27 ਲੱਖ ਦੀ ਠੱਗੀ: ਪੀੜਤ ਮਾਂ ਪੁੱਤ ਕੁਲਵੰਤ ਕੌਰ ਤੇ ਜਗਰੂਪ ਸਿੰਘ ਵੱਲੋਂ ਬੀਬੀ ਰਾਮੂਵਾਲੀਆ ਤੋਂ ਮੱਦਦ ਦੀ ਗੁਹਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਨਵੰਬਰ:
ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਅਤੇ ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੂੰ ਅੱਜ ਉਹਨਾਂ ਦੇ ਦਫ਼ਤਰ ਵਿੱਚ ਕੁਲਵੰਤ ਕੌਰ ਨੇ ਦੱਸਿਆ ਕਿ 2015 ਵਿੱਚ ਕੈਨੇਡਾ ਜਾਣ ਲਈ ਇੱਕ ਟਰੈਵਲ ਏਜੰਟ ਨੂੰ 27 ਲੱਖ ਰੁਪਏ ਦਿੱਤੇ ਸੀ। ਉਸ ਨੇ ਕੁਲਵੰਤ ਕੌਰ ਤੇ ਉਹਨਾਂ ਦੇ ਪੁੱਤਰ ਜਗਰੂਪ ਸਿੰਘ ਨੂੰ ਕੈਨੇਡਾ ਭੇਜਣ ਦਾ ਲਾਲਚ ਦਿੱਤਾ ਸੀ। ਉਸ ਨੇ ਇਹਨਾਂ ਨੂੰ ਫਰਜੀ ਵੀਜਾ ਲਗਾ ਕਿ ਅੰਮ੍ਰਿਤਸਰ ਦੇ ਹਵਾਈ ਜਹਾਜ ਰਾਹੀਂ ਮੁੰਬਈ ਭੇਜ ਦਿੱਤਾ। ਜਦੋਂ ਉਹ ਮੁੰਬਈ ਏਅਰਪੋਰਟ ’ਤੇ ਪਹੁੰਚੇ ਤਾਂ ਅਧਿਕਾਰੀਆਂ ਨੇ ਉਹਨਾਂ ਦਾ ਵੀਜਾ ਫਰਜੀ ਹੋਣ ਦੇ ਕਾਰਨ ਉਨ੍ਹਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਦਿੱਤਾ। ਜਿਸ ਕਾਰਨ ਸਾਨੂੰ 10 ਦਿਨ ਪੁਲੀਸ ਦੀ ਹਿਰਾਸਤ ਵਿੱਚ ਰਹਿਣਾ ਪਿਆ ਹੁਣ ਤੱਕ ਸਾਡਾ ਕੇਸ ਮੁੰਬਈ ਕੋਰਟ ਵਿਚ ਚੱਲ ਰਿਹਾ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਜਦੋਂ ਉਹ ਪੰਜਾਬ ਆ ਕਿ ਸਬੰਧਤ ਟਰੈਵਲ ਏਜੰਟ ਵਿਰੁੱਧ ਸ਼ਿਕਾਇਤ ਦਿੱਤੀ ਤਾਂ ਹੁਣ ਤੱਕ ਉਨ੍ਹਾਂ ਨੂੰ ਕੋਈ ਇਨਸਾਫ਼ ਨਹੀਂ ਮਿਲੀਆ। ਉਹ ਹੁਣ ਤੱਕ ਦਫ਼ਤਰਾਂ ਦੇ ਚੱਕਰ ਕੱਟ ਕਿ ਥੱਕ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਾਡੇ ਕੋਲ ਏਜੰਟ ਨੂੰ ਦਿੱਤੇ ਪੈਸਿਆ ਦੀ ਵੀਡਿਓ ਰਿਕਾਰਡ ਹੋਣ ਦੇ ਬਾਵਜੂਦ ਵੀ ਪੁਲੀਸ ਵੱਲੋਂ ਕੋਈ ਵੀ ਕਾਰਵਾਈ ਕੀਤੀ ਨਹੀਂ ਜਾ ਰਹੀ ਹੈ। ਉਨ੍ਹਾਂ ਨੇ 27 ਲੱਖ ਰੁਪਏ ਆਪਣੀ ਸਾਰੀ ਜ਼ਮੀਨ ਵੇਚ ਕਿ ਦਿੱਤੇ ਸਨ। ਹੁਣ ਜਦੋਂ ਉਹ ਪੈਸੇ ਦੀ ਮੰਗ ਕਰਦੇ ਹਾਂ ਤਾਂ ਏਜੰਟ ਉਲਟਾ ਉਨ੍ਹਾਂ ਨੂੰ ਹੀ ਧਮਕਾ ਰਿਹਾ ਹੈ। ਉਹ ਸਾਨੂੰ ਕਹਿੰਦਾ ਹੈ ਕਿ ਮੈਂ ਤੁਹਾਨੂੰ ਘਰ ਤੋਂ ਵੀ ਬੇਘਰ ਕਰ ਦੇਵਾਂਗਾ। ਜੇਕਰ ਤੁਸੀ ਕੋਈ ਕਾਰਵਾਈ ਕੀਤੀ। ਜਿਸ ਕਾਰਨ ਹੁਣ ਅਸੀਂ ਬੀਬੀ ਰਾਮੂਵਾਲੀਆ ਤੋਂ ਮੱਦਦ ਲੈਣ ਲਈ ਆਏ ਹਾਂ।
ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਕੁਲਵੰਤ ਕੌਰ ਅਤੇ ਜਗਰੂਪ ਸਿੰਘ ਨਾਲ ਹੋਈ ਠੱਗੀ ਵਿੱਚ ਸਾਡੀ ਸੰਸਥਾ ਉਹਨਾਂ ਦੀ ਪੂਰੀ ਮੱਦਦ ਕਰੇਗੀ। ਅਸੀਂ ਜਲਦੀ ਹੀ ਪੁਲੀਸ ਦੇ ਉੱਚ ਅਧਿਕਾਰੀਆ ਨਾਲ ਮੁਲਾਕਾਤ ਕਰਕੇ ਇਹਨਾਂ ਦੀ ਮੱਦਦ ਕਰਾਂਗੇ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਅਜਿਹੇ ਫਰਜੀ ਏਜੰਟਾਂ ਤੋਂ ਬਚੋਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਜਿਹੀਆਂ ਠੱਗੀਆਂ ਦੇ ਹਜ਼ਾਰਾਂ ਹੀ ਲੋਕ ਸਤਾਏ ਹੋਏ ਹਨ। ਇਸ ਮੌਕੇ ਕੁਲਦੀਪ ਸਿੰਘ ਬੈਂਰੋਪੁਰ ਸਕੱਤਰ, ਸ਼ਿਵ ਅੱਗਰਵਾਲ ਸਲਾਹਕਾਰ, ਤਨਵੀਰ ਸਿੰਘ, ਸੁਖਦੇਵ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…