ਕੌਮੀ ਮਹਿਲਾ ਦਿਵਸ ’ਤੇ ਆਸ਼ਾ ਵਰਕਰਾਂ ਤੇ ਏਐਨਐਮ ਦਾ ਮੁਫ਼ਤ ਸਿਹਤ ਚੈੱਕਅਪ ਕੀਤਾ ਜਾਵੇਗਾ: ਵਿੰਨੀ ਮਹਾਜਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 1 ਮਾਰਚ:
ਪੰਜਾਬ ਸਰਕਾਰ ਵੱਲੋਂ ਮੁਫਤ ਸਲਾਨਾ ਰੋਕਥਾਮ ਸਿਹਤ ਜਾਂਚ ਮੁਹਿੰਮ ਦੇ ਤਹਿਤ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਆਸ਼ਾ ਵਰਕਰਾਂ ਅਤੇ ਏ.ਐਨ.ਐਮ ਦਾ ਸੂਬੇ ਦੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਸਪੈਸ਼ਲ ਮੁਫਤ ਹੈਲਥ ਚੈਕਅੱਪ ਕੀਤਾ ਜਾਵੇਗਾ। ਲੱਗਭਗ 4150 ਏ.ਐਨ.ਐਮ ਅਤੇ 20,000 ਆਸ਼ਾ ਵਰਕਰ ਇਸ ਮੁਹਿੰਮ ਦਾ ਲਾਭ ਉਠਾ ਸਕਣਗੇ। ਵਧੀਕ ਮੁੱਖ ਸਕੱਤਰ ਸਿਹਤ ਸ੍ਰੀਮਤੀ ਵਿੰਨੀ ਮਹਾਜਨ ਨੇ ਦੱਸਿਆ ਕਿ ਮੁਹਿੰਮ ਦਾ ਮੁੱਖ ਮੰਤਵ ਮਹਿਲਾਵਾਂ ਨੂੰ ਜੀਵਨ ਸ਼ੈਲੀ ਰੋਗਾਂ ਬਾਰੇ ਜਾਣੂ ਕਰਵਾਉਣਾ ਹੈ ਤਾਂ ਜੋ ਮਹਿਲਾਵਾਂ ਆਪਣੀ ਸਿਹਤਪ੍ਰਤੀ ਜਾਗਰੂਕ ਹੋ ਸਕਣ ਅਤੇ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰ ਸਕਣ। ਜਿਸ ਤੋਂ ਨਿਰੋਗ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਵਿਭਾਗ ਨੂੰ ਉਮੀਦ ਹੈ ਕਿ ਇਹ ਆਸ਼ਾ ਤੇ ਏ.ਐਨ.ਐਮ ਅੱਗੇ ਹੋਰ ਵੀ ਮਹਿਲਾਵਾਂ ਨੂੰ ਇਸ ਸੁਵਿਧਾ ਦਾ ਲਾਭ ਉਠਾਉਣ ਲਈ ਪ੍ਰੇਰਿਤ ਕਰਨ।
ਵਧੀਕ ਮੁੱਖ ਸਕੱਤਰ ਸਿਹਤ ਨੇ ਦੱਸਿਆ ਕਿ ਇਹ ਮੁਹਿੰਮ ਸੂਬੇ ਦੇ ਸਾਰੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਦਸੰਬਰ 2016 ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ। ਜਿਸ ਦੇ ਅਧੀਨ ਪੰਜਾਬ ਵਿੱਚ ਤੀਹ ਸਾਲ ਤੋਂ ਵਧੇਰੀ ਉਮਰ ਵਾਲੇ ਵਿਅਕਤੀਆਂ ਦਾ ਅਨੀਮੀਆ, ਹਾਈਪ੍ਰਟੈਂਸ਼ਨ, ਸ਼ੂਗਰ, ਗੁਰਦੇ ਅਤੇ ਜਿਗਰ ਦੀਆਂ ਬਿਮਾਰੀਆਂ ਦੀ ਸਕਰੀਨਿੰਗ ਕੀਤੀ ਜਾਵੇਗੀ। ਮੁਹਿੰਮ ਤਹਿਤ ਹੁਣ ਤੱਕ ਪੰਜਾਹ ਹਜ਼ਾਰ ਲੋਕਾਂ ਦਾ ਚੈਕੱਅਪ ਕੀਤਾ ਜਾ ਚੁੱਕਾ ਹੈ ਤੇ ਲੋਕਾਂ ਨੂੰ ਰਹਿਣ ਸਹਿਣ ਦੇ ਤਰੀਕੇ ਅਤੇ ਸਮੇਂ ਸਿਰ ਸ਼ਰੀਰਕ ਜਾਂਚ ਕਰਵਾਉਣ ਲਈ ਜਾਗਰੂਕ ਵੀ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਮੁਹਿੰਮ ਦਾ ਮੁੱਖ ਉਦੇਸ਼ ਮਹਿਲਾਵਾਂ ਨੂੰ ਸਿਹਤ ਸਬੰਧੀ ਹੋਣ ਵਾਲੀਆਂ ਸ਼ੂਰੁਆਤੀ ਬਿਮਾਰੀਆਂ ਬਾਰੇ ਜਾਗਰੂਕ ਕਰਵਾਉਣਾ ਹੈ ਤਾਂ ਜ਼ੋ ਵੱਧ ਤੋ ਵੱਧ ਮਹਿਲਾਵਾਂ ਇਸ ਮੁਹਿੰਮ ਵਿੱਚ ਹਿੱਸਾ ਲੈ ਸਕਣ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਬਲੱਡ ਪਰੈਸ਼ਰ, ਹਿਮੋਗਲੋਬਿਨ, ਬਲੱਡ ਸ਼ੂਗਰ, ਗੁਰਦੇ ਅਤੇ ਜਿਗਰ ਦੇ ਕਾਰਜਪ੍ਰਣਾਲੀ ਦੇ ਟੈਸਟ ਮੁਫਤ ਕੀਤੇ ਜਾ ਰਹੇ ਹਨ।ਡਾਕਟਰੀ ਸਲਾਹ ਵੀ ਮੁਫਤ ਦਿੱਤੀ ਜਾ ਰਹੀ ਹੈ ਤਾਂ ਜ਼ੋ ਲੋਕ ਇਸ ਮੁਹਿਮ ਵਿੱਚ ਵੱਧ ਚੜ੍ਹ ਕੇ ਇਸ ਸਹੂਲਤ ਦਾ ਫਾਇਦਾ ਉਠਾ ਸਕਣ। ਇਹ ਮੁਫਤ ਜਾਂਚ ਰਾਜ ਦੇ ਸਮੂਹ ਕਮਿਊਨਿਟੀ ਸਿਹਤ ਕੇਂਦਰਾਂ ਵਿਚ ਡਾਕਟਰਾਂ ਵੱਲੋਂ ਹਰ ਸ਼ਨੀਵਾਰ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਨਿਰੰਤਰ ਸਿਹਤਮੰਦ ਖਾਣੇ ਅਤੇ ਐਕਸਰਸਾਈਜ਼ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।।
ਸ੍ਰੀਮਤੀ ਵਿੰਨੀ ਮਹਾਜਨ ਨੇ ਅੱਗੇ ਦੱਸਿਆ ਕਿ ਗੁਰਦੇ ਅਤੇ ਜਿਗਰ ਦੀ ਬਿਮਾਰੀ ਨਾਲ ਪੀੜ੍ਹਤ ਮਰੀਜਾਂ ਨੂੰ ਨਜਦੀਕੀ ਟਰਸਰੀ ਹਸਪਤਾਲਾਂ ਵਿੱਚ ਰੈਫਰ ਕੀਤਾ ਜਾ ਰਿਹਾ ਹੈ ਤਾਂ ਜ਼ੋ ਲੋਕ ਸਮੇਂ ਸਿਰ ਬਿਮਾਰੀ ਦਾ ਇਲਾਜ ਕਰਵਾ ਸਕਣ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਕੁੱਲ ਅਬਾਦੀ ਦਾ ਪੰਜਾਹ ਪ੍ਰਤੀਸ਼ਤ ਹਿੱਸਾ ਤੀਹ ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਹੈ। ਮੁਹਿਮ ਦੌਰਾਨ ਇਹਨਾਂ ਲੋਕਾਂ ਨੂੰ ਟਾਰਗੇਟ ਕਰਨ ਦਾ ਮੁੱਖ ਮੰਤਵ ਸਿਹਤਮੰਦ ਸਮਾਜ ਦੀ ਸਿਰਜਨਾ ਕਰਨਾ ਹੈ। ਵਧੀਕ ਸਕੱਤਰ ਸਿਹਤ ਵੱਲੋਂ ਇਸ ਮੁਹਿੰਮ ਨੂੰ ਸਮੇਂ ਅਨੁਸਾਰ ਸੁਚਾਰੂ ਢੰਗ ਨਾਲ ਚਲਾਉਣ ਲਈ ਜਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਇਸ ਮੁਹਿੰਮ ਦੀ ਸਟੇਟ ਹੈਡਕੁਆਟਰ ਵੱਲੋਂ ਮੋਨੀਟਰਿੰਗ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…