Share on Facebook Share on Twitter Share on Google+ Share on Pinterest Share on Linkedin ਮੁਫਤ ਕੈਂਸਰ ਜਾਂਚ ਕੈਂਪ ਵਿੱਚ 600 ਵਿਅਕਤੀਆਂ ਦੀ ਜਾਂਚ ਕੀਤੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਨਵੰਬਰ: ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਸਾਥੀਆਂ ਦੀ ਅਗਵਾਈ ਵਿੱਚ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਵੱਲੋੱ ਅੱਜ ਕੈਂਸਰ ਜਾਗਰੂਗਤਾ ਲਈ ਮੁਫਤ ਕੈਂਸਰ ਜਾਂਚ ਕੈਂਪ ਲਗਾਇਆ ਗਿਆ ਇਹ ਕੈਂਪ ਵਰਲਡ ਕੈਂਸਰ ਕੇਅਰ ਚੈਰੀਟੇਬਲ ਟ੍ਰਸਟ ਡਿਪਲਾਸਟ ਗਰੁਪ ਅਤੇ ਰੋਟਰੀ ਕਲਬ ਮੁਹਾਲੀ ਦੇ ਸਹਿਯੋਗ ਨਾਲ ਲਾਇਆ ਗਿਆ। ਕੈਂਪ ਵਿਚ ਤਕਰੀਬਨ 600 ਦੇ ਕਰੀਬ ਵਿਅਕਤੀਆਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਦੇ ਮੈਮੋਗ੍ਰਾਫੀ ਸਮੇਤ ਵੱਖ ਵੱਖ ਟੈਸਟ ਵੀ ਕੀਤੇ ਗਏ। ਕੈਂਪ ਦੀ ਪ੍ਰਧਾਨਗੀ ਕਰਦਿਆਂ ਨਗਰ ਨਿਗਮ ਦੇ ਮੇਅਰ ਸ੍ਰ ਕੁਲਵੰਤ ਸਿੰਘ ਨੇ ਕਿਹਾ ਕਿ ਕੈਂਸਰ ਦੀ ਵੱਧ ਰਹੀ ਮਾਰ ਤੋੱ ਬਚਣ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਧ ਤੋੱ ਵੱਧ ਅਜਿਹੇ ਕੈਂਪ ਲਗਾਣੇ ਚਾਹੀਦੇ ਹਨ। ਇਸ ਸਮੇੱ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰਸਟ ਯੂ ਕੇ ਨੇ ਚੇਅਰਮੈਨ ਸ੍ਰ ਕੁਲਵੰਤ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਹਾਜਰ ਸਨ। ਇਸ ਮੌਕੇ ਬੋਲਦਿਆਂ ਡਿਪਲਾਸਟ ਗਰੁਪ ਅਸ਼ੋਕ ਕੁਮਾਰ ਗੁਪਤਾ ਨੇ ਕਿਹਾ ਕਿ ਅਜਿਹੇ ਕੈਪਾਂ ਦੀ ਹਮੇਸ਼ਾਂ ਮਦਦ ਭਰੋਸਾ ਦਿੱਤਾ। ਕੈਂਪ ਦੇ ਪ੍ਰਬੰਧਕ ਕੌਂਸਲਰ ਸਤਬੀਰ ਸਿੰਘ ਧਨੋਆ ਨੂੰ ਡਾਕਟਰਾਂ ਦੀ ਪੂਰੀ ਟੀਮ ਅਤੇ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਅਜਿਹੇ ਕੈਪਾਂ ਦੀ ਸਖਤ ਲੋੜ ਹੈ ਜੋ ਸਹਿਯੋਗੀ ਸੰਸਥਾਵਾਂ ਅਤੇ ਵਿਅਕਤੀਆਂ ਤੋੱ ਬਿਨਾਂ ਸੰਭਵ ਨਹੀੱ ਹਨ। ਉਹਨਾਂ ਕਿਹਾ ਕਿ ਉਹ ਅਤੇ ਸੰਸਥਾ ਦੇ ਸਾਰੇ ਮੈਂਬਰ ਭਵਿੱਖ ਵਿੱਚ ਅਜਿਹੇ ਕੈਪਾਂ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਰੋਟਰੀ ਕੱਲਬ ਮੁਹਾਲੀ ਦੇ ਪ੍ਰਧਾਨ ਹਰਵਿੰਦਰ ਸਿੰਘ ਅਤੇ ਸਤੀਸ਼ ਅਰੋੜਾ ਤੋੱ ਬਿਨਾਂ ਕਲੱਬ ਦੇ ਕਈ ਅਹੁਦੇਦਾਰ ਹਾਜਰ ਸਨ। ਨਿਮਰ ਇੰਟਰਨੈਸ਼ਨ ਸੁਸਾਇਟੀ ਚੰਡੀਗੜ੍ਹ ਦੇ ਪ੍ਰਧਾਨ ਜਗਮੋਹਨ ਸਿੰਘ ਕਾਹਲੋੱ ਸ਼ੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਟੀ. ਪੀ. ਐਸ਼ ਸਿੰਧੂ ਕਿਰਨਬੀਰ ਸਿੰਘ ਕੰਗ, ਹਰਸੁੱਖਇੰਦਰ ਸਿੰਘ ( ਬੱਬੀ ਬਾਦਲ) ਗੁਰਮੁੱਖ ਸਿੰਘ ਸੋਹਲ, ਪਰਮਜੀਤ ਸਿੰਘ ਕਾਹਲੋੱ, ਕਮਲਜੀਤ ਕੌਰ, ਸੁਹਾਣਾ, ਕਮਲਜੀਤ ਸਿੰਘ ਰੂਬੀ, ਅਰੁਨ ਸ਼ਰਮਾ, ਅਸ਼ੋਕ ਝਾਅ, ਸੁਰਿੰਦਰ ਸਿੰਘ ਰੋਡਾ, ਹਰਦੀਪ ਸਰਾਓ, ਰਮਨਦੀਪ ਕੌਰ, ਰਜਿੰਦਰ ਕੌਰ ਕੁੰਭੜਾ, ਹਰਪਾਲ ਸਿੰਘ ਚੰਨਾ, ਆਰ. ਪੀ. ਸ਼ਰਮਾ, ਕੁਲਜੀਤ ਸਿੰਘ ਬੇਦੀ, ਸੁਖਦੇਵ ਸਿੰਘ, ਅਮਰੀਕ ਸਿੰਘ ਸੋਮਲ ਸਾਰੇ ਕੌਂਸਲਰ ਹਾਜਰ ਸਨ। ਇਸ ਤੋੱ ਇਲਾਵਾ ਪਰਮਦੀਪ ਸਿੰਘ ਬੈਦਵਾਨ, ਐਸ ਐਸ ਵਾਲੀਆ, ਕੁਲਦੀਪ ਸਿੰਘ ਮਾਂਗਟ, ਪਰਮਜੀਤ ਸਿੰਘ ਹੈਪੀ, ਸਮੇਤ ਮੁਹਾਲੀ ਦੇ ਕਈ ਸਿਆਸੀ ਸਮਾਜਿਕ ਅਤੇ ਧਾਰਮਿਕ ਖੇਤਰ ਦੀਆਂ ਸਖਸੀਅਤਾਂ ਨੇ ਵੀ ਹਾਜਰੀ ਲਗਾਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ