ਪੰਜਾਬ ਵਿੱਚ 25,202 ਲੋੜਵੰਦਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ: ਜਸਟਿਸ ਟੀਪੀਐਸ ਮਾਨ

ਸਰਕਾਰੀ ਸਕੂਲ ਮੁਹਾਲੀ ਤੇ ਸਰਕਾਰੀ ਕੰਨਿਆਂ ਸਕੂਲ ਸੋਹਾਣਾ ਵਿੱਚ ਅਪਗਰੇਡਿਡ ਲੀਗਲ ਲਿਟਰੇਸੀ ਕਲੱਬਾਂ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਾਰਚ:
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅਪਰੈਲ 2017 ਤੋਂ ਜਨਵਰੀ 2018 ਤੱਕ ਪੰਜਾਬ ਵਿੱਚ 25,202 ਲੋੜਵੰਦਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਸੂਬੇ ਵਿੱਚ 4400 ਪੈਰਾ ਲੀਗਲ ਵਾਲੰਟੀਅਰਜ਼ ਅਤੇ ਵਕੀਲ, ਮੁਫਤ ਕਾਨੂੰਨੀ ਸਹਾਇਤਾ ਸਬੰਧੀ ਲਈ ਲੋਕਾਂ ਦੀ ਸਹਾਇਤਾ ਵਾਸਤੇ ਉਪਲਬਧ ਹਨ। ਇਸ ਗੱਲ ਦੀ ਜਾਣਕਾਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸੋਹਾਣਾ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫੇਜ਼-3ਬੀ1, ਮੁਹਾਲੀ ਵਿੱਚ ਅਪਗਰੇਡ ਕੀਤੇ ਲੀਗਲ ਲਿਟਰੇਸੀ ਕਲੱਬਾਂ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੈਰਰਸਮੀ ਗੱਲਬਾਤ ਕਰਦਿਆਂ ਮਾਣਯੋਗ ਜਸਟਿਸ ਟੀ.ਪੀ.ਐਸ. ਮਾਨ, ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਰਾਜੀਵ ਨਾਰਾਇਣ ਰਾਇਨਾ, ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਪ੍ਰਸ਼ਾਸਨਿਕ ਜੱਜ, ਸੈਸ਼ਨ ਡਿਵੀਜ਼ਨ, ਐਸ.ਏ.ਐਸ. ਨਗਰ ਨੇ ਦਿੱਤੀ।
ਜਸਟਿਸ ਟੀ.ਪੀ.ਐਸ.ਮਾਨ ਨੇ ਦੱਸਿਆ ਕਿ ਲੀਗਲ ਲਿਟਰੇਸੀ ਕਲੱਬਾਂ ਦਾ ਮੁੱਖ ਮੰਤਵ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕੰਮਾਂ ਬਾਰੇ ਜਾਣੂ ਕਰਵਾਉਣਾ ਹੈ ਤਾਂ ਜੋ ਅੱਗੇ ਉਹ ਲੋੜਵੰਦ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਣੂ ਕਰਵਾ ਸਕਣ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਬੱਚਿਆਂ, ਬਜ਼ੁਰਗਾਂ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾਂ ਤਤਪਰ ਹੈ। ਅਥਾਰਟੀ ਇਸ ਗੱਲ ਲਈ ਆਸਵੰਦ ਹੈ ਕਿ ਬੱਚੇ ਆਪਣੇ ਹੱਕਾਂ ਬਾਰੇ ਜਾਣੂ ਹੋਣ ਦੇ ਨਾਲ-ਨਾਲ ਹੋਰਨਾਂ ਦੇ ਹੱਕਾਂ ਦੀ ਵੀ ਰਾਖੀ ਕਰ ਸਕਣਗੇ। ਇਸ ਮੰਤਵ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੋਹਾਣਾ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫੇਜ਼-3ਬੀ1 ਵਿੱਚ ਖੋਲ੍ਹੇ ਲੀਗਲ ਲਿਟਰੇਸੀ ਕਲੱਬ ਅਪਗਰੇਡ ਕੀਤੇ ਗਏ ਹਨ। ਇਨ੍ਹਾਂ ਵਿੱਚ ਬੱਚਿਆਂ ਨੂੰ ਕਾਨੂੰਨੀ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਨੇ ਲੀਗਲ ਲਿਟਰੇਸੀ ਕਲੱਬਾਂ ਦੇ ਵਿਦਿਆਰਥੀਆਂ ਅਤੇ ਮੈਂਬਰਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਗਤੀਵਿਧੀਆਂ ਨਾਲ ਜੁੜਨ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦਾ ਕੰਮ ਕਰਨ।
ਉਨ੍ਹਾਂ ਹੋਰ ਦੱਸਿਆ ਕਿ ਹਰ ਸਕੂਲ ਵਿੱਚ ਲੀਗਲ ਲਿਟਰੇਸੀ ਕਲੱਬ ਅਤੇ ਜੇਲ੍ਹਾਂ ਵਿੱਚ ਲੀਗਲ ਏਡ ਕਲੀਨਕ ਖੋਲੇ ਗਏ ਹਨ ਤੇ ਪਿੰਡਾਂ ਵਿੱਚ ਦੇਖਭਾਲ ਅਤੇ ਸਹਾਇਤਾ ਕੇਂਦਰ ਹਨ। ਨਾਲਸਾ ਦੀਆਂ ਹਦਾਇਤਾਂ ਅਨੁਸਾਰ, ਦੋ ਲੀਗਲ ਲਿਟਰੇਸੀ ਕਲੱਬ ਜ਼ਿਲ੍ਹਾ ਮੁਹਾਲੀ ਵਿੱਚ ਅਪਗਰੇਡ ਕੀਤੇ ਗਏ ਹਨ ਅਤੇ ਨਾਲਸਾ ਦੀ ਹਿਦਾਇਤਾਂ ਅਨੁਸਾਰ ਹਰ ਜ਼ਿਲ੍ਹੇ ਦੇ 5 ਲੀਗਲ ਲਿਟਰੇਸੀ ਕਲਬ ਅੱਪਗਰੇਡ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਕੰਪਿਊਟਰ, ਫਰਨੀਚਰ, ਪੜ੍ਹਨ ਸਮੱਗਰੀ ਆਦਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀ ਜਾਵੇਗੀ। ਉਦਘਾਟਨੀ ਸਮਾਗਮਾਂ ਮੌਕੇ ਨਾਲਸਾ ਦਾ ‘ਥੀਮ ਸੌਂਗ’ ਵਜਾਇਆ ਗਿਆ, ਜਿਸ ਵਿੱਚ ਦਰਸਾਇਆ ਗਿਆ ਕਿ ਕਿਸ ਤਰੀਕੇ ਨਾਲ ਨਾਲਸਾ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਆਂ ਲੋੜਵੰਦ ਦੀ ਮਦਦ ਕਰਦੀਆਂ ਹਨ ਅਤੇ ਅਪਗ੍ਰੇਡਿਡ ਲੀਗਲ ਲਿਟਰੇਸੀ ਕਲੱਬ ਕਿਸ ਤਰ੍ਹਾਂ ਕੰਮ ਕਰਨਗੇ।
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਇਸ ਗੱਲ ਲਈ ਵੀ ਆਸਵੰਦ ਹੈ ਕਿ ਸਮਾਜ ਦੇ ਪੱਛੜੇ ਵਰਗਾਂ ਤੱਕ ਲੀਗਲ ਲਿਟਰੇਸੀ ਕਲੱਬ ਦੇ ਮੈਂਬਰਾਂ/ਵਿਦਿਆਰਥੀਆਂ ਵੱਲੋਂ ਇਹ ਸੁਨੇਹਾ ਜ਼ਰੂਰ ਪਹੁੰਚਿਆ ਜਾਵੇਗਾ ਕਿ ਲੀਗਲ ਸਰਵਿਸਿਜ਼ ਅਥਾਰਟੀ ਮਦਦ ਲਈ ਉਨ੍ਹਾਂ ਨਾਲ ਖੜ੍ਹੀ ਹੈ। ਮੁਫਤ ਕਾਨੂੰਨੀ ਸਹਾਇਤਾ ਲਈ ਲੀਗਲ ਸਰਵਿਸਿਜ਼ ਅਥਾਰਟੀ ਦੇ ਟੋਲ ਫ੍ਰੀ ਨੰਬਰ 1968 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸ਼੍ਰੀਮਤੀ ਅਰਚਨਾ ਪੁਰੀ, ਚੈਅਰਮੇਨ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ-ਸੈਸ਼ਨ ਜੱਜ, ਐਸ.ਏ.ਐਸ. ਨਗਰ, ਸ੍ਰੀਮਤੀ ਹਰਪ੍ਰੀਤ ਕੌਰ ਜੀਵਨ, ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ, ਅਮਰਿੰਦਰ ਸਿੰਘ ਸ਼ੇਰਗਿਲ, ਵਧੀਕ ਮੈਂਬਰ ਸੱਕਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ, ਸ਼੍ਰੀਮਤੀ ਮੌਨਿਕਾ ਲਾਂਬਾ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ,ਐਸ.ਪੀ. ਸਿਟੀ ਜਗਜੀਤ ਸਿੰਘ ਜੱਲ੍ਹਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਰਨਜੀਤ ਸਿੰਘ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 3ਬੀ1 ਦੀ ਪ੍ਰਿਸੰੀਪਲ ਡਾ. ਗਿੰਨੀ ਦੁੱਗਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਹਾਣਾ ਦੀ ਪ੍ਰਿਸੰੀਪਲ ਸ੍ਰੀਮਤੀ ਊਸ਼ਾ ਮਹਾਜ਼ਨ ਵੀ ਮੌਜੂਦ ਸਨ। ਇਸ ਮੌਕੇ ਜਸਟਿਸ ਟੀ.ਪੀ.ਐਸ.ਮਾਨ ਅਤੇ ਜਸਟਿਸ ਰਾਜੀਵ ਨਾਰਾਇਣ ਰਾਇਨਾ ਨੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …