nabaz-e-punjab.com

ਪਿੰਡ ਅਭੀਪੁਰ ਵਿੱਚ ਮੁਫ਼ਤ ਮੈਡੀਕਲ, ਕੈਂਸਰ ਤੇ ਨਸ਼ਾ ਛੁਡਾਊ ਜਾਗਰੂਕਤਾ ਕੈਂਪ ਲਾਇਆ

ਸਾਵਧਾਨੀ ਤੇ ਜਾਗਰੂਕਤਾ ਨਾਲ ਹੋ ਸਕਦਾ ਹੈ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਅ: ਡਾ. ਮੁਲਤਾਨੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 9 ਅਗਸਤ:
ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਚੰਗੀ ਸਿਹਤ ਲਈ ਜਾਗਰੁਕਤਾ ਫੈਲਾਉਣ ਦੇ ਮਕਸਦ ਨਾਲ ਪਿੰਡ ਅਭੀਪੁਰ ਵਿਖੇ ਮੁਫਤ ਮੈਡੀਕਲ ਚੈਕਅੱਪ, ਕੈਂਸਰ ਅਤੇ ਨਸ਼ੇ ਛਡਾਉਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਡਾ. ਦਲੇਰ ਸਿੰਘ ਮੁਲਤਾਨੀ ਐਸ.ਐਮ.ਓ ਪੀ.ਐਚ.ਸੀ ਬੂਥਗੜ੍ਹ ਨੇ ਦੱਸਿਆ ਕਿ 235ਮਰੀਜਾਂ ਦਾ ਮੈਡੀਕਲ ਚੈਕਅੱਪ ਕੀਤਾ ਗਿਆ। ਮਰੀਜਾਂ ਦੇ ਦੰਦਾਂ ਅਤੇ ਅੱਖਾਂ ਦੀ ਜਾਂਚ ਵੀ ਕੀਤੀ ਗਈ। ਇਸ ਮੌਕੇ ਤੇ ਸ਼ੂਗਰ, ਬਲੱਡਪਰੈਸ਼ਰ, ਮਲੇਰੀਆ, ਡੇਂਗੂ ਆਦਿ ਦੇ ਮੁਫਤ ਟੈਸਟ ਵੀ ਕੀਤੇ ਗਏ ਅਤੇ ਜਰੂਰਤਮੰਦਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਅੌਰਤਾਂ ਦੇ ਬੱਚੇਦਾਨੀ ਦੇ ਕੈਂਸਰ ਅਤੇ ਛਾਤੀ ਦੇ ਕੈਂਸਰ ਦਾ ਚੈਕਅੱਪ ਕੀਤਾ ਗਿਆ ਤੇ ਅੌਰਤਾਂ ਨੂੰ ਜਾਗਰੂਕ ਵੀ ਕੀਤਾ।
ਇਸ ਮੌਕੇ ਤੇ ਡਾ. ਮੁਲਤਾਨੀ ਨੇ ਇਸ ਮੌਸਮ ਦੌਰਾਨ ਚੱਲ ਰਹੀਆਂ ਬਿਮਾਰੀਆਂ ਮਲੇਰੀਆ, ਡੇਂਗੂ, ਟੀ.ਬੀ, ਹੈਪਾਟਾਈਟਸ-ਸੀ, ਸਵਾਈਨ ਫਲੂ, ਦਸਤ ਤੇ ਉਲਟੀਆਂ ਆਦਿ ਤੋਂ ਬਚਾਅ ਬਾਰੇ ਜਾਗਰੂਕ ਕੀਤਾ। ਇਸ ਮੌਕੇ ਡਾ. ਮਹਿਤਾਬ ਸਿੰਘ ਬੱਲ, ਡਾ. ਸਿਮਨਜੀਤ ਢਿੱਲੋਂ, ਡਾ. ਰਵਿੰਦਰਜੀਤ ਕੌਰ, ਰਜਿੰਦਰ ਸਿੰਘ ਓਪਥਾਲਮਿਕ ਅਫ਼ਸਰ, ਡਾ. ਵਿਕਾਸ ਰਣਦੇਵ, ਡਾ. ਪ੍ਰਿਅੰਕਾ, ਵਿਕਰਮ ਕੁਮਾਰ ਬੀਈਈ, ਗੁਰਤੇਜ ਸਿੰਘ ਅਤੇ ਜਗਤਾਰ ਸਿੰਘ ਐਸ.ਆਈ, ਗੁਰਿੰਦਰ ਸਿੰਘ, ਅਨੀਤਾ ਫਾਰਮਾਸਿਸਟ, ਸਤਨਾਮ ਸਿੰਘ ਪਲਹੇੜੀ, ਜਗਦੀਪ ਸਿੰਘ ਸਰਪੰਚ, ਅਕਮਿੰਦਰ ਸਿੰਘ ਲੰਬੜਦਾਰ, ਹਰਭਜਨ ਸਿੰਘ ਸਰਪੰਚ ਪੱਲਣਪੁਰ, ਗੁਰਚਰਨ ਸਿੰਘ ਸਾਬਕਾ ਸਰਪੰਚ ਮਿਰਜਾਪੁਰ, ਗੁਰਤੇਜ ਸਿੰਘ ਦੁੱਲੂਆਂ, ਕੁਲਵਿੰਦਰ ਸਿੰਘ ਅਭੀਪੁਰ ਆਦਿ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ ਨਬਜ਼-ਏ-ਪੰਜਾਬ, ਮੁਹਾਲ…