Nabaz-e-punjab.com

ਯੂਥ ਵੈਲਫੇਅਰ ਸੋਸ਼ਲ ਆਰਗੇਨਾਈਜੇਸ਼ਨ ਵੱਲੋਂ ਮੁਫ਼ਤ ਐਂਬੂਲੈਸ ਸੇਵਾ ਸ਼ੁਰੂ

ਐਸ.ਡੀ.ਐਮ ਨੇ ਝੰਡੀ ਦੇ ਕੇ ਐਬੂਲੈਸ ਕੀਤੀ ਰਵਾਨਾ

ਕਰਨੈਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੋਰਿੰਡਾ, 25 ਦਸੰਬਰ:
ਮੋਰਿੰਡਾ ਵਿੱਚ ਐਂਬੂਲੈਸ ਦੀ ਘਾਟ ਨੂੰ ਮੁੱਖ ਰੱਖਦਿਆਂ ਸਮਾਜ ਸੇਵੀ ਸੰਸਥਾ ਯੂਥ ਵੈਲਫੇਅਰ ਸੋਸ਼ਲ ਆਰਗੇਨਾਈਜੇਸ਼ਨ ਪੰਜਾਬ ਵੱਲੋ ਆਮ ਜਨਤਾ ਲਈ ਮੁਫ਼ਤ ਐਬੂਲੈਸ਼ ਸੇਵਾ ਸ਼ੁਰੂ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰਗੇਨਾਈਜੇਸ਼ਨ ਦੇ ਚੇਅਰਮੈਨ ਕਮਲਜੀਤ ਸਿੰਘ ਅਰਨੋਲੀ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਮੋਰਿੰਡਾ ਵਿੱਚ ਸਪੈਸਲਿਸ਼ਟ ਡਾਕਟਰਾਂ ਦੀ ਘਾਟ ਦੇ ਕਾਰਨ ਜ਼ਿਆਦਾਤਰ ਮਰੀਜ਼ਾਂ ਨੂੰ ਦੂਸਰੇ ਹਸਪਤਾਲਾਂ ਲਈ ਰੈਫਰ ਕੀਤਾ ਜਾਂਦਾ ਹੈ ਪ੍ਰੰਤੂ ਹਸਪਤਾਲ ਵਿੱਚ ਖੜੀਆਂ ਦੋਵੇ ਐਂਬੂਲੈਸਾਂ ਪਿਛਲੇ ਸਮੇ ਲੰਮੇ ਸਮੇ ਤੋਂ ਖਰਾਬ ਖੜੀਆਂ ਹਨ। ਜਿਸ ਕਰਕੇ ਰੈਫਰ ਕੀਤੇ ਲੋੜਮੰਦ ਮਰੀਜਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ ਜਿਸ ਨੂੰ ਦੇਖਦਿਆਂ ਆਰਗੇਨਾਈਜੇਸ਼ਨ ਵੱਲੋ ਸ਼ਹਿਰ ਵਿੱਚ ਮੁਫਤ ਐਬੂਲੈਸ ਸੇਵਾ ਸੁਰੂ ਕੀਤੀ ਗਈ ਹੈ ਜਿਸਦੀ ਰਸਮੀ ਸ਼ੁਰੂਆਤ ਲਈ ਅੱਜ ਸਥਾਨਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਇੱਕ ਪ੍ਰਭਾਵਸਾਲੀ ਸਮਾਗਮ ਕਰਵਾਇਆ ਗਿਆ। ਐਸਡੀਐਮ ਸ੍ਰੀ ਚਮਕੌਰ ਸਾਹਿਬ ਮਨਕੰਵਲ ਸਿੰਘ ਚਾਹਲ ਵੱਲੋ ਹਰੀ ਝੰਡੀ ਦੇ ਕੇ ਐਬੂਲੈਸ ਨੂੰ ਰਵਾਨਾ ਕੀਤਾ ਗਿਆ।
ਇਸ ਮੌਕੇ ਤਹਿਸੀਲਦਾਰ ਮੋਰਿੰਡਾ ਸ੍ਰੀ ਰਾਮ ਕਿਸਨ ਜਿਲਾ ਕਾਂਗਰਸ਼ ਕਮੇਟੀ ਰੂਪਨਗਰ ਦੇ ਪ੍ਰਧਾਨ ਵਿਜੇ ਕੁਮਾਰ ਟਿੰਕੂ, ਕੌਂਸਲਰ ਮਹਿੰਦਰ ਸਿੰਘ ਢਿੱਲੋਂ, ਕੌਸਲਰ ਮੋਹਨ ਲਾਲ ਕਾਲਾ, ਅੰਮ੍ਰਿਤਪਾਲ ਸਿੰਘ ਖਟੜਾ, ਉੱਘੇ ਸਮਾਜਸੇਵੀ ਕਰਨੈਲ ਸਿੰਘ ਜੀਤ,ਸਮਾਜਸੇਵੀ ਆਗੂ ਕੈਪਟਨ ਜਸਵੰਤ ਸਿੰਘ ਅਰਨੋਲੀ,ਰੁਲਦਾ ਸਿੰਘ ਮੋਰਿੰਡਾ ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ ਰੂਪਨਗਰ ਅਤੇ ਗੁਰਦੁਆਰਾ ਸ਼ਾਹਿਬ ਦੇ ਹੈਡ ਗ੍ਰੰਥੀ ਗਿਆਨੀ ਸੰਤ ਸਿੰਘ ਨੇ ਸੰਸਥਾ ਦੇ ਉਪਰਾਲੇ ਦੀ ਜੋਰਦਾਰ ਸਲਾਘਾ ਕਰਦਿਆਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਨਗਰ ਕੌਂਸਲ ਦੇ ਐਸਆਈ ਵਰਿੰਦਰਪਾਲ ਸਿੰਘ, ਤਹਿਸੀਲ ਦਫਤਰ ਤੋ ਜਗਰੂਪ ਸਿੰਘ,ਅਵਤਾਰ ਸਿੰਘ ਰਤਨਗੜ, ਨਹਿਰੂ ਯੁਵਾ ਕੇਂਦਰ ਰੂੁਪਨਗਰ ਤੋਂ ਐਨ.ਐਸ.ਪੀ ਸਤਨਾਮ ਸਿੰਘ ਸਮਰੌਲੀ, ਹਰਜਿੰਦਰ ਸਿੰਘ ਛਿੰਦਾ, ਸਰਦੂਲ ਸਿੰਘ ਅਰਨੋਲੀ, ਪਲਵਿੰਦਰ ਸਿੰਘ, ਪ੍ਰਿਤਪਾਲ ਸਿੰਘ ਖਾਲਸਾ, ਬਹਾਦਰ ਸਿੰਘ ਸਮਾਣਾ, ਆਰਗੇਨਾਈਜੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਮਿਤ ਮੱਟੂ, ਖਜਾਨਚੀ ਜਗਰੂਪ ਸਿੰਘ ਅਰਨੋਲੀ, ਮਾਸਟਰ ਜਤਿੰਦਰ ਸਿੰਘ, ਮਾਸਟਰ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …