Share on Facebook Share on Twitter Share on Google+ Share on Pinterest Share on Linkedin ਮਾਵੀ ਹਸਪਤਾਲ ਮੋਰਿੰਡਾ ਵਿੱਚ ਵਿਸ਼ਾਲ ਮੁਫ਼ਤ ਮੈਡੀਕਲ ਚੈਕਅੱਪ ਕੈਂਪ 13 ਫਰਵਰੀ ਨੂੰ ਗਗਨਦੀਪ ਘੜੂੰਆਂ ਨਬਜ਼-ਏ-ਪੰਜਾਬ ਬਿਊਰੋ, ਮੋਰਿੰਡਾ, 12 ਫਰਵਰੀ: ਮਾਵੀ ਹਸਪਤਾਲ ਮੋਰਿੰਡਾ ਵਿੱਚ ਦਿਲ ਦੀਆਂ ਬਿਮਾਰੀਆਂ, ਨੱਕ-ਕੰਨ, ਗਲਾ, ਕੈਂਸਰ ਅਤੇੇ ਰਸੌਲੀਆਂ ਦਾ 13 ਫਰਵਰੀ ਨੂੰ ਮੁਫ਼ਤ ਵਿਸ਼ਾਲ ਮੈਡੀਕਲ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਜਰੀ ਦੇ ਮਾਹਿਰ ਡਾਕਟਰ ਸੰਦੀਪ ਸਿੰਘ ਮਾਵੀ ਨੇ ਦੱਸਿਆ ਕਿ ਇਸ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦੌਰਾਨ ਮਸ਼ਹੂਰ ਇੰਡਸ ਹਸਪਤਾਲ ਮੁਹਾਲੀ ਦੇ ਵੱਖ-ਵੱਖ ਬੀਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਕੈਂਪ ਵਿੱਚ ਹਾਜ਼ਰ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਵੇਰੇ 10 ਵਜੇ ਤੋ 2 ਵਜੇ ਦੁਪਹਿਰ ਤੱਕ ਲਗਾਏ ਜਾਣ ਵਾਲੇ ਇਸ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਵਿੱਚ ਬਲੱਡ ਸ਼ੂਗਰ ਤੇ ਈ.ਸੀ.ਜੀ ਦੇ ਟੈਸਟ ਵੀ ਕੀਤੇ ਜਾਣਗੇ। ਡਾਕਟਰ ਸੰਦੀਪ ਮਾਵੀ ਨੇ ਇਲਾਕੇ ਦੇ ਲੋਕਾਂ ਨੂੰ ਇਸ ਮੁਫ਼ਤ ਚੈਕਅੱਪ ਕੈਂਪ ਵਿੱਚ ਅਪਣੇ ਸ਼ਰੀਰ ਦੀ ਜਾਂਚ ਕਰਵਾਉਣ ਲਈ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ