ਸਰਪੰਚਾਂ ਨਾਲ ਮੀਟਿੰਗ ਕਰਕੇ ਦਿੱਤੀ ਮੁਫ਼ਤ ਐਸਸੀ ਡੇਅਰੀ ਸਿਖਲਾਈ ਬਾਰੇ ਜਾਣਕਾਰੀ

ਪਿੰਡ ਵਾਸੀਆਂ ਨੂੰ ਸਕੀਮ ਦਾ ਲਾਹਾ ਲੈਣ ਦੀ ਅਪੀਲ, 2000 ਰੁਪਏ ਦਿੱਤਾ ਜਾਵੇਗਾ ਸਿੱਖਿਆਰਥੀ ਵਜੀਫਾ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ-434, ਤੀਜੀ ਮੰਜ਼ਲ ’ਤੇ ਕੀਤਾ ਜਾ ਸਕਦੈ ਅਪਲਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਫਰਵਰੀ:
ਡੇਅਰੀ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਗੁਰਿੰਦਰਪਾਲ ਸਿੰਘ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਾਰਜਕਾਰੀ ਅਫ਼ਸਰ ਕਸ਼ਮੀਰ ਸਿੰਘ ਦੀ ਯੋਗ ਅਗਵਾਈ ਹੇਠ ਮੁਹਾਲੀ ਜ਼ਿਲ੍ਹੇ ਦੇ ਪਿੰਡਾ ਪੀਰ ਸੋਹਾਣਾ, ਸਕਰੁਲਾਪੁਰ, ਬੱਤਾ, ਸਿੱਲ, ਗੜਾਗਾ, ਬਜਹੇੜੀ ਦੇ ਸਰਪੰਚ ਸਾਹਿਬਾਨਾਂ ਨਾਲ ਮੀਟਿੰਗ ਕਰਕੇ ਐਸਸੀ ਸਕੀਮ ਸਬੰਧੀ ਦੱਸਿਆ ਗਿਆ। ਇਹ ਜਾਣਕਾਰੀ ਦਿੰਦਿਆਂ ਮਨਦੀਪ ਸਿੰਘ ਸੈਣੀ, ਡੇਅਰੀ ਵਿਕਾਸ ਇੰਸਪੈਕਟਰ ਨੇ ਸਰਪੰਚਾਂ ਨੂੰ ਦੱਸਿਆ ਕਿ ਇਸ ਸਿਖਲਾਈ ਸਕੀਮ ਤਹਿਤ ਸਿਖਲਾਈ ਉਨ੍ਹਾਂ ਵਿਅਕਤੀਆਂ ਨੂੰ ਹੀ ਦਿੱਤੀ ਜਾਵੇਗੀ ਜਿਨਾਂ ਦੀ ਉਮਰ 18 ਸਾਲ ਤੋ 50 ਸਾਲ ਦੇ ਦਰਮਿਆਨ ਹੋਵੇ, ਘੱਟੋ ਘੱਟ ਪੰਜਵੀ ਪਾਸ ਹੋਵੇ, ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦਾ ਹੋਵੇ। ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਚਾਹ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋ ਇਹ ਸਿਖਲਾਈ ਮੁਫ਼ਤ ਕਰਵਾਈ ਜਾ ਰਹੀ ਹੈ, ਜਿਸਦੀ ਕਿ ਕੌਈ ਵੀ ਫੀਸ ਨਹੀ ਹੈ। ਬਲਕਿ ਸਿਖਿਆਰਥੀਆ ਨੂੰ ਸਿਖਲਾਈ ਉਪਰੰਤ 2000 ਰੁਪਏ ਪ੍ਰਤੀ ਸਿਖਿਆਰਥੀ ਵਜ਼ੀਫ਼ਾ ਵੀ ਦਿੱਤਾ ਜਾਵੇਗਾ।
ਮੀਟਿੰਗ ਦੌਰਾਨ ਸਰਪੰਚਾਂ ਨੂੰ ਐਸਸੀ ਜਾਤੀ ਨਾਲ ਸਬੰਧਤ ਲੋਕਾਂ ਨੂੰ ਇਸ ਸਕੀਮ ਦਾ ਵੱਧ ਤੋ ਵੱਧ ਲਾਹਾ ਲੈਣ ਲਈ ਕਿਹਾ ਗਿਆ। ਸਰਪੰਚ ਸਾਹਿਬਾਨਾਂ ਵੱਲੋਂ ਇਸ ਸਕੀਮ ਦੀ ਸ਼ਲਾਘਾ ਕੀਤੀ ਗਈ ਅਤੇ ਸਕੀਮ ਵਿੱਚ ਪਿੰਡ ਦੇ ਐਸਸੀ ਜਾਤੀ ਨਾਲ ਸਬੰਧਤ ਲੋਕਾ ਦੀ ਸ਼ਮੂਲੀਅਤ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਸ. ਮਨਜੀਤ ਸਿੰਘ, ਸਰਪੰਚ ਬਜਹੇੜੀ, ਬਲਜੀਤ ਕੌਰ, ਸਰਪੰਚ ਪੀਰ ਸੋਹਾਣਾ, ਮਨਵਿੰਦਰ ਸਿੰਘ, ਸਰਪੰਚ ਸਕਰੂਲਾਪੁਰ, ਰਵਿੰਦਰ ਸਿੰਘ, ਸਰਪੰਚ ਬੱਤਾ, ਸਿਮਰਜੀਤ ਸਿੰਘ, ਸਰਪੰਚ ਸਿੱਲ ਅਤੇ ਸੁਖਪ੍ਰੀਤ ਸਿੰਘ ਸਰਪੰਚ ਗੜਾਂਗਾ ਮੌਜੂਦ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…