nabaz-e-punjab.com

ਸ਼ਿਵਾਲਿਕ ਸਿਟੀ ਵਿੱਚ ਕੁੱਤਿਆਂ ਨੂੰ ਹਲਕਾਅ ਤੋਂ ਬਚਾਉਣ ਲਈ ਮੁਫ਼ਤ ਟੀਕਾਕਰਨ ਕੈਂਪ ਲਗਾਇਆ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 4 ਜੁਲਾਈ
ਐਸ.ਪੀ.ਸੀ.ਏ. ਵੱਲੋਂ ਸ਼ਿਵਾਲਿਕ ਸਿਟੀ ਖਰੜ ਵਿਖੇ ਪਾਲਤੂ ਅਤੇ ਆਵਾਰਾ ਕੁੱਤਿਆਂ ਨੂੰ ਹਲਕਾਅ ਤੋਂ ਬਚਾਉਣ ਲਈ ਮੁਫ਼ਤ ਟੀਕਾਕਰਨ ਸਬੰਧੀ ਇੱਕ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਪ੍ਰਮਾਤਮਾ ਸਰੂਪ ਨੇ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੀ ਸਥਾਨਕ ਇਕਾਈ ਦੇ ਪ੍ਰਧਾਨ ਲਛਮਨ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ 50 ਕੁੱਤਿਆਂ ਨੂੰ ਐਂਟੀ ਰੈਬਿਜ ਦੇ ਟੀਕੇ ਲਗਾਏ ਗਏ ਅਤੇ ਆਮ ਜਨਤਾ ਨੂੰ ਹਲਕਾਅ ਦੇ ਕਾਰਨਾਂ ਅਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਕੈਂਪ ਵਿੱਚ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਮੁਹਾਲੀ ਡਾ. ਪ੍ਰਮਾਤਮਾ ਸਰੂਪ, ਜਗਵਿੰਦਰ ਸਿੰਘ, ਰਾਜਵੀਰ ਸਿੰਘ ਵੀਆਣੀ, ਜੁਆਇੰਟ ਸਕੱਤਰ ਬਲਜਿੰਦਰ ਕੌਰ, ਨਾਹਰ ਸਿੰਘ, ਉੱਦਿਤ ਭਾਟੀਆ, ਰੂਪਿਕਾ, ਪ੍ਰਿਆ ਕੁਮਾਰ, ਪ੍ਰਿੰਸ ਕੁਮਾਰ, ਅਮਨ ਲੂਥਰਾ, ਸੁਰੇਸ਼ ਭਨੋਟ ਅਤੇ ਐਮ.ਸੀ ਖਰੜ ਵੱਲੋਂ ਵੀ ਆਪਣਾ ਯੋਗਦਾਨ ਦਿੱਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…