜਾਬ ਭਰ ਤੋਂ 20 ਜ਼ਿਲ੍ਹਿਆਂ ਦੇ ਲਗਭਗ 300 ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ।
ਸਮਾਗਮ ਦਾ ਆਗਾਜ਼ ਸੁਰਜੀਤ ਸਿੰਘ ਮੁਹਾਲੀ ਦੇ ਸੁਆਗਤੀ ਭਾਸ਼ਣ ਨਾਲ ਹੋਇਆ। ਗੁਰਬਿੰਦਰ ਸਿੰਘ ਸਸਕੌਰ ਨੇ ਸਟੇਜ ਸਕੱਤਰੀ ਕੀਤੀ। ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਡਰਾਫ਼ਟ ਰਿਪੋਰਟ ਪੇਸ਼ ਕੀਤੀ। ਜਿਸ ਵਿੱਚ ਯੂਨੀਅਨ ਵੱਲੋਂ ਸਕੂਲਾਂ ਦੇ ਅਧਿਆਪਕਾਂ ਅਤੇ ਮੁਲਾਜ਼ਮ ਦੀਆਂ ਹੱਕੀ ਮੰਗਾਂ ਸਬੰਧੀ ਕੀਤੇ ਗਏ ਸੰਘਰਸ਼ਾਂ, ਪ੍ਰਾਪਤੀਆਂ ਅਤੇ ਮੌਜੂਦਾ ਹਾਲਾਤਾਂ ਤੇ ਵਿਉਂਤਬੰਦੀ ਦਾ ਜ਼ਿਕਰ ਕੀਤਾ।
ਇਸ ਮੌਕੇ ਪੰਜਾਬ ਭਰ ਆਏ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਾਮਰਾਜੀ ਨਿਰਦੇਸ਼ਤ ਉਦਾਰੀਕਰਨ ਦੀਆਂ ਨੀਤੀਆਂ ਦਾ ਸਰਕਾਰੀ ਸਕੂਲਾਂ ’ਤੇ ਪੈ ਰਹੇ ਪ੍ਰਭਾਵਾਂ ਅਤੇ ਇਸ ਤੋਂ ਬਚਾਅ ਲਈ ਵਿੱਢੇ ਜਾਣ ਵਾਲੇ ਸੰਘਰਸ਼ਾਂ ਦੀ ਰਣਨੀਤੀ ਉੱਤੇ ਆਪਣੇ ਵਿਚਾਰ ਪੇਸ਼ ਕੀਤੇ। ਸਿੱਖਿਆ ਵਿਭਾਗ ਦੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਜੀਟੀਯੂ ਦੀਆਂ ਸਰਗਰਮੀਆਂ ਅਤੇ ਸਾਂਝੀ ਅਧਿਆਪਕ ਲਹਿਰ ਵਿੱਚ ਜਥੇਬੰਦੀ ਦੀ ਭੂਮਿਕਾ ’ਤੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਸਾਬਕਾ ਜਰਨਲ ਸਕੱਤਰ ਸ਼ਿਵ ਕੁਮਾਰ ਸ਼ਰਮਾ, ਸਾਬਕਾ ਪ੍ਰੈਸ ਸਕੱਤਰ ਹਰਨੇਕ ਸਿੰਘ ਮਾਵੀ, ਪਸਸਫ਼ 1406 (22ਬੀ) ਦੇ ਜਰਨਲ ਸਕੱਤਰ ਤੀਰਥ ਸਿੰਘ ਬਾਸੀ ਨੇ ਆਪਣੇ ਵਿਚਾਰ ਪੇਸ਼ ਕੀਤੇ।
ਜਨਰਲ ਇਜਲਾਸ ਵਿੱਚ ਮੁੱਖ ਤੌਰ ’ਤੇ ਖਾਲੀ ਅਸਾਮੀਆਂ ’ਤੇ ਪੂਰੇ ਗਰੇਡ ਨਾਲ ਭਰਤੀ, ਕੱਚੇ ਅਧਿਆਪਕਾਂ ਨੂੰ ਪੱਕਾ ਕਰਵਾਉਣ, ਪ੍ਰੀ ਪ੍ਰਾਇਮਰੀ ਲਈ ਨਰਸਰੀ ਟੀਚਰ, ਸਾਰੇ ਪ੍ਰਾਇਮਰੀ ਸਕੂਲ ਵਿੱਚ ਮੁੱਖ ਅਧਿਆਪਕ ਅਤੇ ਜਮਾਤ ਵਾਰ ਅਧਿਆਪਕ, ਹਰ ਵਰਗ ਦੀਆਂ ਵਿਭਾਗੀ ਤਰੱਕੀਆਂ, ਡੀਏ ਦੀਆਂ ਕਿਸ਼ਤਾਂ, ਤਨਖ਼ਾਹ ਕਮਿਸ਼ਨ ਦੀ ਰਿਪੋਰਟ, ਪੁਰਾਣੀ ਪੈਨਸ਼ਨ ਬਹਾਲੀ, 2400 ਰੁਪਏ ਜਜ਼ੀਆ ਟੈਕਸ ਵਾਪਸ ਕਰਵਾਉਣ, ਰੈਸ਼ਨੇਲਾਈਜੇਸ਼ਨ ਦੇ ਨਾਂ ’ਤੇ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਖ਼ਤਮ ਕਰਨ ਆਦਿ ਮੰਗਾਂ ’ਤੇ ਖੁੱਲ੍ਹ ਕੇ ਚਰਚਾ ਕੀਤੀ ਗਈ।
ਇਸ ਮੌਕੇ ਰਣਜੀਤ ਸਿੰਘ ਮਾਨ ਪਟਿਆਲਾ, ਬਲਵਿੰਦਰ ਸਿੰਘ ਭੁੱਟੋ ਫਿਰੋਜ਼ਪੁਰ, ਕੁਲਵਿੰਦਰ ਸਿੰਘ ਮੁਕਤਸਰ, ਸੁਰਿੰਦਰ ਅੌਜਲਾ, ਅਮਨਦੀਪ ਸ਼ਰਮਾ ਹੁਸ਼ਿਆਰਪੁਰ, ਗੁਰਦਾਸ ਸਿੰਘ ਮਾਨਸਾ, ਬੱਗਾ ਸਿੰਘ ਸੰਗਰੂਰ, ਗਣੇਸ਼ ਭਗਤ ਜਲੰਧਰ, ਦਿਲਦਾਰ ਭੰਡਾਲ ਗੁਰਦਾਸਪੁਰ, ਮੰਗਲ ਟਾਂਡਾ ਅੰਮ੍ਰਿਤਸਰ, ਕੁਲਦੀਪ ਸਿੰਘ ਕੌੜਾ, ਹਰਜੀਤ ਗਲਵੱਟੀ, ਜਸਵੀਰ ਤਲਵਾੜਾ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੁਸ਼ਪਿੰਦਰ ਸਿੰਘ ਹਰਪਾਲਪੁਰ, ਨੀਰਜ ਯਾਦਵ ਫਿਰੋਜ਼ਪੁਰ, ਸੰਦੀਪ ਕੁਮਾਰ ਰਾਜਪੁਰਾ, ਸੁਖਵਿੰਦਰਜੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਬਾਠ, ਗੁਰਵਿੰਦਰ ਸਿੰਘ ਚੰਡੀਗੜ੍ਹ, ਕੁਲਦੀਪ ਸਿੰਘ ਸਿੱਧੂ ਆਦਿ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …