nabaz-e-punjab.com

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਦੰਦਾਂ ਦਾ ਮੁਫ਼ਤ ਜਾਂਚ ਕੈਂਪ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ:
ਇੱਥੋਂ ਦੇ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਸੰਗਤ ਲਈ ‘ਡੈਂਟੋਜੈਮ ਡੈਂਟਲ ਕੇਅਰ ਫੇਜ਼-9 ਦੀ ਡਾਕਟਰ ਪੁਸ਼ਪਿੰਦਰ ਕੌਰ ਮਾਨ ਦੀ ਅਗਵਾਈ ਹੇਠ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸੰਤ ਬਾਬਾ ਉਮਰਾਓ ਸਿੰਘ ਨੇ ਕੀਤਾ। ਡਾ. ਪੁਸ਼ਪਿੰਦਰ ਕੌਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਸੈਂਕੜੇ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫ਼ਤ ਮੈਡੀਕਲ ਪੇਸਟ, ਦੰਦਾਂ ਦੀ ਸਫਾਈ ਲਈ ਫਲੌਸ, ਮਾਉਥ ਵਾਸ਼, ਮਾਉਥ ਜੈਲ, ਟੁਥ ਬਰੱਸ਼ ਆਦਿ ਦਿੱਤੇ ਗਏ। ਉਨ੍ਹਾਂ ਕਿਹਾ ਕਿ ਦੰਦਾਂ ਦੀ ਸੁਰੱਖਿਆ ਲਈ ਮਰੀਜ਼ਾਂ ਨੂੰ ਉਪਾਅ ਵੀ ਦੱਸੇ ਗਏ। ਡਾ. ਮਾਨ ਨੇ ਕਿਹਾ ਕਿ ਸਰੀਰਕ ਸਿਹਤ ਦਾ ਤਾਂ ਲੋਕ ਖਿਆਲ ਕਰਦੇ ਹਨ ਪਰ ਆਮ ਤੌਰ ’ਤੇ ਲੋਕ ਆਪਣੇ ਦੰਦਾਂ ਦੀ ਸਾਂਭ ਸੰਭਾਲ ਨਹੀਂ ਕਰਦੇ। ਜਿਸ ਕਾਰਨ ਮੂੰਹ ਦੀਆਂ ਸਮੱਸਿਆਵਾਂ ਪੇਸ਼ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਦੰਦਾਂ ਸਬੰਧੀ ਪੂਰੀ ਸਾਵਧਾਨੀ ਵਰਤੀ ਜਾਵੇ ਤਾਂ ਲੰਮੇ ਸਮੇਂ ਤੱਕ ਦੰਦ ਖਰਾਬ ਨਹੀਂ ਹੁੰਦੇ ਅਤੇ ਮਰੀਜ਼ ਮੂੰਹ ਦੀਆਂ ਬਿਮਾਰੀਆਂ ਤੋਂ ਵੀ ਬਚਿਆ ਰਹਿੰਦਾ ਹੈ। ਇਸ ਮੌਕੇ ਡਾ. ਜੈਸਮਿਨ ਅਤੇ ਡਾ. ਮਹਿਕ ਨੇ ਵੀ ਮਰੀਜ਼ਾਂ ਦੀ ਜਾਂਚ ਕੀਤੀ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…