ਗੁਰਦੁਆਰਾ ਸਾਹਿਬ ਵਿੱਚ ਮੁਫ਼ਤ ਸਿਹਤ ਜਾਂਚ ਕੈਂਪ ਲਾਇਆ
ਨਬਜ਼-ਏ-ਪੰਜਾਬ, ਮੁਹਾਲੀ, 22 ਮਾਰਚ:
ਸੀਨੀਅਰ ਸਿਟੀਜ਼ਨ ਹੈਲਪਏਜ਼ ਐਸੋਸੀਏਸ਼ਨ ਮੁਹਾਲੀ ਅਤੇ ਵੈੱਲਫੇਅਰ ਐਕਸ਼ਨ ਕਮੇਟੀ ਫੇਜ਼-6 ਵੱਲੋਂ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਫੇਜ਼-6 ਵਿਖੇ ਮੈਕਸ ਹਸਪਤਾਲ ਦੇ ਸਹਿਯੋਗ ਨਾਲ ਮੁਫ਼ਤ ਸਿਹਤ ਜਾਂਚ ਕੈਂਪ ਲਾਇਆ ਗਿਆ। ਜਿਸ ਦਾ ਉਦਘਾਟਨ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ। ਉਨ੍ਹਾਂ ਕਿਹਾ ਕਿ ਸਿਹਤ ਜਾਂਚ ਕੈਂਪ ਲਗਾਉਣ ਵਾਲੀਆਂ ਸੰਸਥਾਵਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਮੈਕਸ ਹਸਪਤਾਲ ਦੇ ਕਾਰਡੀਓਲੋਜੀ ਮਾਹਰ ਡਾ. ਆਲਮ ਪ੍ਰਾਸ਼ਰ ਅਤੇ ਇੰਟਰਨਲ ਮੈਡੀਸਨ ਦੇ ਮਾਹਰ ਡਾ. ਨਲਿਨੀ ਨੇ ਸ਼ਹਿਰ ਵਾਸੀਆਂ ਦਾ ਚੈੱਕਅਪ ਕੀਤਾ ਅਤੇ ਸੰਸਥਾਵਾਂ ਵੱਲੋਂ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਪਹਿਲਾਂ ਐਸੋਸੀਏਸ਼ਨ ਦੇ ਚੇਅਰਮੈਨ ਨਰੈਣ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਬਲਬੀਰ ਸਿੰਘ ਸਿੱਧੂ, ਡਾਕਟਰਾਂ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ। ਜਨਰਲ ਸਕੱਤਰ ਗੁਰਦੀਪ ਸਿੰਘ ਗੁਲਾਟੀ ਨੇ ਦੱਸਿਆ ਕਿ ਕੈਂਪ ਵਿੱਚ 74 ਤੋਂ ਵੱਧ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਇਸ ਦੌਰਾਨ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ, ਪਲਸ ਰੇਟ ਅਤੇ ਈਸੀਜੀ ਆਦਿ ਸਾਰੇ ਟੈੱਸਟ ਵੀ ਮੁਫ਼ਤ ਕੀਤੇ ਗਏ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਸਪਾਲ ਸਿੰਘ, ਜਨਰਲ ਸਕੱਤਰ ਭੁਪਿੰਦਰ ਸਿੰਘ, ਅਸ਼ੋਕ ਪਵਾਰ, ਡੀਪੀਐਸ ਭਾਟੀਆ, ਮਲਕੀਅਤ ਸਿੰਘ, ਬਲਵਿੰਦਰ ਸਿੰਘ, ਐਸਪੀ ਜਗਦੇਵ, ਸਤਪਾਲ ਮਾਹੀ, ਸੁਰਜੀਤ ਸਿੰਘ, ਜੀਐਸ ਮਜੀਠੀਆ, ਸ਼ਰਨਜੀਤ ਕੌਰ ਮਜੀਠੀਆ, ਗੁਲਜ਼ਾਰ ਸਿੰਘ, ਵੀ ਐਮ ਭਾਟੀਆ, ਮਨਦੀਪ ਸਿੰਘ, ਡੀਪੀ ਸਿੰਘ ਰੋਮੀ, ਕਿਰਨ ਪਵਾਰ, ਇੰਦਰਜੀਤ ਕੌਰ ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਸਨ।