ਸਰਕਾਰੀ ਆਈਟੀਆਈ ਮੁਹਾਲੀ ਨੇ ਲੋੜਵੰਦ ਲੋਕਾਂ ਨੂੰ 44001 ਮਾਸਕ ਮੁਫ਼ਤ ਵੰਡੇ

ਕਰੋਨਾ ਵਿਰੱੁਧ ਜੰਗ ਵਿੱਚ ਧੀਆਂ ਧਿਆਣੀਆਂ ਦਾ ਯੋਗਦਾਨ ਸਲਾਹੁਣਯੋਗ: ਪੁਰਖਾਲਵੀ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੂਨ:
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਕੈਬਨਿਟ ਵਜ਼ੀਰ ਚਰਨਜੀਤ ਸਿੰਘ ਚੰਨੀ ਵੱਲੋਂ ਰਾਜ ਦੀ ਸਮੂਹ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਨੂੰ ਕਰੋਨਾ ਜਿਹੀ ਕੁਦਰਤੀ ਆਫ਼ਤ ਦਾ ਟਾਕਰਾ ਕਰਨ ਲਈ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਲੜਕੀਆਂ) ਮੁਹਾਲੀ ਵੱਲੋਂ 44001 ਕੱਪੜੇ ਦੇ ਮਾਸਕ ਬਣਾਉਣ ਉਪਰੰਤ ਲੋੜਵੰਦ ਲੋਕਾਂ ਨੂੰ ਮੁਫ਼ਤ ਵੰਡਕੇ ਇੱਕ ਵਿਲੱਖਣ ਤੇ ਇਤਿਹਾਸਕ ਮਿਸਾਲ ਪੇਸ਼ ਕੀਤੀ ਗਈ ਹੈ ਜਿਹੜੀ ਕਿ ਧੀਆਂ ਧਿਆਣੀਆਂ ਨੂੰ ਸਵੈਨਿਰਭਰ ਅਤੇ ਸਵੈਮਾਣ ਯੁਕਤ ਬਣਾਉਣ ਦੀ ਗਵਾਹੀ ਭਰਦੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਨੋਡਲ ਅਫ਼ਸਰ ਅਤੇ ਸੰਸਥਾ ਦੇ ਪਿੰ੍ਰਸੀਪਲ ਸ਼੍ਰੀ ਸਮਸ਼ੇਰ ਪੁਰਖਾਲਵੀ ਦੱਸਿਆ ਕਿ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਆਈਏਐਸ ਵੱਲੋਂ ਕੋਵਿਡ-19 ਮਹਾਂਮਾਰੀ ਖਿਲਾਫ਼ ਜੰਗ ਵਿੱਚ ਆਪਣਾ ਯੋਗਦਾਨ ਪਾਉਣ ਦੀ ਨੀਯਤ ਨਾਲ ਰਾਜ ਦੀਆਂ 78 ਸਰਕਾਰੀ ਸੰਸਥਾਵਾਂ ਨੂੰ 10 ਲੱਖ ਕੱਪੜੇ ਦੇ ਮਾਸਕ ਬਣਾਉਣ ਦਾ ਟੀਚਾ ਦਿੱਤਾ ਗਿਆ ਸੀ। ਸ਼੍ਰੀ ਪੁਰਖਾਲਵੀ ਨੇ ਦੱਸਿਆ ਕਿ ਇਸ ਟੀਚੇ ਨੂੰ ਪੂਰਾ ਕਰਨ ਲਈ ਸਮੂਹ ਸੰਸਥਾਵਾਂ ਦੇ ਸਮੁੱਚੇ ਸਟਾਫ਼ ਨੇ ਡਾਇਰੈਕਟਰ ਵਿਮਲ ਸੇਤੀਆ ਆਈਏਐਸ ਦੀ ਸੁਚੱਜੀ ਨਿਗਰਾਨੀ ਅਤੇ ਅਗਵਾਈ ਵਿੱਚ ਟੇ੍ਰਨਿੰਗ ਅਧੀਨ ਕਰੀਬ 4000 ਲੜਕੀਆਂ ਕੋਲੋਂ 11 ਲੱਖ ਕੱਪੜੇ ਦੇ ਮਾਸਕ ਬਣਾਕੇ ਇਤਿਹਾਸ ਸਿਰਜਿਆ ਹੈ ਜਿਹੜੇ ਕਿ ਸਫ਼ਾਈ ਕਰਮਚਾਰੀਆਂ ਪ੍ਰਵਾਸੀ ਮਜਦੂਰਾਂ, ਸਿਹਤ ਮੁਲਾਜ਼ਮਾਂ, ਪੁਲੀਸ ਕਰਮਚਾਰੀਆਂ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਏ ਗਏ ਹਨ। ਵਿਭਾਗ ਵੱਲੋਂ ਪਹਿਲੀ ਵਾਰ ਲੋਕ ਹਿੱਤ ਵਿੱਚ ਕੀਤੇ ਗਏ ਇਸ ਪੁੰਨ ਕਾਰਜ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਉਚੇਚੇ ਤੌਰ ਤੇ ਸਰਾਹਨਾ ਕੀਤੀ ਗਈ ਹੈ।
ਸ੍ਰੀ ਪੁਰਖਾਲਵੀ ਨੇ ਕਿਹਾ ਕਿ ਇਸ ਕਾਰਜ ਦੌਰਾਨ ਵਿਲੱਖਣਤਾ ਇਹ ਰਹੀ ਕਿ ਤਾਲਾਬੰਦੀ ਕਾਰਨ ਆਪਣੇ ਆਪਣੇ ਘਰਾਂ ਵਿੱਚ ਰਹਿਕੇ ਲੜਕੀਆਂ ਨੇ ਸਿਹਤ ਵਿਭਾਗ ਦੀਆਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਜਿੱਥੇ ਮਾਸਕ ਬਣਾਉਣ ਦੇ ਕੰਮ ਨੂੰ ਪੂਰਾ ਕੀਤਾ ਉਥੇ ਉਨ੍ਹਾਂ ਨੇ ਨਾਲ ਨਾਲ ਆਨਲਾਈਨ ਪੜ੍ਹਾਈ ਵੀ ਜਾਰੀ ਰੱਖੀ। ਉਨ੍ਹਾਂ ਕਿਹਾ ਕਿ ਇਸ ਕਾਰਜ ਨੂੰ ਪੂਰਾ ਕਰਨ ਲਈ ਸੰਸਥਾਵਾਂ ਦਾ ਸੰਬੰਧਿਤ ਅਮਲਾ ਪੂਰਾ ਡੇਢ ਮਹੀਨਾਂ ਪੱਬਾਂ ਭਾਰ ਰਿਹਾ। ਇਸ ਮੌਕੇ ਇੰਸਟਰਕਟਰ ਵਰਿੰਦਰਪਾਲ ਸਿੰਘ ਖਾਲਸਾ, ਰਾਕੇਸ਼ ਕੁਮਾਰ ਡੱਲਾ, ਦਰਸ਼ਨਾ ਕੁਮਾਰੀ, ਸ੍ਰੀਮਤੀ ਉਪਾਸਨਾ ਅੱਤਰੀ, ਜਸਵੀਰ ਕੌਰ ਸੈਣੀ, ਅੰਮ੍ਰਿਤਬੀਰ ਕੌਰ ਹੁੰਦਲ, ਰੇਨੂ ਸ਼ਰਮਾ, ਸੁਪਰਡੈਂਟ ਅਵਤਾਰ ਸਿੰਘ, ਸ੍ਰੀਮਤੀ ਰਜਨੀ ਬੰਗਾ ਅਤੇ ਸੇਵਾਦਾਰ ਅਨਿਲ ਕੁਮਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…